ਫਾਜ਼ਿਲਕਾ, 25 ਨਵੰਬਰ (ਅਰੁਣ ਕੁਮਾਰ)- ਅੱਜ ਫਾਜ਼ਿਲਕਾ ਦੀ ਅਨਾਜ ਮੰਡੀ ਵਿਖੇ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਫਾਜ਼ਿਲਕਾ ਮਜ਼ਦੂਰ ਯੂਨੀਅਨ ਦਾ ਗਠਨ ਕੀਤਾ ਗਿਆ, ਜਿਸ ਦੀ ਅਗਵਾਈ ਸ਼ਿਵ ਸੈਨਾ ਬਾਲ ਠਾਕਰੇ ਦੇ ਵਾਈਸ ਪ੍ਰਧਾਨ ਗੋਪਾਲ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਅਮਨ ਡੋਡਾ ਦੁਆਰਾ ਕੀਤੀ ਗਈ। ਨਵੇਂ ਬਣੇ ਪ੍ਰਧਾਨ ਵਿਨੋਦ ਕੁਮਾਰ ਉਰਫ ਟੀਨੂੰ ਦੇ ਹੱਕ ਵਿੱਚ ਹਜ਼ਾਰਾਂ ਮਜ਼ਦੂਰ ਇਕੱਠੇ ਹੋਏ ਅਤੇ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ। ਚੋਣ ਤੋਂ ਬਾਅਦ ਵਿਨੋਦ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਸਨਮਾਨ ਸ਼ਿਵ ਸੈਨਾ ਬਾਲ ਠਾਕਰੇ ਨੇ ਮੈਨੂੰ ਦਿੱਤਾ ਹੈ ਉਸ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਜੋ ਅਹੁਦਾ ਉਨ੍ਹਾਂ ਨੇ ਮੈਨੂੰ ਦਿੱਤਾ ਹੈ ਮੈਂ ਉਸ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਵਾਂਗਾ। ਮਜ਼ਦੂਰ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗਾ ਅਤੇ ਉਨ੍ਹਾਂ ਦੇ ਹੱਕ ਦੀ ਗੱਲ ਅੱਗੇ ਰੱਖਾਂਗਾ। ਇਸ ਸਮੇਂ ਮੌਕੇ ’ਤੇ ਫਾਜ਼ਿਲਕਾ ਪ੍ਰਧਾਨ ਰਾਜੀਵ ਨਾਗਪਾਲ, ਸਰਿੰਦਰ ਮਿੱਤਲ, ਰੀਤਿਕ ਬਜਾਜ, ਪਾਰਸ ਡੋਡਾ, ਸੁਮਿਤ ਮੁਠਨੇਜਾ, ਮਨੋਜ ਗਿਰੀਧਰ, ਸੁਧੀਰ ਸੇਤੀਆ, ਵਰੁਣ ਗਰੋਵਰ, ਵਿੱਕੀ ਮਿੱਡਾ, ਹੈਪੀ ਵਧਵਾ, ਦੀਪੂ ਮਿਆਨੀ, ਅਕਸ਼ਿਤ ਨਾਗਪਾਲ ਮੌਜੂਦ ਸਨ।
ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਮਜ਼ਦੂਰ ਯੂਨੀਅਨ ਦਾ ਗਠਨ



