ਪਰਸ਼ੋਤਮ ਲਾਲ ਸਰੋਏ
ਲੋਕਤੰਤਰ ਰਾਜ ਕਾਇਮ ਕਰਨ ਦੀ ਧਾਰਨਾ ਜਦੋਂ ਦੀ ਹੋਂਦ ਵਿਚ ਆਈ ਉਦੋਂ ਤੋਂ ਹੀ ਇਹ ਰੌਲਾ-ਰ¤ਪਾ ਪੈਂਦਾ ਸੁਣਿਆ ਗਿਆ ਹੈ ਕਿ ਇਹ ਰਾਜ ਜਾਂ ਦੇਸ਼ ਦੀ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਵਾਸਤੇ ਹੀ ਬਣਾਈ ਗਈ ਹੈ। ਕੀ ਇਹ ਧਾਰਨਾ ਅ¤ਜ ਸ¤ਚ-ਮੁ¤ਚ ਲਾਗੂ ਹੁੰਦੀ ਨਜ਼ਰ ਆ ਰਹੀ ਹੈ ਜਾ ਇਸ ਧਾਰਨਾ ਦੇ ਰੂਪ ਵਿਚ ਇਕ ਸ਼ੋਛਾ ਹੀ ਛ¤ਡਿਆ ਗਿਆ ਹੈ। ਇਸ ਗ¤ਲ ’ਤੇ ਗਹੁ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ।
ਸਾਡੀ ਪੜ੍ਹਾਈ ਦੇ ਸਾਲਾਂ ਦੌਰਾਨ ਇਕ ਵਿਸ਼ਾ ਜਿਸ ਨੂੰ ਰਾਜਨੀਤੀ ਸ਼ਾਸ਼ਤਰ ਦਾ ਨਾਂਅ ਦਿ¤ਤਾ ਜਾਂਦਾ ਹੈ ਪੜ੍ਹਾਇਆ ਜਾਂਦਾ ਹੈ । ਜਿਸ ਵਿਚ ਇਕ ਆਮ ਆਦਮੀਂ ਦੇ ਅਧਿਕਾਰਾਂ ਤੇ ਕਰਤਵਾਂ ਆਦਿ ਦੀ ਗ¤ਲ ਕੀਤੀ ਜਾਂਦੀ ਹੈ। ਸਾਡੇ ਭਾਰਤ ਵਿਚ ਜਦੋਂ ਇਕ ਇਨਸਾਨ ਚਾਹੇ ਉਹ ਮੁੰਡਾ ਹੈ ਜਾਂ ਕੁੜੀ ਹੈ ਦੀ ਉਮਰ 18 ਸਾਲ ਹੋ ਜਾਂਦੀ ਹੈ, ਉਸ ਦੀ ਇਕ ਵੋਟ ਬਣਾਈ ਜਾਂਦੀ ਹੈ ਅਰਥਾਤ ਉਸਨੂੰ ਵੋਟ ਪਾਉਣ ਦਾ ਹ¤ਕ ਪ੍ਰਾਪਤ ਹੋ ਜਾਂਦਾ ਹੈ।
ਇਸ ਸਾਰੇ ਤੋਂ ਇਹ ਪਤਾ ਲਗਦਾ ਹੈ ਕਿ ਕੋਈ ਵੀ ਸਰਕਾਰ ਲੋਕਾਂ ਦੁਆਰਾ ਚੁਣੀ ਜਾਣੀ ਹੈ। ਫਿਰ ਜੇਕਰ ਸਰਕਾਰ ਲੋਕਾਂ ਦੁਆਰਾ ਚੁਣੀ ਜਾਣੀ ਹੈ ਤਾਂ ਕਿ ਇਹ ਆਮ ਲੋਕਾਂ ਦੇ ਹ¤ਕ ਵਿਚ ਨਹੀਂ ਹੋਣੀ ਚਾਹੀਦੀ? ਪਰ ਇਥੇ ਸਾਡੇ ਮੁਲਕ ਵਿਚ ਇਸ ਧਾਰਨਾ ਦੇ ਉਲਟ ਗ¤ਲ ਹੋ ਰਹੀ ਹੈ। ਇਹ ਜਿਹੜਾ ਧੰਨ ਜਿਸ ਨੂੰ ਕਾਲਾ ਧੰਨ ਜਾਂ ਅੰਗਰੇਜ਼ੀ ਭਾਸ਼ਾ ਵਿਚ ਬਲੈਕ ਮਨੀ ਕਿਹਾ ਜਾ ਸਕਦਾ ਹੈ ਜੋ ਕਿ ਬਹੁਤ ਵ¤ਡੀ ਮਾਤਰਾ ਵਿਚ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਹੋਈ ਪਈ ਹੈ ਉਹ ਕਿਸ ਦੀ ਹੈ? ਸਰਕਾਰ ਦੀ ਜਾਂ ਜਨਤਾ ਦੀ?
ਜੇਕਰ ਇਹ ਸਰਕਾਰ ਦੀ ਹੈ ਤਾਂ ਇਹ ਕਿ¤ਥੋਂ ਆਈ ਹੈ? ਇਹ ਸੋਚਿਆ ਹੈ? ਪਰ ਸਾਡੀ ਬਹੁਤਾਤ ਜਨਤਾ ਅਨ੍ਹਪੜ੍ਹ ਤੇ ਗਰੀਬ ਹੈ ਜਿਸ ਕੋਲ ਸੋਚ ਸ਼ਕਤੀ ਨਹੀਂ ਹੈ। ਜੇਕਰ ਸੋਚ ਸ਼ਕਤੀ ਹੈ ਤਾਂ ਉਨ੍ਹਾਂ ਦੀ ਗਰੀਬੀ ਜਾਂ ਲਾਚਾਰੀ ਉਨ੍ਹਾਂ ਨੂੰ ਕੁਝ ਕਰਨ ਨਹੀਂ ਦਿੰਦੀ। ਉਹ ਬੇਵ¤ਸ ਹਨ। ਫਿਰ ਇਹ ਕਾਲਾ ਧੰਨ ਕਿਉ¤ ਬਣਿਆ? ਕਿਸਨੇ ਬਣਾਇਆ ਹੈ? ਇਹ ਤਾਂ ਉਹ ਗ¤ਲ ਢੁਕਦੀ ਹੋਈ ਨਜ਼ਰ ਆਉਂਦੀ ਹੈ ਕਿ ਆਪੇ ਮੈਂ ਵਿਆਹੀ ਗਈ ਆਪੇ ਮੇਰੇ ਸੌ ਨਿਆਣੇ। ਅਰਥਾਤ ਵੋਟਰ ਮੂਰਖ ਹਨ ਜਿਹੜੇ ਇਨ੍ਹਾਂ ਲਈ ਆਪਦਾ ਸਮਾਂ ਭੰਨ ਕੇ ਲਾਇਨਾਂ ’ਚ ਖੜ੍ਹ ਕੇ ਖ¤ਜ਼ਲ-ਖ਼ੁਆਰ ਹੁੰਦੇਹ ਨ। ਅਰਥਾਤ ਵੋਟ ਦੇਣ ਲਈ ਜਨਤਾ ਤੇ ਐਸ਼ ਕਰਨ ਨੂੰ ਇਹ ਲੀਡਰ।
ਇਹ ਸੋਚਣ ਵਾਲੀ ਗ¤ਲ ਹੈ ਕਿ ‘‘ਖਿ¤ਲਾਂ ਖ੍ਯਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿ¤ਛ ’’ ਵਾਲੀ ਕਹਾਵਤ ਸਾਬਤ ਨਹੀ ਹੋ ਰਹੀ ਭਲਾ? ਜਨਤਾ ਦੇ ਟੁ¤ਕੜ ’ਤੇ ਪਲਣ ਵਾਲੇ ਇਹ ਲੀਡਰ ਆਪਣੇ ਆਪ ਹੀ ਆਪਣੇ ਆਪ ਨੂੰ ਜਨਤਾ ਦੇ ਮਾਲਕ ਦ¤ਸਣ ਦਾ ਸੰਗੀਨ ਅਪਰਾਧ ਕਰ ਰਹੇ ਹਨ। ਕੀ ਜਨਤਾ ਇਸ ਤਰ੍ਹਾਂ ਦੀ ਇਨ੍ਹਾਂ ਬਾਂਦਰੀਆਂ ਨੂੰ ਖਿ¤ਲਾਂ ਪਾਉਂਦੀ ਰਹੇਗੀ? ਇਹ ਤੁਹਾਡੀਆਂ ਖਿ¤ਲਾਂ ਖਾਣ ਦੇ ਨਾਲ ਨਾਲ ਤੁਹਾਨੂੰ ਹੀ ਖਾਈ ਜਾ ਰਹੇ ਹਨ।
ਇਸ ਗ¤ਲ ’ਤੇ ਗੌਰ ਕਰਕੇ ਦੇਖਿਆ ਹੈ ਕਿ ਇਹ ਬਾਂਦਰੀਆਂ ਬਣ ਕੇ ਤੁਹਾਡੀਆਂ ਖਿ¤ਲਾਂ ਖਾਣ ਵਾਲੇ ਦਿਨੋਂ ਦਿਨ ਕਿਵੇਂ ਤੁਹਾਨੂੰ ਨਿਗਲੀ ਜਾ ਰਹੇ ਹਨ। ਇਸ ਦਾ ਸ਼ਬੂਤ ਵਿਦੇਸ਼ੀ ਬੈਂਕਾਂ ਵਿਚ ਪਿਆ ਹੋਇਆ ਕਾਲਾ ਧੰਨ ਤੇ ਸਿਟੀ ਸਕੈਂਡਲ ਜਿਹਾ ਘਪਲਾ ਚੀਖ ਚੀਖ ਕੇ ਦੇ ਰਿਹਾ ਹੈ। ਲੇਕਿਨ ਇਸ ਸਭ ਕਾਸ਼ੇ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਇਹ ਕਿਸ ਦੀ ਗ਼ਲਤੀ ਹੈ ਦੋਸ਼ੀਆਂ ਦੀ ਜਾਂ ਜਨਤਾ ਦੀ?
ਕੁਝ ਇਕ ਮੁ¤ਠੀ ਭਰ ਲੋਕ ਸਾਰੀ ਦੁਨੀਆਂ ਨੂੰ ਕਿਵੇਂ ਮੂਰਖ ਬਣਾ ਕੇ ਆਪਣਾ ਉ¤ਲੂ ਸਿ¤ਧਾ ਕਰੀ ਜਾ ਰਹੇ ਹਨ। ਕਦੀ ਕਿਸੇ ਨੇ ਇਸ ਬਾਬਤ ਸੋਚਿਆ ਹੈ। ਫਿਰ ਇਹ ਜਗਜੀਤ ਜਿਹੜਾ ਕਿ ਆਪਣੇ ਆਪ ਨੂੰ ਚੌਧਰੀ ਕਹਾਉਦਾ ਹੈ ਇਹ ਆਪਣੇ ਆਪ ਹੀ ਪਿੰਡਾਂ ਦੇ ਗ਼ਲੀਆਂ ਮੋੜਾਂ ’ਤੇ ਆਪਣੇ ਆਪ ਹੀ ਗੁਰਬੰਤਾ ਨਾਂਅ ਦੇ ਬੋਰਡ ਲਗਾ ਕੇ ਕੀ ਸਾਬਤ ਕਰ ਰਿਹਾ ਹੈ? ਕੀ ਗੁਰਬੰਤਾ ਇੰਨ੍ਹਾਂ ਲੋਕਾਂ ਦਾ ਵਫ਼ਾਦਾਰ ਸੀ ਉਹ ਲੋਕਾਂ ਨੂੰ ਸੜਕਾਂ ਬਣਾ ਕੇ ਦੇ ਗਿਆ। ਕੀ ਗੁਰਬੰਤੇ ਕੋਲ ਕੋਈ ਦੈਵੀ ਸ਼ਕਤੀ ਸੀ ਜਿਹਦੇ ਨਾਲ ਉਹ ਇਹ ਸਾਰਾ ਕਾਰਾ ਪਲਾਂ ਵਿਚ ਹੀ ਕਰ ਗਿਆ। ਇਹ ਤਾਂ ਦਸ ਕਲਾਸਾਂ ਵੀ ਮੁਸ਼ਕਿਲ ਨਾਲ ਪਾਸ ਸੀ ਫਿਰ ਦਸ ਪਾਸ ਨੂੰ ਮਾਸਟਰ ਕਿਹਾ ਜਾਵੇ ਤੇ ਮਾਸਟਰ ਡਿਗਰੀਆਂ ਪ੍ਰਾਪਤ ਕਰਕੇ ਜਿਹੜੇ ਸੜਕਾਂ ’ਤੇ ਰੁਲ ਰਹੇ ਹਨ ਉਨ੍ਹਾਂ ਨੂੰ ਕੀ ਕਿਹਾ ਜਾਵੇ । ਇਹ ਵਿਦਿਆ ਪੜ੍ਹਾਈ ਦੀ ਬੇ-ਅਦਵੀ ਕਿਉਂ ਕੀਤੀ ਜਾ ਰਹੀ ਹੈ? ਭੋਲੀ – ਭਾਲੀ ਜਨਤਾ ਨੂੰ ਮੂਰਖ ਕਿਉਂ ਬਣਾਇਆ ਜਾ ਰਿਹਾ ਹੈ?
ਹੁਣ ਧਿਆਨ ਨਾਲ ਸੋਚ ਕੇ ਦੇਖੋ ਜਿਹੜੇ ਸਿਰਾਂ ’ਤੇ ਟੋਕਰੀਆਂ ਢੋਂਦੇ ਸਨ ਉਹ ਮੂਰਖ ਸਨ? ਕੀ ਗੁਰਬੰਤਾ ਕਹੀ ਚ¤ਕ ਕੇ ਜਾਂ ਸਿਰ ਉ¤ਤੇ ਇ¤ਟਾਂ ਵ¤ਟੇ ਚੁ¤ਕ ਕੇ ਦਿਹਾੜੀ ਕਰਦਾ ਸੀ? ਗੁਰਬੰਤੇ ਦਾ ਇਹ ਲਾਡਲਾ ਬ¤ਚਾ ਜਿਹੜਾ ਗੁਰਬੰਤੇ ਦੇ ਨਾਂਅ ਦਾ ਨਜਾਇਜ਼ ਫਾਇਦਾ ਲੈ ਰਿਹਾ ਹੈ। ਉਸਦੇ ਜੀਊਂਦੇ ਜੀਅ ਤਾਂ ਸਿਨਮਿਆਂ ’ਚ ਬੜਿਆ ਸਿਨੇਮਾਂ ਦੇਖਦਾ ਸੀ ਤੇ ਮਰੇ ਹੋਏ ਤੇ….. .।
ਇਹ ਉਹ ਗ¤ਲ ਨਹੀਂ ਹੋਈ ਕਿ ਆਪੇ ਮੈਂ ਸ਼ਿਆਣੀ ਤੇ ਆਪੇ ਮੇਰੇ ਸ਼ਾਬਾਸੇ । ਲੋਕ ਕਿੰਨੀ ਦੇਰ ਗੁੰਮਰਾਹ ਹੋ ਕੇ ਮੂਰਖ ਬਣਦੇ ਰਹਿਣਗੇ। ਇਹ ਸਾਡੇ ਦੇਸ਼ ’ਚ ਕਿਸੇ ਇਕ ਦੀ ਗ¤ਲ ਹੀ ਨਹੀਂ ਹੈ ਸਾਡੇ ਦੇਸ਼ ਦਾ ਢਾਚਾ ਹੀ ਸਾਰਾ ਖਰਾਬ ਹੋਇਆ ਪਿਆ ਹੈ। ਫਿਰ ਇਕ ਕਹਾਵਤ ਇਹ ਵੀ ਹੈ ਕਿ ਜਿਸ ਦੀ ਕੋਠੀ ਦਾਣ ਉਸ ਦੇ ਕਮਲੇ ਵੀ ਸ਼ਿਆਣੇ । ਫਿਰ ਇਹੋ ਜਿਹੇ ਕਮਲਿਆਂ ਦੀ ਕੋਠੀ ਵਿਚ ਦਾਣੇ ਪਾਉਣ ਵਾਲਾ ਕੌਣ ਹੈ?
ਇਥੇ ਵਿਦਿਆ ਪੜ੍ਹਾਈ ਤ¤ਕ ਦਾ ਵੀ ਅਪਮਾਨ ਕੀਤਾ ਜਾ ਰਿਹਾ ਹੈ ਇਹ ਸਾਰੀ ਰਾਜਨੀਤਿਕ ਖੇਡ ਹੀ ਤਾਂ ਹੈ। ਗੁਰੂ ਨੂੰ ਪੁਰਾਣਿਆ ਸਮਿਆਂ ਵਿਚ ਤਖ਼ਤ ’ਤੇ ਬਿਠਾ ਕੇ ਮਾਣ ਸਤਿਕਾਰ ਕੀਤਾ ਜਾਂਦਾ ਸੀ ਤੇ ਅ¤ਜ ਗੁਰੂ ’ਤੇ ਪਬਲਿਕ ਜਗ੍ਹਾਵਾਂ ’ਤੇ ਸ਼ਰੇਆਮ ਤਸ਼¤ਦਦ ਢਾਏ ਜਾਂਦੇ ਹਨ। ਅਰਥਾਤ ਜਨਤਾ ਦੀ ਜੁ¤ਤੀ ਜਨਤਾ ਦੇ ਸਿਰ ’ਤੇ ਹੀ ਮਾਰੀ ਜਾ ਰਹੀ ਹੈ ਤੇ ਜਨਤਾ ਚੁ¤ਖ ਚਾਪ ਖਾ ਵੀ ਰਹੀ ਹੈ।
ਇਕ ਇਨਸਾਨ ਚਾਹੇ ਉਹ ਕੁੜੀ ਹੈ ਜਾਂ ਮੁੰਡਾ ਹੈ ਉਹ ਮੇਹਨਤ ਤੇ ਲਗ਼ਨ ਸਦਕਾ ਉ¤ਚ ਡਿਗਰੀਆਂ ਹਾਸ਼ਲ ਕਰਦਾ ਹੈ ਤੇ ਪ¤ਲੇ ਕੀ ਪੈਂਦਾ ਹੈ। ਉਹੀ ਕਿ ਜਾ ਕੇ ਅਨਪੜ੍ਹ ਲੀਡਰਾਂ ਦੀ ਮੁ¤ਠੀ ਚਾਪੀ ਕੀਤੀ ਜਾਵੇ ਜਾਂ ਇਨ੍ਹਾਂ ਨੂੰ ਰਿਸ਼ਵਤ ਦਿ¤ਤੀ ਜਾਏ। ਜਾਂ ਫਿਰ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਨੌਕਰੀ ਹਾਸ਼ਲ ਕਰਨ ਦੀ ਇਵਜ਼ ਵਿਚ ਇਨ੍ਹਾਂ ਦੀਆਂ ਭੈੜੀਆਂ ਨਜ਼ਰਾਂ ਦਾ ਸ਼ਿਕਾਰ ਹੋਣਾ ਪਵੇ?
ਕੀ ਸਾਰਾ ਕੁਝ ਹਾਲ ਦੇਖਣ, ਸੁਣਨ ਤੇ ਪੜ੍ਹਨ ਤੋਂ ਬਾਅਦ ਵੀ ਤੁਸੀਂ ਇਹ ਹੀ ਕਿਆਫ਼ਾ ਲਾਓਗ ਕਿ ਸਰਕਾਰ ਲੋਕਾਂ ਦੁਆਰਾ, ਲੋਕਾਂ ਦੀ ਤੇ ਲੋਕਾਂ ਲਈ ਹੀ ਹੈ? ਜੇ ਇਸ ਤਰ੍ਹਾਂ ਹੈ ਤਾਂ ਮੈਂ ਨਹੀਂ ਸਮਝਦਾ ਕਿ ਸਾਡਾ ਦੇਸ਼ ਜਿਹੜਾ ਸਾਡਾ ਆਪਣਾ ਘਰ ਹੈ ਉਸ ਨੂੰ ਸ਼ਿਆਣਪ ਦਾ ਘਰ ਕਿਹਾ ਜਾ ਸਕੇ। ਕੀ ਇਥੇ ਲੁ¤ਚਾ ¦ਡਾ ਚੌਧਰੀ ਤੇ ਗੁੰਦੀ ਰੰਨ ਪ੍ਰਧਾਨ ਵਾਲੀ ਕਹਾਵਤ ਸ¤ਚ ਨਹੀਂ ਹੋ ਰਹੀ।
ਇਥੇ ਆਪਣੇ ਹੀ ਦੇਸ਼ ਜਾਂ ਰਾਜ ਦੇ ਲੋਕ ਆਪਣੇ ਹੀ ਦੇਸ਼ ਜਾਂ ਰਾਜ ਵਿਚ ਕੁਝ ਮੁ¤ਠੀ ਭਰ ਸ਼ੈਤਾਨਾਂ ਦੀ ਗ਼ੁਲਾਮੀ ਸਹਿਣ ਲਈ ਮਜ਼ਬੂਰ ਹੋ ਰਹੇ ਹਨ। ਕੀ ਇਸਨੂੰ ਹੀ ਲੋਕਤੰਤਰ ਕਹਿੰਦੇ ਹਨ? ਇਥੇ ਸ਼ਰਾਬ ਦੇ ਨਸ਼ੇ ਤੇ , ਨੋਟਾਂ ਦੇ ਲਾਲਚ ਜਾਂ ਫਿਰ ਕਿਸੇ ਹੋਰ ਲਾਲਚ ਵਿਚ ਵੋਟਾਂ ਵਿਕ ਰਹੀਆਂ ਹਨ। ਹਰ ਕੋਈ ਤਾਂ ਵਿਕਾਊ ਬਣਨ ਲਈ ਤਿਆਰ ਹੈ। ਫਿਰ ਲੋਕਤੰਤਰ ਹੈ, ਵੋਟਤੰਤਰ ਹੈ ਜਾਂ ਫਿਰ ਨੋਟ ਤੰਤਰ?