June 24, 2026 4:05 pm

ਦਿਓਰ ਬਾਰੇ ਭਾਬੀ ਬੋਲਦੀ ਚੰਗੀ ਨਹੀਂ ਲੱਗਦੀ ਪਰ ਮਨਪ੍ਰੀਤ ਨੇ ਕੁਝ ਨਹੀਂ ਸੋਚਿਆ : ਹਰਸਿਮਰਤ

image ਤਲਵੰਡੀ ਸਾਬੋ, 27 ਮਾਰਚ (ਰਣਜੀਤ ਸਿੰਘ ਰਾਜੂ)-ਬਠਿੰਡਾ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਨੱਤ, ਚੱਠੇਵਾਲਾ, ਜੀਵਨ ਸਿੰਘ ਵਾਲਾ, ਭਾਗੀਵਾਂਦਰ ਤੇ ਕਲਾਂ, ਲਾਲੇਆਣਾ, ਮਾਹੀਨੰਗਲ ਆਦਿ ਦਾ ਦੌਰਾ ਕਰਕੇ ਚੋਣ ਮੀਟਿੰਗਾਂ ਕਰਕੇ ਲੋਕਾਂ ਤੋਂ ਵਿਕਾਸ ਦੇ ਨਾਂ ਤੇ ਵੋਟ ਮੰਗੇ। ਆਪਣੇ ਸੰਬੋਧਨ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਖਿਲ਼ਾਫ ਉਨ੍ਹਾਂ ਦਾ ਦਿਉਰ ਮਨਪ੍ਰੀਤ ਬਾਦਲ ਚੋਣ ਲੜ ਰਿਹਾ ਹੈ ਮੈਂ ਉਸਦੀ ਭਾਬੀ ਹਾਂ ਇਸਲਈ ਮੈਨੂੰ ਸਮਝ ਨਹੀ ਆਉਦੀ ਕਿ ਮੈਂ ਉਹਦੇ ਬਾਰੇ ਕੀ ਕਹਾਂ?ਵੱਡੀ ਭਾਬੀ ਹੋਣ ਦੇ ਨਾਤੇ ਮੈਂ ਉਸ ਬਾਰੇ ਬੋਲਦੀ ਚੰਗੀ ਨਹੀ ਲੱਗਦੀ ਪ੍ਰੰਤੂ ਇਹ ਜਰੂਰ ਹੈ ਕਿ ਮਨਪ੍ਰੀਤ ਨੇ ਅੱਜ

ਤੱਕ ਕੁਝ ਚੰਗਾ ਨਹੀ ਕੀਤਾ।ਸ੍ਰ.ਪ੍ਰਕਾਸ਼ ਸਿੰਘ ਦੀ ਬਦੌਲਤ ਹੀ ਉਹ ਤਿੰਨ ਵਾਰ ਵਿਧਾਇਕ ਅਤੇ ਪੰਜਾਬ ਦੇ ਖਜਾਨਾ ਮੰਤਰੀ ਬਣੇ ਪ੍ਰੰਤੂ ਉਸੇ ਬਾਦਲ ਪਰਿਵਾਰ ਨਾਲ ਉਸਨੇ ਧੋਖਾ ਕੀਤਾ ਕਿਉਂਕਿ ਉਸਦੀ ਅੱਖ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਸੀ ਤੇ ਫਿਰ ਉਸਨੂੰ ਲੱਗਿਆ ਕਿ ਉਹ ਕਾਂਗਰਸ ਦਾ ਸਾਥ ਦੇ ਕੇ ਇਹ ਕੁਰਸੀ ਹਾਸਿਲ ਕਰ ਲਵੇਗਾ ਪ੍ਰੰਤੂ ਜਦੋਂ ਕਾਂਗਰਸ ਦੀ ਸਰਕਾਰ ਨਾਂ ਬਣੀ ਤੇ ਉਸਦੇ ਸਾਥੀ ਉਸਨੂੰ ਛੱਡ ਗਏ ਤਾਂ ਹੁਣ ਉਹ ਆਪ ਹੀ ਕਾਂਗਰਸ ਨਾਲ ਰਲ ਗਿਆ ਤਾਂ ਕਿ ਘੱਟੋ ਘੱਟ ਐੱਮ.ਪੀ ਹੀ ਬਣ ਜਾਵੇ ਪ੍ਰੰਤੂ ਉਸਦੀ ਇਹ ਰੀਝ ਵੀ ਪੂਰੀ ਨਹੀ ਹੋ ਸਕਦੀ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਹਮੇਸ਼ਾਂ ਲੋਕ ਪੱਖੀ ਫੈਸਲੇ ਕੀਤੇ ਤੇ ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ,ਇੱਕ ਲੱਖ ਨਵੇਂ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ।ਪਿੰਡਾਂ ਵਿੱਚ ਜਿੰਨੇ ਨਵੇਂ ਵਾਟਰ ਵਰਕਸ ਤੇ ਆਰ.ਓ ਸਿਸਟਮ ਲੱਗੇ ਉਹ ਵੀ ਇਸ ਸਰਕਾਰ ਦੇ ਕਾਰਜਕਾਲ ਵਿੱਚ ਹੀ ਲੱਗੇ।ਉਨ੍ਹਾਂ ਲੋਕਾਂ ਤੋਂ ਵਿਕਾਸ ਦੇ ਨਾਂ ਤੇ ਵੋਟਾਂ ਮੰਗੀਆਂ।ਬੀਬਾ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹ ਗੱਲ ਕਬੂਲੀ ਕਿ ਜੀਤਮਹਿੰਦਰ ਸਿੱਧੂ ਦੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਉਨ੍ਹਾਂ ਦੀ ਤਾਕਤ ਦੁੱਗਣੀ ਹੋ ਗਈ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਕਿਹਾ ਕਿ ਸ਼ਹੀਦਾਂ ਦੇ ਨਾਂ ਸਹੁੰ ਚੁੱਕ ਕੇ ਮੁਕਰਣ ਵਾਲੇ ਉਮੀਦਵਾਰ ਤੋਂ ਤੁਸੀ ਕੀ ਆਸ ਰੱਖ ਸਕਦੇ ਹੋ?ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐੱਨ.ਡੀ.ਏ ਸਰਕਾਰ ਬਣੇਗੀ ਇਸਲਈ ਬੀਬਾ ਬਾਦਲ ਨੂੰ ਕੇਂਦਰ ਵਿੱਚ ਵਜੀਰ ਬਣਾਉਣ ਲਈ ਉਨ੍ਹਾਂ ਨੂੰ ਵੱਡੀ ਗਿਣਤੀ ਵੋਟਾਂ ਤੇ ਜਿਤਾਇਆ ਜਾਵੇ।ਇਸ ਮੌਕੇ ਕਈ ਪਿੰਡਾਂ ਵਿੱਚ ਬੀਬਾ ਬਾਦਲ ਤੇ ਜੀਤਮਹਿੰਦਰ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ।ਇਕੱਠ ਨੂੰ ਸ਼੍ਰੋਮਣੂੀ ਅਕਾਲੀ ਦਲ ਦੇ ਸੀਨ:ਆਗੂ ਬਲਵੀਰ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਖਾਨ੍ਹਾ ਰਿਟਾ:ਆਈ.ਏ.ਐੱਸ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਮਨ ਸਿੱਧੂ,ਕੌਮੀ ਜਨ:ਸਕੱ: ਰਵੀਪ੍ਰੀਤ ਸਿੱਧੂ,ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੱਧੂ,ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਗੁਰਤਿੰਦਰ ਸਿੰਘ ਰਿੰਪੀ ਪ੍ਰਧਾਨ ਨਗਰ ਪੰਚਾਇਤ,ਸੁਖਮੰਦਰ ਭਾਗੀਵਾਂਦਰ ਮੈਂਬਰ ਜਿਲ੍ਹਾ ਪ੍ਰੀਸ਼ਦ,ਸੀਨ:ਅਕਾਲੀ ਆਗੂ ਮੋਤੀ ਭਾਗੀਵਾਂਦਰ,ਯੂਥ ਆਗੂ ਮਨਜੀਤ ਲਾਲੇਆਣਾ,ਚਰਨਾ ਭਾਗੀਵਾਂਦਰ ਤੇ ਵੀਰਇੰਦਰ ਭਾਗੀਵਾਂਦਰ,ਕ੍ਰਿਸ਼ਨ ਭਾਗੀਵਾਂਦਰ ਮੈਂਬਰ ਬਲਾਕ ਸੰਮਤੀ, ਸੁਖਬੀਰ ਚੱਠਾ ਕੌਮੀ ਸੰਯੁਕਤ ਸਕੱਤਰ ਯੂਥ ਅਕਾਲੀ ਦਲ,ਗੁਰਪ੍ਰੀਤ ਮਾਨਸ਼ਾਹੀਆ ਕੌਂਸਲਰ, ਸੀਨੀਅਰ ਅਕਾਲੀ ਆਗੂ ਪਰਮਜੀਤ ਮਾਨਸ਼ਾਹੀਆ,ਗੁਰਮੀਤ ਵੜੈਚ,ਹੈਪੀ ਸਰਪੰਚ ਜੀਵਨ ਸਿੰਘ ਵਾਲਾ, ਸਮਸ਼ੇਰ ਸਿੰਘ ਸਾਬਕਾ ਸਰਪੰਚ,ਜਸਪਾਲ ਸਿੰਘ ਨੱਤ, ਮੇਜਰ ਸਿੰਘ ਸਰਪੰਚ ਭਾਗੀਵਾਂਦਰ,ਕੇਵਲ ਮਾਹੀਨੰਗਲ, ਹੈਪੀ ਠੇਕੇਦਾਰ,ਸੁੱਖਾ ਗਿੱਲ,ਮਨਜੀਤ ਹੌਂਡਾ,ਗਿਆਨ ਜੱਜਲ, ਜਗਦੇਵ ਸਰਪੰਚ ਜੱਜਲ ਆਦਿ ਆਗੂ ਹਾਜਿਰ ਸਨ।ਸਟੇਜ ਦੀ ਕਾਰਵਾਈ ਸੀਨੀਅਰ ਅਕਾਲੀ ਆਗੂ ਗਿਆਨੀ ਨਛੱਤਰ ਸਿੰਘ ਨੇ ਬਾਖੂਬੀ ਨਿਭਾਈ।

Send this to a friend