ਜ¦ਧਰ 28 ਮਾਰਚ (ਜਸਪਾਲ ਸਿੰਘ)-ਜ਼ਿਲ੍ਹੇ ਵਿਚ ਚੋਣ ਡਿਊਟੀ ’ਤੇ ਤਾਇਨਾਤ ਲਗਭਗ 25000 ਕਰਮਚਾਰੀਆਂ ਦੀਆਂ ਵੋਟਾਂ ਪਾਉਣ ਲਈ ਵੀ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਇਹ ਕਰਮਚਾਰੀ ਵੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਦੇਸ਼ ਵਿਚ ਲੋਕਤੰਤਰ ਦੀ ਮਜਬੂਤੀ ਲਈ ਆਪਣਾ ਯੋਗਦਾਨ ਪਾ ਸਕਣ। ਇਹ ਜਾਣਕਾਰੀ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਜ¦ਧਰ ਨੇ ਅੱਜ ਇਥੇ ਲੋਕ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਚੋਣ ਅਮਲੇ ਦੀ 30 ਮਾਰਚ ਨੂੰ ਕਰਵਾਈ ਜਾ ਰਹੀ ਪਹਿਲੀ ਰਿਹਰਸਲ ਦੇ ਮੌਕੇ ਚੋਣ ਡਿਊਟੀ ਨਾਲ ਸਬੰਧਿਤ ਕਰਮਚਾਰੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ 12-ਏ ਫਾਰਮ
ਦਿੱਤਾ ਜਾਵੇਗਾ। ਇਨ੍ਹਾਂ ਵੋਟਰਾਂ ਵਲੋਂ ਇਹ ਫਾਰਮ ਇਸ ਮੌਕੇ ’ਤੇ ਰੱਖੇ ਗਏ ਵਿਸ਼ੇਸ਼ ਬਕਸਿਆਂ ਵਿਚ ਪਾਏ ਜਾਣਗੇ ਅਤੇ ਸਬੰਧਿਤ ਵਿਧਾਨ ਸਭਾ ਹਲਕੇ ਦੇ ਏ.ਆਰ.ਓ.ਵਲੋਂ ਜਿਥੇ ਇਹ ਕਰਮਚਾਰੀ ਡਿਊਟੀ ’ਤੇ ਹਨ ਈ.ਡੀ.ਸੀ.(ਚੋਣ ਡਿਊਟੀ ਸਰਟੀਫਿਕੇਟ ) ਜਾਰੀ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਵੋਟਰ ਟਰਨ ਆਊਟ ਨੂੰ ਵਧਾਉਣ ਵਾਸਤੇ ਚੋਣ ਕਮਿਸ਼ਨ ਵਲੋਂ ਚੋਣ ਡਿਊਟੀ ਅਮਲੇ ਦੀਆਂ ਵੀ ਵੋਟਾਂ ਪਾਉਣ ਦੇ ਇਸ ਵਾਰ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਇਕ ਪ੍ਰਮਿਸ਼ਨ ਸੈਲ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਵਿਚ ਪੁਲਿਸ ਦਾ ਇਕ ਏ.ਸੀ.ਪੀ.ਰੈਂਕ ਦਾ ਅਧਿਕਾਰੀ ,ਨਗਰ ਨਿਗਮ ਦੇ ਐਕਸੀਅਨ, ਕੰਨਟੋਨਮੈਂਟ ਅਧਿਕਾਰੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਤਿਆਰ ਕੀਤੀਆਂ ਗਈਆਂ ਵੱਖ ਵੱਖ ਕਮੇਟੀਆਂ ਦੇ ਨੋਡਲ ਅਫ਼ਸਰ ਸ਼ਾਮਿਲ ਕੀਤੇ ਗਏ ਹਨ ਜਿਹੜੇ ਕਿ ਇਕ ਸਥਾਨ ਤੇ ਬੈਠਣਗੇ ਅਤੇ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਆਈ ਸ਼ਿਕਾਇਤ ਦਾ ਮੌਕੇ ਤੇ ਹੀ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਵਿਚ 1814 ਪੋ¦ਿਗ ਬੂਥ ਬਣਾਏ ਗਏ ਹਨ ਅਤੇ ਇਕੋ ਕੰਪਲੈਕਸ ਵਿਚ ਤਿੰਨ ਜਾਂ ਇਸ ਤੋਂ ਵੱਧ ਬਣਾਏ ਗਏ ਬੂਥਾਂ ਵਾਲੇ ਸਥਾਨਾਂ ਤੇ ਬੂਥ ਅਸਿਸਟੈਂਟ ਨਿਯੁਕਤ ਕੀਤੇ ਜਾਣਗੇ ਜਿਹੜੇ ਕਿ ਬਾਹਰੋਂ ਵੋਟ ਪਾਉਣ ਲਈ ਆਉਣ ਵਾਲੇ ਵੋਟਰਾਂ ਨੂੰ ਉਨ੍ਹਾਂ ਦੇ ਬੂਥ ਸਬੰਧੀ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਬਣਾਏ ਗਏ ਬੂਥਾਂ ਦੀ ਸੂਚੀ ਫੇਸ ਬੁੱਕ ਤੇ ਵੀ ਪਾਈ ਗਈ ਹੈ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਮੇਲ ਤੇ ਵੀ ਪਾਈ ਗਈ ਹੈ ਤਾਂ ਜੋ ਲੋਕ ਬਣਾਏ ਗਏ ਬੂਥਾਂ ਸਬੰਧੀ ਜਾਗਰੂਕ ਹੋ ਸਕਣ।