Skip to content
Independent perspectives. Global stories.
BREAKING

ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੇ ਸਾਇੰਸ ਕਾਂਗਰਸ ਮੁਕਾਬਲੇ ਵਿੱਚ ਮਾਰੀਆਂ ਮੱਲਾਂ

Share this story

ਫਰੀਦਕੋਟ, 15 ਨਵੰਬਰ (ਗੁਰਜੀਤ ਰੋਮਾਣਾ)- ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੇ ਨੈਸ਼ਨਲ ਬਾਲ ਸਾਇੰਸ ਕਾਂਗਰਸ ਮੁਕਾਬਲੇ ਵਿਚ ਹਿਸਾ ਲਿਆ। ਇਹ ਮੁਕਾਬਲਾ ਮੇਜਰ ਆਜਿਬ ਸਿੰਘ ਸਕੂਲ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜਿਲ੍ਹੇ ਦੇ ਅਲਗ – ਅਲਗ ਸਕੂਲਾਂ ਨੇ ਜੂਨੀਅਰ ਅਤੇ ਸੀਨੀਅਰ ਗੁਰਪ ਵਿਚ ਹਿਸਾ ਲਿਆ। ਬਾਬਾ ਫਰੀਦ ਸਕੂਲ ਦੀ ਜੂਨੀਅਰ ਗਰੁਪ ਦੀ ਟੀਮ ਨੇ ਪਹਿਲਾ ਦਰਜਾ ਅਤੇ ਸੀਨੀਅਰ ਗਰੁਪ ਦੀ ਟੀਮ ਨੇ ਤੀਜਾ ਦਰਜਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦੇ ਨਾਂ ਨੂੰ ਚਾਰ ਚੰਨ ਲਾਏ। ਇਹਨਾਂ ਵਿਦਿਆਰਥੀਆਂ ਦੇ ਮਾਡਲ ਦੀ ਸਭ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੋਰ ਨੇ ਬਹੁਤ ਮਾਨ ਮਹਿਸੂਸ ਕਰਦੇ ਹੋਏ ਦਸਿਆ ਕਿ ਇਹ ਦੋਨੋ ਗਰੁਪ ਅਗੇ ਸਟੇਟ ਲੈਵਲ ਲਈ ਚੁਣੇ ਗਏ। ਇਹ ਸਟੇਟ ਲੈਵਲ ਮੁਕਾਬਲਾ ਵੀ ਅਗੇ ਆਉਣ ਵਾਲੇ ਸਮੇਂ ਵਿਚ ਕਰਵਾਇਆਂ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹ ਪੂਰੀ ਉਮੀਦ ਕਰਦੇ ਹਨ ਕਿ ਉਹਨਾਂ ਦੇ ਵਿਦਿਆਰਥੀ ਨੈਸ਼ਨਲ ਲੈਵਲ ਮੁਕਾਬਲੇ ਵਿਚ ਵੀ ਨਾਮਨਾ ਖਟਣਗੇ। ਸਕੂਲ ਦੇ ਚੇਅਰਮੈਂਨ ਸ੍ਰ: ਇੰਦਰਜੀਤ ਸਿੰਘ ਜੀ ਨੇ ਵੀ ਸਾਰੇ ਵਿਦਿਆਰਥੀਆਂ ਅਤੇ ਉਹਨਾਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਮੈਡਮ ਮਾਨਵਜੋਤ ਸ਼ਰਮਾ, ਮੈਡਮ ਦਿਵਆਕਸ਼ੀ ਅਤੇ ਮੈਡਮ ਸੁਨੀਤਾ ਰਾਣੀ ਚਾਨਣਾ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਉਹ ਪੂਰੀ ਉਮੀਦ ਕਰਦੇ ਹਨ ਕਿ ਇਹ ਵਿਦਿਆਰਥੀਆਂ ਇਸੇ ਤਰ੍ਹਾਂ ਸਕੂਲ ਅਤੇ ਮਾਪਿਆਂ ਦੇ ਨਾਂ ਨੂੰ ਚਾਰ ਚਨ ਲਾਉਂਦੇ ਰਹਿਣਗੇ ਅਤੇ ਸਕੂਲ ਇਸੇ ਤਰ੍ਹਾਂ ਤਰਕੀ ਦੇ ਰਾਹਾਂ ਤੇ ਚਲਦਾ ਰਹੇਗਾ। ਅੰਤ ਵਿਚ ਉਹਨਾਂ ਨੇ ਬਾਬਾ ਫਰੀਦ ਜੀ ਅਗੇ ਦੁਆ ਕੀਤੀ ਕਿ ਉਹ ਆਪਣਾ ਰਹਿਮਤ ਭਰਿਆਂ ਹਥ ਉਹਨਾਂ ਦੇ ਵਿਦਿਆਰਥੀਆਂ ਤੇ ਇਸੇ ਤਰ੍ਹਾਂ ਬਣਾਈ ਰਖਣ।

WRITTEN BY