ਮਾਮਲਾ ਦੁਖਿਆਰੇ ਸੁਖਦੇਵ ਸਿੰਘ ਨਿਹੰਗ ਸਿੰਘ ਧੂਰਕੋਟ ਦੀ ਜ਼ਮੀਨ ਹੜੱਪਣ ਦਾ
ਬਰਨਾਲਾ, 26 ਮਾਰਚ (ਸੁਨੀਲ ਸਿੰਘ ਕਪੂਰ ਚਮਚੜਿੱਕ)-ਬੜੇ ਅਫਸੋਸ ਦੀ ਗੱਲ ਹੈ ਕਿ ਮਿਤੀ 11-1-2013 ਦੀਆਂ ਫਰਿਆਦਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਥਾਣਾ ਰੂੜੇਕੇ ਦੇ ਚੌਕੀ ਇੰਚਾਰਜ ਜੋ ਮਾਇਆ ਦਾ ਲੋਭੀ ਹੁੰਦਾ ਕਾਰਵਾਈ ਤੋਂ ਕਤਰਾਇਆ ਤੇ 107-151 ਦੀ ਕਾਰਵਾਈ ਨੂੰ ਰੋਕਿਆ ਤੇ ਮੀਡੀਆ ਕਰਮੀਆਂ ਤੇ ਪਿੰਡ ਦੀ ਪੰਚਾਇਤ ਸਾਹਮਣੇ ਗ੍ਰਿਫਤਾਰ ਕੀਤੇ ਹਰਪ੍ਰੀਤ ਪੌਪੀ ਅਤੇ ਜਰਨੈਲ ਸਿੰਘ ਪੁੱਤਰ ਗੋਬਿੰਦ ਸਿੰਘ ਨੂੰ ਮੀਡੀਆ ਦੀ ਹਾਜ਼ਰੀ ਵਿਚ ਬੰਦੀ ਬਨਾ ਕੇ ਛੱਡਿਆ, ਜਿਸਦੇ ਗਵਾਹ ਪਿੰਡ ਵਾਸੀ ਤੇ ਪੱਤਰਕਾਰ ਭਾਈਚਾਰਾ ਸੀ।ਪ੍ਰਾਪਤ ਜਾਣਕਾਰੀ ਤੇ ਪ੍ਰਾਪਤ ਰਜਿਸਟਰੀ ਪੱਤਰ ਅਨੁਸਾਰ ਸੁਖਦੇਵ ਸਿੰਘ ਮੋਬਾ: 98780-09418 ਦੇ ਮੁਲਜ਼ਮ ਜੋ ਜਾਨ ਤੋਂ ਮਾਰ ਦੇਣ ਦੀ ਨੀਅਤ ਦੇ ਹਿੱਸੇਦਾਰ ਹਨ ਉਨ੍ਹਾਂ ਵਿਚ ਚਮਕੌਰ ਸਿੰਘ, ਹਰਪ੍ਰੀਤ ਸਿੰਘ
ਉਰਫ ਪੌਪੀ, ਅਸ਼ੋਕ ਕੁਮਾਰ ਆੜ੍ਹਤੀਆ, ਵਿਜੇ ਕੁਮਾਰ, ਸਾਬਕਾ ਸਰਪੰਚ ਕਰਤਾਰ ਸਿੰਘ, ਮੌਜੂਦਾ ਸਰਪੰਚ ਵੇਦ ਪ੍ਰਕਾਸ਼, ਲਖਵੀਰ ਸਿੰਘ ਉਰਫ ਬੂਟਾ, ਗੁਰਜੰਟ ਸਿੰਘ ਪੰਚ, ਮਹਿੰਦਰ ਸਿੰਘ, ਹਰਬੰਸ ਸਿੰਘ, ਰਣਜੀਤ ਕੌਰ, ਭਗਵੰਤ ਸਿੰਘ ਉਰਫ ਭੋਲਾ ਸਾਬਕਾ ਸਰਪੰਚ ਆਦਿ ਸੁਖਦੇਵ ਸਿੰਘ ਤੇ ਜਸਵੀਰ ਸਿੰਘ ਕੋਲੋਂ 5-7 ਬੰਦੇ ਬੁਲਾਕੇ ਬਲਦੇਵ ਸਿੰਘ ਨੂੰ ਮਾਰ ਦੇਣ ਦਾ ਝੂਠਾ ਇਲਜ਼ਾਮ ਲਗਾ ਕੇ ਜ਼ਬਰਦਸਤੀ ਰੌਂਦਿਆਂ ਤੋਂ ਸਾਇਨ ਕਰਵਾਏ, ਤੇ ਸੁਖਦੇਵ ਸਿੰਘ ਦੀ ਘਰ ਵਾਲੀ ਦੀ ਮਿਤੀ 3-3-2010 ਨੂੰ ਮੌਤ ਹੋ ਜਾਣ ਕਾਰਨ ਇਕੱਲੇ ਰਹਿੰਦੇ ਨੂੰ ਧਮਕਾਉਂਦੇ ਹਨ ਕਿ ਤੇਰੇ ਤੋਂ ਅਸੀਂ ਸਭ ਕੁੱਝ ਖੋਹ ਲੈਣਾ ਹੈ, ਰਸਤਾ ਰੋਕ ਕੇ ਵਿਜੇ ਤੋਂ ਡਾਂਗਾਂ ਨਾਲ ਕੁਟਵਾਇਆ, ਜਿਸ ਕਾਰਨ ਸੁਖਦੇਵ ਨੂੰ ਤੁਰਨ-ਫਿਰਨ ਵਿਚ ਤਕਲੀਫ ਹੋ ਰਹੀ ਹੈ, ਸੁਖਦੇਵ ਸਿੰਘ ਨੇ ਉਕਤ ਦਰਸਾਏ ਵਿਅੱਕਤੀਆਂ ਤੋਂ ਜਾਨ-ਵਾ-ਮਾਲ ਦਾ ਖਤਰਾ ਦਰਸਾਇਆ ਅਤੇ ਕਿਹਾ ਕਿ ਅਗਰ ਮੈਨੂੰ ਕੁੱਝ ਇਹ ਦੋਖੀ ਲੋਕ ਕਰ ਦਿੰਦੇ ਹਨ ਤਾਂ ਇਸ ਦੇ ਜ਼ਿੰਮੇਵਾਰ ਬੇਨਤੀ ਪੱਤਰ ਵਿਚ ਦਰਸਾਏ ਵਿਅੱਕਤੀ ਹੋਣਗੇ, ਦਰਖਾਸਤ ਵਿਚ ਉਨ੍ਹਾਂ ਕਿਹਾ ਕਿ ਮੈਂ ਆਪਣੇ ਹਿੱਸੇ ਆਉਂਦੀ ਜਾਇਦਾਦ ਤੇ ਹੋਰ ਸਮਾਨ ਵਿਚੋਂ ਇਨ੍ਹਾਂ ਨੂੰ ਤੇ ਪ੍ਰਵਾਰ ਨੂੰ ਕੁੱਝ ਵੀ ਨਹੀਂ ਦੇਣਾ ਚਾਹੁੰਦਾ, ਇਹ ਧੱਕੇ ਨਾਲ ਕੱਚੀਆਂ ਕਰਵਾਈਆਂ ਲਿਖਤਾਂ ਤੇ ਰਜਿਸਟਰੀ ਵੀ ਕਰਵਾ ਸਕਦੇ ਹਨ ਏਨਾਂ ਕੁੱਝ ਲਿਖਕੇ 12 ਪੇਜਾਂ ਦੀਆਂ ਰਜਿਸਟਰੀਆਂ ਸੁਖਦੇਵ ਸਿੰਘ ਨਿਹੰਗ ਸਿੰਘ ਫਰਿਆਦੀ ਨੇ ਪ੍ਰਧਾਨ ਮੰਤਰੀ ਨਵੀਂ ਦਿੱਲੀ, ਨੈਸ਼ਨਲ ਹਿਊਮਨ ਰਾਇਟ ਕਮਿਸ਼ਨ, ਨਵੀਂ ਦਿੱÑਥ, ਰਜਿਸਟਰਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੰਜਾਬ ਚੰਡੀਗੜ੍ਹ, ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਕ੍ਰਾਇਮ ਬ੍ਰਾਂਚ ਚੰਡੀਗੜ੍ਹ, ਡੀ.ਜੀ.ਪੀ. ਪੰਜਾਬ ਪੁਲਿਸ ਚੰਡੀਗੜ੍ਹ, ਹਿਊਮਨ ਰਾਇਟ ਕਮਿਸ਼ਨ ਪੰਜਾਬ ਚੰਡੀਗੜ੍ਹ, ਡਿਪਟੀ ਕਮਿਸ਼ਨਰ ਬਰਨਾਲਾ, ਐਸ.ਐਸ.ਪੀ. ਬਰਨਾਲਾ, ਨਾਇਬ ਤਹਿਸੀਲਦਾਰ ਬਰਨਾਲਾ, ਨਾਇਬ ਤਹਿਸੀਲਦਾਰ ਧਨੌਲਾ, ਚੌਂਕੀ ਇੰਚਾਰਜ ਰੂੜੇਕੇ ਕਲਾਂ (ਬਰਨਾਲਾ), ਸ਼੍ਰੀਮਤੀ ਸੋਨੀਆਂ ਗਾਂਧੀ ਪ੍ਰਧਾਨ ਕਾਂਗਰਸ ਪਾਰਟੀ, ਪ੍ਰਧਾਨ ਮੰਤਰੀ ਨਵੀਂ ਦਿੱਲੀ ਨੂੰ ਪੂਰੇ ਰਿਕਾਰਡ ਸਹਿਤ ਰਜਿਸਟਰੀ ਪੱਤਰ ਭੇਜੇ, ਪਰ ਕਾਰਵਾਈ ਨੋਟਾਂ ਦੇ ਦਬਾ ਹੇਠ ਦੱਬ ਗਈ ਜੋ ਭਾਰਤ ਦੇ ਅਫਸੋਸ ਜਨਕ ਢਾਂਚੇ ਦੀ ਖੁੱਲ੍ਹੀ ਕਿਤਾਬ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਸਿੱਖ ਹੁੰਦੇ ਹੋਏ ਵੀ ਨਿਹੰਗ ਸਿੰਘਾਂ ਦੀਆਂ ਫਰਿਆਦਾਂ ਨੂੰ ਰੱਦੀ ਦੀ ਟੋਕਰੀ ਵਿਚੋਂ ਬਾਹਰ ਕਢਵਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦੇ, ਜਿੰਨਾਂ ਤੇ ਸਿੱਖ ਪੰਥ ਨੂੰ ਅਤੀਅੰਤ ਅਫਸੋਸ ਹੈ।
ਇਸ ਕੇਸ ਪ੍ਰਤੀ ਨੋਟਰੀ ਅਟੈਸਟਡ ਪੱਕੇ ਬਿਆਨ ਦੇਣ ਵਾਲਿਆਂ ਵਿਚ ਭਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਸੰਘੇੜਾ ਤਹਿਸੀਲ ਬਰਨਾਲਾ ਜ਼ਿਲ੍ਹਾ ਬਰਨਾਲਾ, ਸੁਖਦੇਵ ਸਿੰਘ ਪੁੱਤਰ ਉਮਰ 53 ਸਾਲ ਪੁੱਤਰ ਗੋਬਿੰਦ ਸਿੰਘ ਵਾਸੀ ਪਿੰਡ ਭੈਣੀ ਜੱਸਾਂ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ, ਸਾਂਝਾ ਬਿਆਨ ਜਗਤਾਰ ਸਿੰਘ ਪੁੱਤਰ ਚੰਦ ਸਿੰਘ, ਸਾਧੂ ਸਿੰਘ ਪੁੱਤਰ ਲਾਲ ਸਿੰਘ, ਜਸਵੰਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀਆਨ ਪਿੰਡ ਧੂਰਕੋਟ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਸੁਖਦੇਵ ਸਿੰਘ ਦੇ ਹੱਕ ਵਿਚ ਸੱਚ ਦੱਸਣ ਲਈ ਖੜੇ ਹਨ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸੈਂਟਰ ਤੇ ਪੰਜਾਬ ਸਰਕਾਰ ਦੇ ਅਦਾਰੇ ਪਤਾ ਨਹੀਂ ਕਿਉਂ ਕੁੰਭਕਰਨੀ ਨੀਂਦ ਸੌ ਗਏ ਹਨ ਤੇ ਰਜਿਸਟਰੀਆਂ ਦਾ ਜਵਾਬ ਨਹੀਂ ਦੇ ਰਹੇ ਤਾਂ ਦੱਸੋ ਕੀ ਹੈ ਭਾਰਤ ਦੇ ਕਾਨੂੰਨ ਦੀ ਵਿਵਸਥਾ ?
ਸੁਖਦੇਵ ਸਿੰਘ ਨੇ ਕਿਹਾ ਕਿ ਮੇਰਾ ਆਪਣਾ ਮਕਾਨ ਉਹ ਮਕਾਨ ਮੇਰੇ ਭਤੀਜਿਆਂ ਨੇ ਹਰਪ੍ਰੀਤ ਸਿੰਘ ਪੌਪੀ ਪੁੱਤਰ ਸਵਰਗੀ ਬਲਦੇਵ ਸਿੰਘ, ਲਖਵੀਰ ਸਿੰਘ ਪੁੱਤਰ ਜਰਨੈਲ ਸਿੰਘ ਮੇਰੇ ਕੋਲੋਂ ਧੱਕੇ ਨਾਲ ਦਸਤਖਤ ਕਰਵਾ ਕੇ ਆਪਣੇ ਨਾਮ ਕਰਵਾ ਲਿਆ ਅਤੇ ਮੈਨੂੰ ਮਕਾਨ ਵਿਚੋਂ ਬਾਹਰ ਕੱਢ ਦਿੱਤਾ ਮੈਨੂੰ ਧਮਕੀ ਦਿੱਤੀ ਕਿ ਜੇਕਰ ਇਸ ਪਿੰਡ ਵਿਚ ਆ ਕੇ ਵੜ੍ਹਿਆ ਤਾਂ ਤੈਨੂੰ ਜਾਨ ਤੋਂ ਮਾਰ ਜਾਂ ਮਰਵਾ ਦਿਆਂਗੇ। ਉਕਤ ਬੰਦਿਆਂ ਤੋਂ ਮੈਨੂੰ ਜਾਨ ਵਾ ਮਾਲ ਦਾ ਖਤਰਾ ਹੈ ਜੇਕਰ ਮੇਰਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਉਕਤ ਵਿਅੱਕਤੀ ਸਮਝੇ ਜਾਣ।
ਉਕਤ ਸਟੋਰੀ ਨੂੰ ਦੇਖਦੇ ਤੁਰੰਤ ਕਾਰਵਾਈ ਲਈ ਮੰਗ ਕੀਤੀ ਗਈ ਕਿ ਉਕਤ ਦੋਸ਼ੀਆਂ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਕਾਰਵਾਈ ਆਰੰਭੀ ਜਾਵੇ, ਇਹ ਵੀ ਮੰਗ ਕੀਤੀ ਗਈ ਕਿ ਇਸ ਦੀ ਭ੍ਰਿਸ਼ਟਾਚਾਰ ਰਹਿਤ ਕਿਸੇ ਇੰਨਸਾਫ ਪਸੰਦ ਅਧਿਕਾਰੀ ਪਾਸੋਂ ਕਰਵਾਈ ਤਾਂ ਵੱਡੇ ਵੱਡੇ ਮਗਰਮੱਛਾਂ ਦਾ ਪਰਦਾਫਾਸ਼ ਹੋਵੇਗਾ, ਇਹ ਵੀ ਦੇਖਿਆ ਜਾਵੇ ਕਿ ਥਾਣਾ ਰੂੜੇਕੇ ਦੇ ਚੌਂਕੀ ਇੰਚਾਰਜ ਨੂੰ ਇਸ ਕੇਸ ਵਿਚ ਤਲਬਿਆ ਜਾਵੇ ਜਿਨ੍ਹਾਂ ਦੋਸ਼ੀਆਂ ਨੂੰ ਕਿਓਂ ਛੱਡਿਆ ਦੀ ਜਾਂਚ ਕਰਵਾਈ ਜਾਵੇ ਤੇ ਸੁਖਦੇਵ ਸਿੰਘ ਦਾ ਹੱਕ ਵਾਪਿਸ ਦਵਾਉਂਦੇ, ਉਸ ਦੀ ਜਾਨ ਵਾ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣਾ ਪੂਰਾ ਸਰਬੰਸ ਵਾਰ ਕੇ ਤਿਆਰ ਕੀਤੇ ਨਿਹੰਗ ਸਿੰਘਾਂ ਦੀ ਹਿਫਾਜ਼ਿਤ ਨੂੰ ਤੁਰੰਤ ਯਕੀਨੀ ਬਨਾਇਆ ਜਾਵੇ ਜਿਸ ਦੀ ਮੰਗ ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਜੀ ਚਕਰਵਰਤੀ ਦਲ ‘ਖਾਲਸਾ ਮਿਸ਼ਨਜ਼ ਆਫ ਗਰੁੱਪ’ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਤੇ ਪ੍ਰਧਾਨ ਸੁਨੀਲ ਸਿੰਘ ਕਪੂਰ ਨੇ ਕੀਤੀ ਤੇ ਪੂਰੇ ਕੇਸ ਦੀ ਇੰਨਕੁਆਰੀ ਹੋਵੇ ਤਾਂ ਕਿ ਨਿਹੰਗ ਸਿੰਘਾਂ ਦਾ ਸਤਿਕਾਰ ਤੇ ਗੁਰੂ ਦਾ ਵਾਰਿਆ ਸਰਬੰਸ ਸ਼ਰਮਿੰਦਾ ਨਾ ਹੋ ਸਕੇ।