June 18, 2026 6:48 pm

ਅਮਰੀਕਾ ’ਚ ਜ਼ਮੀਨ ਖਿਸਕਣ ਨਾਲ 24 ਮੌਤਾਂ, 90 ਲਾਪਤਾ

ਡੈਰਿੰਗਟਨ, 27 ਮਾਰਚ (ਪੀ. ਟੀ.)-ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਜ਼ਮੀਨ ਖਿਸਕਣ ਨਾਲ 24 ਲੋਕਾਂ ਦੀ ਮੌਤ ਹੋ ਗਈ ਤੇ 90 ਹੋਰ ਲਾਪਤਾ ਹੋ ਗਏ। ਆਫਤ ਪ੍ਰਬੰਧਨ ਦੇ ਡਾਇਰੈਕਟਰ ਜਾਨ ਪੇਨਿਗਟਨ ਨੇ ਦੱਸਿਆ ਕਿ ਪਹਿਲਾਂ ਲਾਪਤਾਂ ਲੋਕਾਂ ਦੀ ਗਿਣਤੀ 176 ਦੱਸੀ ਜਾ ਰਹੀ ਸੀ, ਪਰ ਫਿਲਹਾਲ ਖ਼ਬਰ ਹੈ ਕਿ ਇਹ ਗਿਣਤੀ 90 ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਲਾਪਤਾ ਲੋਕਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

Send this to a friend