Skip to content
Independent perspectives. Global stories.
BREAKING

ਕਿਸਾਨ ਆਗੂਆਂ ਦਾ ਮਰਨ ਵਰਤ ਸੰਘਰਸ਼ ਭਖਿਆ

Share this story

ਮਾਮਲਾ ਮੰਡੀਆਂ ’ਚ ਰੁਲਦੇ ਝੋਨੇ ਦਾ

ਬਠਿੰਡਾ, 15 ਨਵੰਬਰ (ਹਰਮਿੰਦਰ ਸਿੰਘ ਅਵਿਨਾਸ਼)- ਮੰਡੀਆਂ ਵਿੱਚ ਰੁਲਦੇ ਝੋਨੇ ਕਾਰਨ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਪਾਸੇ ਪੰਜਾਬ ਸਰਕਾਰ ਵੱਲੋਂ ਠੋਸ ਪ੍ਰਬੰਧ ਕਰਨ ਦੇ ਦਾਅਵੇ ਕਰਦਿਆਂ ਕਿਸਾਨ ਹਿੱਤਾਂ ਪ੍ਰਤੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰਾ ਵੱਲੋਂ ਬਠਿੰਡਾ ਵਿੱਚ ਪਿਛਲੇ ਪੰਜ ਦਿਨਾ ਤੋਂ ਸ਼ੁਰੂ ਕੀਤੇ ਗਏ ਮਰਨ ਵਰਤ ਸੰਘਰਸ਼ ਸਬੰਧੀ ਸਰਕਾਰ ਨੇ ਅੱਖਾਂ ਬੰਦ ਕਰ ਰੱਖੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ ਨਿਰਦੇਸ਼ ਤੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਵਿੱਚ ਵਰਕਰਾਂ ਵੱਲੋਂ ਲਗਾਤਾਰ ਮਰਨ ਵਰਤ ਰੱਖਿਆ ਹੋਇਆ ਹੈ ਅਤੇ ਉਹਨਾਂ ਵਿੱਚੋਂ ਕਈ ਵਿਅਕਤੀਆਂ ਦੀ ਹਾਲਤ ਵੀ ਵਿਗੜਦੀ ਹੌਈ ਨਜਰ ਆ ਰਹੀ ਹੈ ਪਰ ਹਾਲੇ ਤੱਕ ਜਿਲ੍ਹਾ ਪ੍ਰਸਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਅੱਜ ਮੰਡੀਆਂ ਦਾ ਦੌਰਾ ਵੀ ਕੀਤਾ ਗਿਆ ਅਤੇ ਮੀਟਿੰਗ ਵਿੱਚ ਵੀ ਪ੍ਰਸਾਸ਼ਨ ਵੱਲੋਂ ਜਨਤਕ ਕੀਤੇ ਸਰਕਾਰੀ ਅੰਕੜਿਆਂ ਨੂੰ ਗਲਤ ਕਰਾਰ ਦਿੰਦਿਆਂ ਕਿਸਾਨਾਂ ਦੀ ਹੋ ਰਹੀ ਲੁੱਟ ਰੋਕਣ ਦੀ ਮੰਗ ਕੀਤੀ ਅਤੇ ਐਲਾਨ ਕੀਤਾ ਕਿ ਪ੍ਰਸਾਸ਼ਨ ਦੀਆਂ ਲਾਪਰਵਾਹੀਆਂ ਖਿਲਾਫ 16 ਨਵੰਬਰ ਨੂੰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਸੜਕੀ ਆਵਾਜਾਈ ਵੀ ਠੱਪ ਕੀਤੀ ਜਾਵੇਗੀ। ਇਸ ਮੌਕੇ ਬੋਘ ਸਿੰਘ ਮਾਨਸਾ, ਕਾਕਾ ਸਿੰਘ ਕੋਟੜਾ ਰੇਸ਼ਮ ਸਿੰਘ ਯਾਤਰੀ, ਅਰਜਨ ਫੁਲ ਰਣਜੀਤ ਸਿੰਘ, ਜੀਂਦਾ ਦਰਸ਼ਨ ਸਿੰਘ ਖੇਮੂਆਣਾ, ਗੁਰਮੇਲ ਸਿੰਘ ਲਹਿਰਾਂ, ਕਰਨੈਲ ਸਿੰਘ, ਬਲਜਿੰਦਰ ਸਿੰਘ ਜਗਜੀਤ ਸਿੰਘ ਆਦਿ ਆਗੂ ਸ਼ਾਮਲ ਸਨ।

WRITTEN BY