Skip to content
Independent perspectives. Global stories.
BREAKING

ਵਿਸ਼ੇਸ਼ ਜਾਂਚ ਟੀਮ ਵੱਲੋਂ ਫਿਲਮ ਐਕਟਰ ਅਕਸ਼ੈ ਤੋਂ 2 ਘੰਟੇ ਪੁੱਛਗਿੱਛ

Share this story

ਚੰਡੀਗੜ੍ਹ, 21 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਬੇਅਦਬੀ ਤੇ ਗੋਲੀ ਕਾਂਡ ਵਿਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਬਾਅਦ ਅਜ ਵਿਸ਼ੇਸ਼ ਜਾਂਚ ਟੀਮ ਨੇ ਅਦਾਕਾਰ ਅਕਸ਼ੈ ਕੁਮਾਰ ਤੋਂ ਕਰੀਬ 2 ਘੰਟੇ ਪੁਛਗਿਛ ਕੀਤੀ। ਹਾਲਾਂਕਿ ਉਨ੍ਹਾਂ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਪੁੱਛਗਿੱਛ ਅੱਧਾ ਘੰਟਾ ਹੀ ਕੀਤੀ ਗਈ। ਦਸ ਦੇਈਏ ਕਿ ਅਕਸ਼ੈ ਕੁਮਾਰ ਨਾਲ ਵਕੀਲ ਸੰਤ ਪਾਲ ਸਿਧੂ ਮੌਜੂਦ ਸਨ। ਇਸ ਦੌਰਾਨ ਸਿਟ ਨੇ ਅਕਸ਼ੈ ਕੁਮਾਰ ਤੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੇ ਸੁਖਬੀਰ ਬਾਦਲ ਵਿਚਾਲੇ ਸਮਝੌਤਾ ਕਰਾਉਣ ਬਾਰੇ ਸਵਾਲ ਪੁਛੇ। ਅਕਸ਼ੈ ਨੇ ਕਿਹਾ ਮੈਂ ਤੇ ਮੇਰਾ ਪੂਰਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਦਾ ਹੈ। ਸਾਲ 2015 ’ਚ ਮੈਂ ਰਾਮ ਰਹੀਮ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਹੀਂ ਮਿਲਿਆ।।

WRITTEN BY