ਚੰਡੀਗੜ੍ਹ, 27 ਮਾਰਚ (ਵਿਸ਼ਵ ਵਾਰਤਾ)- ਹਰਿਆਣਾ ਦੇ ਰਾਜਪਾਲ ਜਗਨਨਾਥ ਪਹਾੜੀਆ ਦਾ ਜਹਾਜ਼ ਅੱਜ ਚੰਡੀਗੜ੍ਹ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਵਿਚ ਪਹਾੜੀਆ ਸਮੇਤ 10 ਲੋਕ ਸਵਾਰ ਸਨ। ਪਰ ਖੁਸ਼ਕਿਸਮਤੀ ਇਹ ਰਹੀ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਨੂੰ ਕੋਈ ਚੋਟ ਨਹੀਂ ਲੱਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਵਾਬਾਜ਼ੀ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਕਿੰਗ ਏਅਰ ਬੀ-200 ਟਾਇਪ ਜਹਾਜ਼ ਪਰਿਚਯ ਸੰਕੇਤ ਵਿਕਟਰ ਟੇਂਗੋ ਹਰਿਆਣਾ, ਅੱਜ ਸਵੇਰੇ 11:00 ਵਜੇ ਚੰਡੀਗੜ੍ਹ ਤੋਂ ਦਿੱਲੀ ਦੀ ਉਡਾਨ ਲਈ ਨਿਰਧਾਰਿਤ ਪ੍ਰੋਗ੍ਰਾਮ ’ਤੇ ਸੀ। ਉਡਦੇ ਸਮੇਂ ਜਹਾਜ ਖੱਬੇ ਪਾਸੇ ਮੁੜ ਗਿਆ ਅਤੇ ਇਸ ਦੇ ਸੱਜੇ ਖੰਭ ’ਤੇ ਕ੍ਰੈਸ਼ ਹੋਇਆ।ਉਨ੍ਹਾਂ ਦਸਿਆ ਕਿ ਜਹਾਜ਼ ਵਿਚ ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ, ਉਨ੍ਹਾਂ ਦੀ ਪਤਨੀ ਸ੍ਰੀਮਤੀ ਸ਼ਾਂਤੀ ਪਹਾੜੀਆ, ਰਾਜਪਾਲ ਦੀ ਸਕੱਤਰ ਸ੍ਰੀਮਤੀ ਨੀਲਮ ਪ੍ਰਦੀਪ ਕਾਸਨੀ, ਦੋ
ਏਡੀਸੀ, ਇਕ ਡਾਕਟਰ, ਦੋ ਸੇਵਾਦਾਰ ਤੋਂ ਇਲਾਵਾ ਦੋ ਪਾਇਲਟ ਵਿੰਗ ਕਮਾਂਡਰ ਡੀ. ਨੰਦਾ ਅਤੇ ਕੈਪਟਨ ਦਿਨੇਸ਼ ਬਾਂਸਲ ਸਮੇਤ ਕੁਲ 10 ਯਾਤਰੀ ਸਵਾਰ ਸਨ। ਡਾਇਰੈਕਟਰ ਜਰਨਲ, ਕੇਂਦਰੀ ਹਵਾਬਾਜ਼ੀ ਨੇ ਦੁਰਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।