June 24, 2026 5:41 pm

ਨੌਜਵਾਨਾਂ ਦੀ ਤੇਜ਼ ਰਫਤਾਰੀ ਮਾਪਿਆਂ ’ਤੇ ਪੈ ਰਹੀ ਭਾਰੀ

ਸਾਕਾ ਨੰਗਲ
ਜਿਵੇ ਕਿ ਆਪਾ ਸਾਰੇ ਜਾਣਦੇ ਹਾਂ ਕਿ ਰੋਜਾਨਾ ਕਿੰਨੀਆ ਹੀ ਸੜਕ ਦੁਰਘਟਨਾਵਾਂ ਹੋ ਰਹੀਆਂ ਹਨ ਤੇ ਇਸਦੇ ਪਿੱਛੇ ਨਾਮ ਬੋਲਦਾ ਹੈ ਤਾਂ ਸਿਰਫ ਤੇਜ ਰਫਤਾਰੀ ਦਾ। ਬਦਲਦੇ ਯੁੱਗ ਦੀ ਰਫਤਾਰੀ ਦੇ ਨਾਲ ਨਾਲ ਮਨੁੱਖ ਆਪਣੀ ਜਿੰਦਗੀ ਨੂੰ ਵੀ ਤੇਜ ਰਫਤਾਰੀ ਦੇ ਨਾਲ ਅੱਗੇ ਵਧਾ ਰਿਹਾ ਹੈ ਤਾਂ ਜੋ ਉਹ ਛੇਤੀ ਤੋ ਛੇਤੀ ਆਪਣੀ ਹਰ ਮਜ਼ਿਲ ਤੱਕ ਪਹੁੰਚ ਸਕੇ। ਪਰ ਇਸ ਤਰਾਂ ਕਰਕੇ ਮਨੁੱਖ ਅੱਗੇ ਦੋੜ ਪਿੱਛਾ ਛੋੜ ਵਾਲਾ ਕੰਮ ਕਰ ਰਿਹਾ ਹੈ ਕਿਉਕਿ ਮਨੁੱਖ ਆਪਣੀਆਂ ਅਗੇਤੀਆਂ ਤਾਂ ਪੂਰੀਆਂ ਕਰੀ ਜਾ ਰਿਹਾ ਹੈ ਪਰ ਪਿਛੇਤੀਆਂ ਨੂੰ ਪਿਛਾ ਹੀ ਛੱਡੀ ਜਾ ਰਿਹਾ ਹੈ, ਤੇ ਆਪਣੇ ਮੁਕਾਮ ਨੂੰ ਛੇਤੀ ਤੋ ਛੇਤੀ ਹਾਸਿਲ ਕਰਨਾ ਚਾਹੁੰਦਾ ਹੈ। ਜਿਆਦਾਤਰ ਇਹ ਵੀ ਚਾਹੁੰਦੇ ਹਨ ਕਿ ਉਹਨਾਂ ਦਾ ਕੰਮ ਜਿਆਦਾ ਹੋਵੇ ਪਰ ਸਮਾਂ ਘੱਟ ਲੱਗੇ ਤੇ ਇਸ ਚੱਕਰ ਚ ਅਜਿਹਿਆਂ ਦਾ ਕੰਮ ਘੱਟ ਹੁੰਦਾ ਹੈ ਤੇ ਸਮਾਂ ਜਿਆਦਾ ਲੱਗਦਾ ਹੈ। ਆਪਾ ਸਾਰਿਆਂ ਨੇ ਕਹਾਵਤ ਤਾਂ ਸੁਣੀ ਹੋਈ ਏ ਕਿ ਕਾਹਲੀ ਅੱਗੇ ਟੋਏ ਤੇ ਇਸਦਾ ਮਤਲਬ ਵੀ ਸਭਨੂੰ ਪਤਾ ਹੀ ਹੋਣਾ ਹੈ, ਮਤਲਬ ਕਿ ਮਨੁੱਖ ਹਰ ਕੰਮ ਲਈ ਕਾਹਲੀ ਤਾਂ ਕਰੀ ਜਾ ਰਿਹਾ ਹੈ ਪਰ ਉਹ ਇਹ ਨਹੀ ਸੋਚਦਾ ਕਿ ਉਹ ਇਸ ਚੱਕਰ ਚ ਕਈ ਮੁਸੀਬਤਾਂ ਵਿੱਚ ਵੀ ਫਸ ਸਕਦਾ ਹੈ। ਕਈ ਵਾਰ ਤਾਂ ਇੰਝ ਜਾਪਦਾ ਹੈ ਕਿ ਮਨੁੱਖ ਨੇ ਰੋਬਟ ਦਾ ਰੂਪ ਧਾਰਨ ਕਰ ਲਿਆ ਹੈ ਜਿਹੜਾ ਆਪਣੀ ਜਿੰਦਗੀ ਚ ਏਨੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਤੇ ਉਹ ਕਿਸੇ ਚੀਜ ਦਾ ਇੰਤਜਾਰ ਵੀ ਨਹੀ ਕਰ ਸਕਦਾ ਇਸਦੀ ੳਦਾਹਰਣ ਤੁਸੀ ਆਮ ਰੇਲਵੇ ਫਾਟਕਾਂ ਤੇ ਦੇਖ ਸਕਦੇ ਹੋ ਕਿ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਕਈ ਲੋਕ ਫਾਟਕ ਦੇ ਥੱਲੋ ਹੀ ਆਪਣੇ ਵਾਹਨ ਕੱਢਣੇ ਸੁਰੂ ਕਰ ਦਿੰਦੇ ਹਨ ਜਿਨ੍ਹਾਂ ਚੋ ਕਈ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਦੁਰਘਟਨਾਵਾਂ ਦੇ ਨਾਲ-2 ਕਈ ਆਪਣੀ ਜਿੰਦਗੀ ਤੋ ਵੀ ਹੱਥ ਧੋ ਬੈਠਦੇ ਹਨ। ਸੋ ਇਹ ਤਾਂ ਗੱਲ ਸੀ ਮਨੁੱਖੀ ਜਿੰਦਗੀ ਦੀ ਤੇਜ ਰਫਤਾਰੀ ਦੀ ਤੇ ਆਪਾ ਹੁਣ ਗੱਲ ਕਰਦੇ ਹਾਂ ਵਾਹਨਾ ਦੀ ਤੇਜ ਰਫਤਾਰੀ ਦੀ ਜਿਸਦੇ ਨਾਲ ਰੋਜਾਨਾ ਕਈ ਮਨੁੱਖੀ ਜਿੰਦਗੀਆਂ ਖਤਮ ਹੋ ਰਹੀਆਂ ਹਨ

ਤੇ ਇਸਦੇ ਵਿੱਚ ਸਭ ਤੋ ਪਹਿਲਾਂ ਨਾਮ ਆਉਦਾ ਹੈ ਅੱਜਕੱਲ ਦੇ ਨੋਜਵਾਨਾ ਦਾ। ਮੈ ਸਾਰਿਆਂ ਨੋਜਵਾਨਾਂ ਦੀ ਤਾਂ ਨੀ ਗੱਲ ਕਰਦਾ ਪਰ ਕੁਝ ਕੁ ਅਜਿਹੇ ਹਨ ਕਿ ਜਿਹੜੇ ਵਾਹਨਾਂ ਨੂੰ ਬਹੁਤ ਤੇਜ ਰਫਤਾਰੀ ਨਾਲ ਚਲਾਉਦੇ ਹਨ। ਨੋਜਵਾਨਾਂ ਦੀ ਇਹੋ ਤੇਜ ਰਫਤਾਰੀ ਉਹਨਾ ਦੇ ਮਾਪਿਆਂ ਤੇ ਭਾਰੀ ਪੈ ਰਿਹੀ ਹੈ ਕਿਉਕਿ ਨੋਜਵਾਨ ਆਪਣੀ ਮਨਚਾਹੀ ਦੇ ਨਾਲ ਵਾਹਨਾਂ ਤੇ ਬੈਠ ਕੇ ਮੋਜ ਮਸਤੀਆਂ ਕਰਦੇ ਹੋਏ ਵਾਹਨਾਂ ਨੂੰ ਬਹੁਤ ਸਪੀਡਾਂ ਦੇ ਨਾਲ ਚਲਾਉਦੇ ਹਨ ਤੇ ਕਈ ਵਾਰ ਇਹਨਾਂ ਦੀਆਂ ਇਹ ਮੋਜ ਮਸਤੀਆਂ ਦੁਰਘਟਨਾਵਾਂ ਦਾ ਕਾਰਣ ਬਣ ਜਾਂਦੀਆਂ ਹਨ ਤੇ ਉਸਦਾ ਸਾਰਾ ਫਲ ਉਹਨਾਂ ਦੇ ਮਾਪਿਆਂ ਨੂੰ ਭੋਗਣਾ ਪੈਂਦਾ ਹੈ। ਇਹੋ ਜਿਹੀਆ ਦੁਰਘਟਨਾਵਾਂ ਦੇ ਨਾਲ ਕਈ ਵਾਰ ਜਾਨੇ ਅਨਜਾਨੇ ਚ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ ਜਿਸਦੇ ਨਾਲ ਉਹਨਾਂ ਦੇ ਮਾਂ-ਬਾਪ ਜਿਉਦੀ ਲਾਸ਼ ਬਣਕੇ ਰਹਿ ਜਾਂਦੇ ਹਨ ਤੇ ਜਿਹੜੀ ਉਮਰੇ ਉਹਨਾਂ ਬੱਚਿਆਂ ਤੋ ਸੇਵਾ ਕਰਾਉਣੀ ਹੁੰਦੀ ਏ ਉਹਨੀ ਉਮਰੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਅਰਥੀ ਚੁੱਕਣੀ ਪੈਂਦੀ ਹੈ। ਜਰਾ ਸੋਚੋ ਕਿ ਉਹਨਾਂ ਮਾਪਿਆਂ ਦੇ ਦਿਲ ਤੇ ਕੀ ਬੀਤਦੀ ਹੋਣੀ ਏ ਜਿਹਨਾਂ ਨੂੰ ਇਹ ਵੀ ਦਿਨ ਦੇਖਣੇ ਪਏ ਨੇ, ਉਹਨਾਂ ਨੇ ਕਦੇ ਸੋਚਿਆ ਵੀ ਨਹੀ ਹੋਣਾ ਕਿ ਉਹਨਾ ਦੀ ਅਰਥੀ ਚੁੱਕਣ ਵਾਲਿਆ ਦੀ ਅਰਥੀ ਖੁੱਦ ਉਹਨਾਂ ਨੂੰ ਚੁੱਕਣੀ ਪਵੇਗੀ। ਅੱਜਕੱਲ੍ਹ ਨੋਜਵਾਨਾਂ ਦੀ ਇਹੋ ਜਿਹੀ ਮਨਚਾਹੀ ਤੇਜ ਰਫਤਾਰੀ ਦੇ ਖਾਤਿਰ ਮਾਪਿਆ ਨੂੰ ਇਹ ਦਿਨ ਦੇਖਣੇ ਪੈ ਰਿਹੇ ਹਨ ਤੇ ਤੇਜ ਰਫਤਾਰੀ ਅੱਜਕੱਲ੍ਹ ਦੇ ਮਾਪਿਆ ਤੇ ਭਾਰੀ ਪੈ ਰਿਹੀ ਹੈ। ਕਈ ਤਾਂ ਇਹੋ ਜਿਹੀਆਂ ਦਰਘਟਨਾਵਾਂ ਦਾ ਸ਼ਿਕਾਰ ਹੋ ਕੇ ਮੋਤ ਦੇ ਮੂੰਹੋ ਤਾਂ ਬਚ ਜਾਂਦੇ ਹਨ ਪਰ ਬੈਡ ਤੋ 4-4 ਸਾਲ ਨਹੀ ਉਠਦੇ ਤੇ ਹਾਲਾਤ ਇੰਨੇ ਮਾੜੇ ਹੋ ਜਾਂਦੇ ਹਨ ਕਿ ਪਾਣੀ ਦਾ ਗਿਲਾਸ ਵੀ ਆਪ ਨਹੀ ਚੁੱਕ ਸਕਦੇ ਇਸ ਸਥਿਤੀ ਚ ਜਿਨ੍ਹਾਂ ਇਸ ਉਮਰੇ ਮਾਪਿਆ ਦੀ ਸੇਵਾ ਕਰਨੀ ਹੁੰਦੀ ਏ ਉਹ ਮਾਪਿਆ ਤੋ ਆਪਣੀ ਸੇਵਾ ਕਰਾਉਦੇ ਹਨ। ਇਹੋ ਜਿਹੀਆ ਹਜਾਰਾ ਦੁਰਘਟਨਾਵਾਂ ਦਾ ਸਿਲਸਿਲਾ ਦਿਨੋ ਦਿਨੀ ਵੱਧਦਾ ਜਾ ਰਿਹਾ ਹੈ। ਦੋਸਤੋ ਇਹੋ ਜਿਹੀਆ ਦੁਰਘਟਨਾਵਾਂ ਨੂੰ ਵਧਾਵਾ ਵੀ ਆਪਾ ਆਪ ਹੀ ਦਿੱਤਾ ਹੈ ਤੇ ਇਹਨਾਂ ਨੂੰ ਘਟਾਉਣਾ ਵੀ ਸਾਨੂੰ ਹੀ ਪੈਣਾ ਹੈ। ਜੇ ਕਿਤੇ ਕੰਮ ਤੇ ਜਾ ਰਹੇ ਹੋ ਤਾਂ 10 ਮਿੰਟ ਘਰ ਤੋ ਪਹਿਲਾਂ ਹੀ ਨਿਕਲ ਜਾਵੋ ਤਾਂ ਜੋ ਤੁਹਾਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਨੂੰ ਲੇਟ ਹੋ ਜਾਣ ਦੇ ਚੱਕਰ ਚ ਤੇਜ ਨਾ ਚਲਾਉਣਾ ਪਵੇ ਤੇ ਨਾ ਹੀ ਜਲਦ ਤੋ ਜਲਦ ਔਵਰਟੇਕ ਕਰਨਾ ਪਵੇ। ਕਈ ਮੇਰੇ ਵੀਰ ਸੋਚਦੇ ਹੋਣੇ ਕਿ ਇਸ ਲੇਖ ਨੂੰ ਲਿਖਣ ਵਾਲਾ ਆਪ ਹੋਲੀ ਚੱਲਦਾ ਹੋਣਾ ਜਾ ਨਹੀ। ਦੋਸਤੋ ਇਸੇ ਤਰ੍ਹਾ ਦੀ ਵਾਰਤਾਲਾਪ ਮੇਰੇ ਨਾਲ ਪਿੱਛੇ ਜਿਹੇ ਹੋ ਕੇ ਹਟੀ ਏ ਜਿਸਨੇ ਮੈਨੂੰ ਇਹ ਲੇਖ ਲਿਖਣ ਲਈ ਮਜਬੂਰ ਕੀਤਾ। ਆਓ ਸਾਂਝੀ ਕਰਦਾ ਮੈ ਤੁਹਾਡੇ ਨਾਲ ਉਹ ਵਾਰਤਾਲਾਪ, ਮੈ ਸੜਕ ਤੇ ਤੁਰਿਆ ਜਾਂਦਾ ਸੀ ਮੇਰੇ ਕੋਲੋ ਇੱਕ ਨੋਜਵਾਨ ਮੋਟਰਸਾਈਕਲ ਤੇ ਕੰਨਾਂ ਤੇ ਹੈਡਫੋਨ ਲਾਈ ਇੰਨੀ ਤੇਜੀ ਨਾਲ ਅੱਗੇ ਨੂੰ ¦ਘਿਆ ਕਿ ਅੱਗੇ ਜਾ ਕੇ ਉਹ ਇੱਕ ਕੁੱਤੇ ਵਿੱਚ ਵੱਜ ਕੇ ਜਖਮੀ ਹੋ ਗਿਆ ਹੈ। ਪਿੱਛੇ ਮੈ ਵੀ ਆ ਰਿਹਾ ਸੀ, ਮੇਰੇ ਉਥੇ ਪੁੱਜਣ ਤੋ ਪਹਿਲਾਂ ਲੋਕਾਂ ਦੀ ਕਾਫੀ ਭੀੜ ਜਮਾ ਹੋਈ ਸੀ ਤੇ ਸਭ ਉਸਦੇ ਆਲੇ-ਦੁਆਲੇ ਇੱਕਠੇ ਹੋਏ ਸੀ ਤੇ ਉਸਨੂੰ ਚੁੱਕ ਕੇ ਖੜਾ ਕਰ ਰਹੇ ਸਨ। ਖੂਨ ਵਿੱਚ ਲੱਥ-ਪੱਥ ਉਸ ਨੋਜਵਾਨ ਦਾ ਜਾਨੀ ਨੁਕਸਾਨ ਤਾਂ ਨੀ ਹੋਇਆ ਸੀ ਪਰ ਉਸਦੇ ਸਰੀਰ ਤੇ ਰਗੜਾ ਹੱਦੋ ਵੱਧ ਲੱਗ ਗਈਆ ਸਨ। ਮੈਨੂੰ ਤਾਂ ਪਤਾ ਹੀ ਸੀ ਕਿ ਉਹ ਨੋਜਵਾਨ ਤੇਜੀ ਵਿੱਚ ਸੀ ਤਾਹੀ ਇਹ ਹਾਦਸਾ ਹੋਇਆ ਏ ਪਰ ਫਿਰ ਵੀ ਮੈ ਭੀੜ ਵਿੱਚੋ ¦ਘਦਿਆਂ ਉਸਨੂੰ ਪੁੱਛਿਆ ਕਿ ਕੀ ਹੋਇਆ ਵੀਰ ਠੀਕ ਤਾਂ ਹੈ ਚੱਲ ਮੈ ਤੈਨੂੰ ਹਸਪਤਾਲ ਲੈ ਚੱਲਾਂ। ਗੱਲਾਂ ਗੱਲਾਂ ਵਿੱਚ ਮੈ ਉਸ ਨੋਜਵਾਨ ਕਹਿ ਦਿੱਤਾ ਕਿ ਵੀਰ ਹੌਲੀ ਚੱਲਿਆ ਕਰੋ, ਮੇਰੀ ਗੱਲ ਸੁਣਦਿਆਂ ਨੋਜਵਾਨ ਨੇ ਜਵਾਬ ਦਿੱਤਾ ਕਿ ਭਾਜੀ ਮੈ ਤਾਂ ਹੌਲੀ ਹੀ ਸੀ ਮਸਾਂ 20-25 ਦੀ ਸਪੀਡ ਤੇ ਹੋਣਾ ਆਹ ਕੁੱਤਾ ਹੀ ਪਤਾ ਨੀ ਕਿਧਰੋ ਮੂਹਰੇ ਆ ਗਿਆ। ਮੈ ਉਸ ਨੋਜਵਾਨ ਦੀ ਗੱਲ ਟੋਕਦਿਆਂ ਕਿਹਾ ਕਿ ਵੀਰ ਮੈ ਕਹਿਣਾ ਤਾਂ ਨੀ ਚਾਹੁੰਦਾ ਪਰ ਤੂੰ ਝੁਠ ਬੋਲ ਰਿਹਾ ਹੈ ਮੈ ਤੈਨੂੰ ਖੁਦ ਦੇਖਿਆ ਹੈ ਤੂੰ ਕਾਫੀ ਤੇਜੀ ਨਾਲ ਚੱਲ ਰਿਹਾ ਸੀ ਤੇ ਤੂੰ ਹੁਣ ਆਪਣੀ ਮੋਟਰਸਾਈਕਲ ਦੀ ਸਪੀਡ ਦਾ ਪਹਿਲਾ ਅੱਖਰ ਖਾ ਰਿਹਾ ਹੈ, ਤੇਰੇ ਮੋਟਟਰਸਾਈਕਲ ਦੀ ਸਪੀਡ 20-25 ਨਹੀਂ 120-125 ਦੀ ਸੀ ਤੇ ਤੂੰ ਕਸੂਰ ਐਵੇ ਉਸ ਬੋਜੁਆਨ ਕੁੱਤੇ ਦਾ ਕੱਢੀ ਜਾ ਰਿਹਾ ਹੈ। ਮੇਰੀ ਇਹ ਗੱਲ ਸੁਣ ਕੇ ਨੋਜਵਾਨ ਨੇ ਨੀਵੀ ਪਾ ਲਈ ਤੇ ਮੈਨੂੰ ਇੰਝ ਜਾਪਿਆ ਜਿਵੇ ਮੇਰੀ ਗੱਲ ਉਸਦੇ ਦਿਲ ਤੇ ਲੱਗੀ ਹੋਵੇ। ਫਿਰ ਇੱਕ ਦਿਨ ਮੈ ਉਸ ਨੋਜਵਾਨ ਨੂੰ ਹੱਥਾਂ-ਬਾਹਾਂ ਤੇ ਪੱਟੀਆਂ ਕਰੀਆ ਆਪਣੇ ਮਾਪਿਆ ਨਾਲ ਹਸਪਤਾਲ ਵੱਲ ਜਾਂਦਿਆ ਵੇਖਿਆ, ਸਾਇਦ ਉਹਨਾਂ ਨੂੰ ਡਾਕਟਰ ਨੇ ਕਿਸੇ ਚੈਕਆਪ ਵਾਸਤੇ ਬੁਲਾਇਆ ਹੋਵੇ। ਉਸ ਵੱਲ ਦੇਖ ਪਹਿਲਾਂ ਤਾਂ ਮੈਨੂੰ ਹਾਸਾ ਜਿਹਾ ਆ ਗਿਆ ਫਿਰ ਮੈਂ ਸੋਚਿਆ ਦੇਖੋ ਇਹ ਨੋਜਵਾਨ ਚੰਗਾ-ਭਲਾ ਹੋ ਕੇ ਵੀ ਆਪਣੀ ਮਾੜੀ ਜਿਹੀ ਗਲਤੀ ਦੇ ਨਾਲ ਆਪਣੇ ਮਾਪਿਆ ਲਈ ਬੋਝ ਬਣ ਗਿਆ। ਸੋ ਦੋਸਤੇ ਮੈ ਇਸ ਲੇਖ ਰਾਹੀ ਇਹੀ ਕਹਿਣਾ ਚਾਹਾਗਾਂ ਕਿ ਹੌਲੀ ਚੱਲੋ ਦੁਰਘਟਨਾਵਾਂ ਤੋ ਬਚੋ ਕਿਉਕਿ :-
ਨੋਜਵਾਨਾ ਦੀ ਤੇਜ ਰਫਤਾਰੀ ਮਾਪਿਆ ਤੇ ਪੈ ਰਹੀ ਭਾਰੀ
ਬਚਣਾ ਮਿੱਤਰੋ ਕਿਤੇ ਆ ਨਾ ਜਾਵੇ ਤੁਹਾਡੀ ਵਾਰੀ ।

Send this to a friend