Skip to content
Independent perspectives. Global stories.
BREAKING

ਮੁੰਬਈ ਹਮਲੇ ਦੇ ਦੋਸ਼ੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਵੱਲੋਂ 35 ਕਰੋੜ ਦੇ ਇਨਾਮ ਦਾ ਐਲਾਨ

Share this story

ਨਵੀਂ ਦਿੱਲੀ, 26 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਮੁੰਬਈ ’ਚ 26 ਨਵੰਬਰ ਨੂੰ ਹੋਏ ਅਤਵਾਦੀ ਹਮਲੇ ਨੂੰ 10 ਸਾਲ ਬੀਤ ਗਏ ਹਨ। ਮੁੰਬਈ ਵਿਖੇ ਹੋਏ ਅਤਵਾਦੀ ਹਮਲੇ ਦੀ ਅੱਜ 10ਵੀਂ ਬਰਸੀ ਹੈ। ਇਸ ਹਮਲੇ ਦੇ ਸਬੰਧ ਵਿਚ ਅਮਰੀਕਾ ਨੇ ਵਡਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕਲ ਪੌਂਪੀਓ ਨੇ ਮੁੰਬਈ ਅਤਵਾਦੀ ਹਮਲੇ ’ਚ ਸ਼ਾਮਿਲ ਅਤਵਾਦੀਆਂ ਜਾਂ ਹਮਲੇ ਸਬੰਧੀ ਸੂਚਨਾ ਦੇਣ ਵਾਲੇ ਨੂੰ 35 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਤਵਾਦੀਆਂ ਨੇ ਮੁੰਬਈ ਦੀਆਂ ਮੁਖ ਥਾਂਵਾਂ ’ਤੇ ਹਮਲਾ ਕੀਤਾ ਤੇ ਫ਼ਿਰ ਤਾਜ ਹੋਟਲ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਹੋਟਲ ਓਬਰੋਏ, ਲਿਓਪੋਲਡ ਕੈਫ਼ੇ, ਕਾਮਾ ਹਸਪਤਾਲ ਅਤੇ ਦਖਣੀ ਮੁੰਬਈ ਸਣੇ ਕਈ ਥਾਂਵਾਂ ਨੂੰ ਅਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਮੁੰਬਈ ’ਤੇ ਹਮਲਾ ਕਰਨ ਵਾਲੇ ਅਤਵਾਦੀਆਂ ਨੂੰ ਭਾਰਤੀ ਸੁਰਖਿਆ ਬਲਾਂ ਨੇ ਮੂੰਹ-ਤੋੜਵਾਂ ਜਵਾਬ ਦਿਤਾ ਸੀ।

WRITTEN BY