Skip to content
Independent perspectives. Global stories.
BREAKING

ਮਾਣਕੀ ਸਹਿਕਾਰੀ ਸਭਾ ਦੇ ਕਰਮਚਾਰੀਆਂ ਤੋਂ 11 ਲੱਖ ਲੁੱਟੇ

Share this story

ਅੱਖਾਂ ਵਿੱਚ ਪਾਈਆਂ ਮਿਰਚਾਂ ਤੇ ਇੱਕ ਕਰਮਚਾਰੀ ਦੇ ਲੱਤ ਵਿੱਚ ਲੱਗੀ ਗੋਲੀ

ਸੇਰਪੁਰ, 26 ਨਵੰਬਰ- ਨੇੜਲੇ ਪਿੰਡ ਮਾਣਕੀ ਵਿਖੇ ਅਣਪਛਾਤੇ ਲੁਟੇਰਿਆਂ ਵੱਲੋਂ ਸਹਿਕਾਰੀ ਸਭਾ ਦੇ ਕਰਮਚਾਰੀਆਂ ਕੋਲੋ ਗੋਲੀ ਚਲਾ ਕੇ ਕਰੀਬ ਗਿਆਰਾਂ ਲੱਖ ਦੀ ਲੁੱਟ ਕਰਨ ਦਾ ਸਮਾਚਾਰ ਹੈ।ਸਹਿਕਾਰੀ ਸਭਾ ਦੇ ਕਰਮਚਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਐਕਟਵਾ ਸਕੂਟਰ ਤੇ ਸਵਾਰ ਹੋ ਕੇ ਸਹਿਕਾਰੀ ਸਭਾ ਮਾਣਕੀ ਤੋਂ ਸਹਿਕਾਰੀ ਬੈਂਕ ਪੰਜਗਰਾਈਆਂ ਵਿੱਚ ਕੈਸ ਜਮਾਂ ਕਰਾਉਣ ਦੇ ਲਈ ਜਾ ਰਹੇ ਸਨ ਅਤੇ ਉਹਨਾਂ ਕੋਲ ਕਰੀਬ 11 ਲੱਖ ਰੁਪਏ ਕੈਸ ਸੀ ਜਿਸਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਪਿੰਡ ਮਾਣਕੀ ਤੋਂ ਪੰਜਗਰਾਈਆਂ ਦੇ ਵਿਚਕਾਰ ਲੁਟੇਰਿਆਂ ਵੱਲੋਂ ਉਹਨਾਂ ਦੇ ਅੱਖਾਂ ਵਿੱਚ ਮਿਰਚਾਂ ਪਾ ਕੇ ਉਹਨਾਂ ਨਾਲ ਸਵਾਰ ਸਿੰਗਾਰਾ ਸਿੰਘ ਕਰਮਚਾਰੀ ਸਹਿਕਾਰੀ ਸਭਾ ਮਾਣਕੀ ਤੇ ਗੋਲੀ ਚਲਾ ਕੇ ਨਗਦੀ ਖੋਹ ਲਈ ਗਈ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਲੁਟੇਰਿਆਂ ਵੱਲੋਂ ਚਲਾਈ ਗੋਲੀ ਵਿੱਚ ਸਿੰਗਾਰਾ ਸਿੰਂਘ ਦੇ ਲੱਤ ਵਿੱਚ ਗੋਲੀ ਲੱਗਣ ਕਰਕੇ ਉਹ ਜਖਮੀ ਹੋ ਗਏ ਹਨ।
ਇਸ ਮੌਕੇ ਤੇ ਪਹੁੰਚੇ ਐਸ.ਐਸ.ਪੀ ਸ੍ਰੀ ਸੰਦੀਪ ਗਰਗ ਨੇ ਦੱਸਿਆ ਕਿ ਕਰੀਬ 11 ਲੱਖ ਦੀ ਇਸ ਲੁੱਟ ਦੀ ਇਸ ਵਾਰਦਾਤ ਵਿੱਚ ਪੁਲਿਸ ਨੇ ਇਸ ਘਟਨਾ ਬਾਰੇ ਸਾਰੇ ਤੱਥ ਖੰਗੋਲ ਕੇ ਡੁੰਘਾਈ ਨਾਲ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਦੋਸ਼ੀ ਪਕੜੇ ਜਾਣਗੇ। ਜ਼ਿਕਰਯੋਗ ਹੈ ਕਿ ਜਖਮੀ ਸਿੰਗਾਰਾ ਸਿੰਘ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖਿਲ ਕਰਵਾ ਦਿੱਤਾ ਗਿਆ ਹੈ ਖਬਰ ਲਿਖੇ ਜਾਣ ਤੱਕ ਉਹ ਉਥੇ ਜੇਰੇ ਇਲਾਜ ਸਨ।ਇਸ ਮੌਕੇ ਐਸ.ਪੀ. ਜਗਜੀਤ ਸਿੰਘ,ਡੀ.ਐਸ.ਪੀ ਸ੍ਰੀ ਜੋਗੀ ਰਾਜ, ਡੀ.ਐਸ.ਪੀ ਸ੍ਰੀ ਪਲਵਿੰਦਰ ਸਿੰਘ ਚੀਮਾ,ਸੀ.ਆਈ.ਏ. ਇੰਚਾਰਜ ਦਲਜੀਤ ਸਿੰਘ ਚੀਮਾ,ਐਸ.ਐਚ.ਓ ਸੰਦੌੜ ਪਰਮਿੰਦਰ ਸਿੰਘ, ਐਸ.ਐਚ.ਓ ਜਸਵੀਰ ਸਿੰਘ ਤੂਰ ਸ਼ੇਰਪੁਰ ਸਮੇਤ ਭਾਰੀ ਪੁਲਿਸ ਫੋਰਸ ਮੌਕੇ ਤੇ ਹਾਜ਼ਰ ਸੀ।

WRITTEN BY