ਜਗਰਾਉਂ, 26 ਨਵੰਬਰ (ਪਰਮਜੀਤ ਸਿੰਘ ਗਰੇਵਾਲ)-ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਅਲੀਗੜ੍ਹ ਦੇ ਨਜ਼ਦੀਕ 11 ਜਨਵਰੀ 2015 ਨੂੰ ਦਿਨ-ਦਿਹਾੜੇ ਨੂੰ ਪਿਸਤੋਲ ਦੀ ਨੋਕ ’ਤੇ ਇਕ ਫੌਰਚੂਨਰ ਗੱਡੀ ਲੁੱਟਣ ਦੇ ਮਾਮਲੇ ’ਚ ਨਾਮਜ਼ਦ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ਼ ਨੀਟਾ ਜੋ ਕਿ ਇਸ ਸਮੇਂ ਨਾਭਾ ਜੇਲ੍ਹ ’ਚ ਨਜ਼ਰਬੰਦ ਹਨ ਤੇ ਰਮਨਦੀਪ ਸਿੰਘ ਇਸ ਸਮੇਂ ਕਪੂਰਥਲਾ ਜੇਲ੍ਹ ’ਚ ਨਜ਼ਰਬੰਦ ਹਨ। ਇਨ੍ਹਾਂ ਦੋਵਾਂ ਨੂੰ ਜੇਲ੍ਹ ਤੋਂ ਮੁਕੱਦਮਾ ਨੰਬਰ 10/2015 ਥਾਣਾ ਸਿਟੀ ਜਗਰਾਉਂ ’ਚ ਦਰਜ ਮਾਮਲੇ ’ਚ ਅੱਜ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਸਮੇਂ ਡੀ. ਐਸ. ਪੀ. ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਮਾਮਲੇ ’ਚ ਦੋਵਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਅਗਲੀ ਪੇਸ਼ੀ 12 ਦਸੰਬਰ ਨੂੰ ਹੋਵੇਗੀ।
ਦੋ ਗੈਂਗਸਟਰਾਂ ਨੂੰ ਜਗਰਾਉਂ ਅਦਾਲਤ ’ਚ ਕੀਤਾ ਪੇਸ਼



