ਨਵੀਂ ਦਿੱਲੀ, 27 ਮਾਰਚ (ਪੀ.ਟੀ.)-ਸਰਕਾਰੀ ਕਰਮਚਾਰੀ ਹੁਣ ਦਫ਼ਤਰ ਵਿਚ ਫੇਸਬੁੱਕ, ਟਵਿਟਰ ਵਰਗੀ ਸੋਸ਼ਲ ਨੈਟਵਰਕਿੰਗ ਵੈਬਸਾਈਟ ਦਾ ਇਸਤੇਮਾਲ ਨਹੀਂ ਕਰ ਸਕਣਗੇ। ਸਿਰਫ਼ ਇੰਨਾ ਹੀ ਨਹੀਂ ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਕੋਲ ਸਰਕਾਰੀ ਈਮੇਲ ਆਈ.ਡੀ ਹੈ, ਉਨ੍ਹਾਂ ਨੂੰ ਹੁਣ ਦਫਤਰ ਵਿਚ ਨਿਜੀ ਈਮੇਲ ਦੇ ਇਸਤੇਮਾਲ ਦੀ ਇਜਾਜ਼ਤ ਵੀ ਨਹੀਂ ਹੋਵੇਗੀ।