June 20, 2026 7:18 pm

ਕਾਂਗਰਸ ਦੀਆਂ ‘ਬੁਝੀਆਂ ਚਿੰਗਾਰੀਆਂ’ ਤੇ ‘ਨਿੱਕ-ਸੁੱਕ’ ਚੋਣਾਂ ਦੇ ਅੰਤ ਤੱਕ ਸਵਾਹ ਹੋ ਜਾਣਗੀਆਂ : ਸੁਖਬੀਰ

image ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)-ਕਾਂਗਰਸ ਪਾਰਟੀ ਵੱਲੋਂ ਆਪਣੇ ਜ਼ਿਆਦਾਤਰ ਜਾਣੇ-ਪਹਿਚਾਣੇ ਚਿਹਰਿਆਂ ਨੂੰ ਚੋਣ ਮੈਦਾਨ ’ਚ ਉਤਾਰਣ ਦੀ ਅਪਣਾਈ ਗਈ ਨੀਤੀ ’ਤੇ ਟਿੱਪਣੀ ਕਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਸਾਰੀਆਂ ਲੱਕੜਾਂ ਬਲ ਕੇ ਧੁੱਖਦਾ ਹੋਇਆ ਕੋਲਾ ਹੋ ਚੁੱਕਿਆਂ ਹਨ ਅਤੇ ਹੁਣ ਅੱਗ ਨੂੰ ਬਲਦੇ ਰੱਖਣੇ ਦੀ ਆਖਰੀ ਕੋਸ਼ਿਸ਼ ’ਚ ਸ੍ਰੀ ਰਾਹੁਲ ਗਾਂਧੀ ਨੇ ਸਾਰੀਆਂ ‘ਬੁਝੀਆਂ ਚਿੰਗਾਰੀਆਂ’ ਅਤੇ ਸ. ਮਨਪ੍ਰੀਤ ਸਿੰਘ ਬਾਦਲ ਵਰਗੀ ‘ਨਿੱਕ-ਸੁੱਕ’ ਨੂੰ ਤੰਦੂਰ ਵਿੱਚ ਝੋਂਕ ਦਿੱਤਾ ਹੈ। ਸ. ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਫੂਕਾਂ ਮਾਰਨ ’ਤੇ ਭਾਂਵੇ ਇਹ ‘ਬੁਝੀਆਂ ਚਿੰਗਾਰੀਆਂ’ ਅਤੇ ‘ਨਿੱਕ ਸੁੱਕ’ ਥੋੜੀ ਬਹੁਤ ਲਾਲਗੀ ਦਿਖਾਉਣ ਪਰ

ਚੋਣਾਂ ਦੇ ਅੰਤ ਤੱਕ ਇਹ ਸਾਰੀਆਂ ਸਵਾਹ ਹੋ ਜਾਣਗੀਆਂ। ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲਗਾਤਾਰ ਹਾਰਾਂ ਦਾ ਮੂੰਹ ਦੇਖਣ ਦੇ ਬਾਵਜੂਦ ਵੀ ਸ਼ਾਇਦ ਇਹ ਨਹੀਂ ਸਿੱਖਿਆ ਕਿ ਲੋਕ ਹੁਣ ਕਾਰਗੁਜਾਰੀ ਲਈ ਵੋਟ ਪਾਉਂਦੇ ਹਨ ਨਾ ਕਿ ‘ਮਖੌਟਿਆਂ’ ਨੂੰ । ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਜਾਪਦਾ ਹੈ ਕਿ ਸ਼ਾਇਦ ਸ੍ਰੀ ਰਾਹੁਲ  ਗਾਂਧੀ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੱਥੇ ਇੱਕ ਪਾਸੇ ਉਹ ਕਾਂਗਰਸ ਦੀ ਬੁੱਝਦੀ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਥੇ ਦੂਸਰੇ ਪਾਸੇ ਉਹ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਨੂੰ ਦਫਨਾਉਣ ਲਈ ਟੋਆ ਪੁੱਟ ਰਹੇ ਹਨ ਤਾਂ ਕਿ ਉਨ੍ਹਾਂ ਦਾ ਰਾਹ ਪੱਧਰਾ ਹੋ ਸਕੇ। ਸ. ਬਾਦਲ ਨੇ ਅੱਗੇ ਕਿਹਾ, ‘‘ਕਾਂਗਰਸ ਵੱਲੋਂ ਇੱਕ ਦਹਾਕੇ ਤੱਕ ਲਗਾਤਾਰ ਕੀਤੇ ਮਾੜੇ ਕੰਮਾਂ ਦੇ ਬਦਲੇ ਵੋਟਰਾਂ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀ ਫੱਟੀ ਪੋਚਣ ਦਾ ਮਨ ਬਣਾ ਲਿਆ ਹੈ। ਮੇਰੇ ਛੋਟੇ ਵੀਰ ਸ. ਮਨਪ੍ਰੀਤ ਸਿੰਘ ਬਾਦਲ ਨੇ ਕੁਝ ਕਾਂਗਰਸੀ ਆਗੂਆਂ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਿਆਸੀ ਆਤਮਹੱਤਿਆ ਕੀਤੀ ਸੀ ਅਤੇ ਹੁਣ ਉਸ ਦਾ ਵੀ ਉਹੀ ਹਸ਼ਰ ਹੋਣ ਜਾ ਰਿਹਾ ਹੈ ਜੋ ਉਸ ਦੇ ਸਾਥੀ ਕਾਂਗਰਸੀਆਂ ਦਾ ਹੋਣਾ ਹੈ।’’ ਭੁੱਚੋ ਮੰਡੀ ਅਤੇ ਬਠਿੰਡਾ ਵਿਖੇ ਲੜੀਵਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਭਾਰਤ ਦੇ ਸਿਆਸੀ ਦ੍ਰਿਸ਼ ’ਚ ਕਾਂਗਰਸ ਦੇ ਸਫਾਏ ਨਾਲ ਸਬੰਧਤ ਬੀਤੇ ਕੁਝ ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ, ਤਾਮਿਲਨਾਡੂ, ਆਂਧਰਾ, ਮਹਾਰਾਸ਼ਟਰਾ, ਗੁਜਰਾਤ, ਬਿਹਾਰ, ਉਡੀਸਾ, ਪੱਛਮੀ ਬੰਗਾਲ ਅਤੇ ਉ¤ਤਰ ਪ੍ਰਦੇਸ਼ ਵਰਗੇ ਰਾਜਾਂ ’ਚ ਮੁੜ ਤਾਕਤ ਸੰਭਾਲਣ ਦਾ ਵਿਚਾਰ ਵੀ ਕਾਂਗਰਸ ਪਾਰਟੀ ਨੇ ਮਨੋ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉ¤ਤਰ ਪ੍ਰਦੇਸ਼ ਨੇ ਤਾਂ ਗਾਂਧੀ ਪਰਿਵਾਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਹੁਣ ਜਿੱਤਣ ਲਈ ਮਾਂ-ਪੁੱਤ ਨੂੰ ਅਮੇਠੀ ਤੇ ਰਾਏ ਬਰੇਲੀ ਦੀ ਜਗ੍ਹਾ ਹੋਰ ਸੁਰੱਖਿਅਤ ਸੀਟਾਂ ਦੀ ਭਾਲ ਕਰਨੀ ਪਵੇਗੀ। ਸ. ਬਾਦਲ ਨੇ ਕਿਹਾ ਕਿ ਇੰਨ੍ਹਾਂ ਹਾਲਾਤ ਦੇ ਮੱਦੇਨਜ਼ਰ ਕਾਂਗਰਸ ਦਾ ਕੌਮੀ ਪਾਰਟੀ ਵਜੋਂ ਕੋਈ ਭਵਿੱਖ ਨਹੀਂ ਹੈ ਅਤੇ ਰਾਜਾਂ ਦੇ ਹੱਕਾਂ ’ਤੇ ਡਾਕਾ ਮਾਰਨ ਦੇ ਇਤਿਹਾਸ ਨੇ ਕਾਂਗਰਸ ਨੂੰ ਖੇਤਰੀ ਸਿਆਸਤ ’ਚ ਜਗ੍ਹਾ ਨਹੀਂ ਦੇਣੀ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਅੱਗੇ ਕਿਹਾ, ‘‘ਕਾਂਗਰਸ ਦੀ ਮੁਕੰਮਲ ਸਮਾਪਤੀ ਤੈਅ ਹੈ ਅਤੇ 16ਵੀਆਂ ਲੋਕ ਸਭਾ ਚੋਣਾਂ ਦੇ ਅੰਤ ਤੱਕ ਇਸ ਪਾਰਟੀ ਦਾ ਵੀ ਅੰਤ ਹੋ ਜਾਵੇਗਾ। ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸੀ ਆਗੂਆਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਤੇ ਗੁੰਮਰਾਹਕੁੰਨ ਪ੍ਰਚਾਰ ਨੂੰ ਇਹ ਸਮਝ ਕਿ ਕੁਝ ਹੋਰ ਦੇਰ ਸੁਹਿਣ ਕਰਨ ਕਿ ਬੁਝ ਰਹੇ ਚਿੰਗਾਰੇ ’ਚੋ ਨਿਕਲਦੀਆਂ ਆਖਰੀ ਲਾਟਾਂ ਤੋਂ ਵੱਧ ਕੁੱਝ ਨਹੀਂ।’’