ਗਵਾਲੀਅਰ, 28 ਮਾਰਚ (ਪੀ. ਟੀ.)-ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਭਾਰੀ ਹਵਾਈ ਫੌਜ ਦਾ ਮਾਲਵਾਹਕ ਜਹਾਜ਼ ਕ੍ਰੈਸ਼ ਹੋ ਗਿਆ। ਜਾਣਕਾਰੀ ਅਨੁਸਾਰ ਹਵਾਈ ਫੌਜ ਦਾ ਮਾਲਵਾਹਕ ਜਹਾਜ਼ ਸੀ-130 ਜੇ ਸੁਪਰ ਹਰਕੂਲੀਸ ਜਹਾਜ਼ ਨੇ ਆਗਰਾ ਤੋਂ ਉਡਾਣ ਭਰੀ ਸੀ। ਹਵਾਈ ਫੌਜ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਭਾਰਤੀ ਹਵਾਈ ਫੌਜ ਦਾ ਸੁਪਰ ਹਰਕਊਲਿਸ ਜਹਾਜ਼ ਸੀ-130 ਜੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਬਾਰਡਰ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। ਇਸ ਜਹਾਜ਼ ਵਿਚ ਪਾਇਲਟ ਸਮੇਤ 5 ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੁਪਰ ਹਰਕਊਲਿਸ ਸੀ-130 ਜੇ ਚਾਰ ਇੰਜਣਾਂ ਵਾਲਾ ਮਲਟੀ ਟਰਾਂਸਪੋਰਟ ਜਹਾਜ਼ ਹੈ। ਭਾਰਤ ਨੇ ਅਜੇ ਹਾਲ ਹੀ ਵਿਚ ਇਸ ਜਹਾਜ਼ ਨੂੰ ਭਾਰਤੀ ਹਵਾਈ ਫੌਜ ਵਿਚ ਸ਼ਾਮਿਲ ਕੀਤਾ ਸੀ।