June 24, 2026 10:14 pm

ਰਾਜਸਥਾਨ ਰਾਇਲਸ ਤੇ ਚੇਨੱਈ ਸੁਪਰ ਕਿੰਗਸ ਨੂੰ ਮੁਅੱਤਲ ਕੀਤਾ ਜਾਵੇ : ਸੁਪਰੀਮ ਕੋਰਟ

ਨਵੀਂ ਦਿੱਲੀ, 27 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਇੰਡੀਅਨ ਪ੍ਰੀਮੀਅਰ ਲੀਗ ਦੀਆਂ ਦੋ ਟੀਮ ਰਾਜਸਥਾਨ ਰਾਇਲਸ ਤੇ ਚੇਨੱਈ ਸੁਪਰ ਕਿੰਗਸ ’ਤੇ ਖ਼ਤਰੇ ਦੀ ਤਲਵਾਰ ਲਟਕ ਚੁੱਕੀ ਹੈ। ਆਈ.ਪੀ.ਐਲ ਸਪਾਟ ਫਿਕਸਿੰਗ ਮਾਮਲੇ ਉ¤ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅਹਿਮ ਪ੍ਰਸਤਾਵ ਦਿ¤ਤਾ ਹੈ। ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ ਨੂੰ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਨਾ ਹੋਣ ਤੱਕ ਇਨ੍ਹਾਂ ਦੋਨਾਂ ਟੀਮਾਂ ਨੂੰ ਆਈ.ਪੀ.ਐਲ ਵਿਚੋਂ ਮੁਅ¤ਤਲ ਕੀਤਾ ਜਾਵੇ। ਸੁਪਰੀਮ ਕੋਰਟ ਨੇ ਇਸ ਪ੍ਰਸਤਾਵ ਉ¤ਤੇ ਸ਼ੁ¤ਕਰਵਾਰ ਨੂੰ ਬੀ.ਸੀ.ਸੀ.ਆਈ ਤੋਂ ਜਵਾਬ ਮੰਗਿਆ ਹੈ। ਪੂਰੇ ਮਾਮਲੇ ਉ¤ਤੇ ਅਗਲੀ ਸੁਣਵਾਈ 16 ਅਪ੍ਰੈਲ ਤ¤ਕ ਹੋਵੇਗੀ।

ਜ਼ਿਕਰਯੋਗ ਹੈ ਕਿ ਰਾਜਸਥਾਨ ਰਾਇਲਸ ਦੇ ਕਈ ਖਿਡਾਰੀ ਸਪਾਟ ਫਿਕਸਿੰਗ ਵਿ¤ਚ ਦੋਸ਼ੀ ਹਨ। ਬੀ.ਸੀ.ਸੀ.ਆਈ ਨੇ ਰਾਜਸਥਾਨ ਰਾਇਲਸ ਦੇ ਮਾਲਿਕ ਰਾਜ ਕੁੰਦਰਾ ਨੂੰ ਮੁਅੱਤਲ ਕਰ ਦਿ¤ਤਾ ਸੀ। ਚੇਨੱਈ ਸੁਪਰ ਕਿੰਗਸ ਦੇ ਕੁ¤ਝ ਖਿਡਾਰੀਆਂ ਉ¤ਤੇ ਵੀ ਫਿਕਸਿੰਗ  ਦੇ ਦੋਸ਼ ਲੱਗੇ ਹਨ।
ਇਹ ਵੀ ਦੱਸਣਯੋਗ ਹੈ ਕਿ ਆਈ.ਪੀ.ਐਲ-7 ਦੀ ਸ਼ੁਰੂਆਤ ਅਗਲੇ 16 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। 16 ਤੋਂ 30 ਅਪ੍ਰੈਲ ਤੱਕ ਯੂ.ਏ.ਈ ਵਿਚ ਹੋਣ ਵਾਲੇ ਇਸ ਅੱਧੇ ਟੂਰਨਾਮੈਂਟ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਦੇਸ਼-ਵਿਦੇਸ਼ ਦੇ ਖਿਡਾਰੀਆਂ ਦੀ ਨੀਲਾਮੀ ਵੀ ਹੋ ਚੁੱਕੀ ਹੈ।

Send this to a friend