ਸੰਗਰੂਰ, 26 ਮਾਰਚ (ਹਰਿੰਦਰਪਾਲ ਸਿੰਘ ਖਾਲਸਾ)-ਲੋਕ ਸਭਾ ਹਲਕਾ ਸੰਗਰੂਰ ਲਈ ਮੈਂ ਆਪਣਾ ਪੂਰਾ ਸਮਾਂ ਵਿਕਾਸ ਲਈ ਦਿੱਤਾ। ਮੇਰੇ ਵੱਲੋਂ ਕਰਵਾਏ ਵਿਕਾਸ ਕਾਰਜਾਂ ਦਾ ਮੁਕਾਬਲਾ ਸ. ਸੁਖਦੇਵ ਸਿੰਘ ਢੀਂਡਸਾ ਦੀ 40 ਸਾਲਾਂ ਦੀ ਰਾਜਨੀਤੀ ਉ¤ਪਰ ਭਾਰੀ ਪੈਂਦਾ ਹੈ ਕਿਉਂਕਿ ਢੀਂਡਸਾ ਨੇ ਜਿੱਤ ਕੇ ਸਿਰਫ਼ ਸੱਤਾ ਦਾ ਸੁਖ ਮਾਣਿਆ ਹੈ ਜਦ ਕਿ ਮੈਂ ਪਹਿਲ ਦੇ ਆਧਾਰ ’ਤੇ ਲੋਕ ਭਲਾਈ ਹਿੱਤ ਵਿਕਾਸ ਕਾਰਜ ਕਰਵਾਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਅੱਜ ਭਲਵਾਨ, ਪਲਾਸੌਰ , ਭੋਜੋਵਾਲ, ਭੁਲਰਹੇੜੀ, ਹਰਦੇਵਪੁਰਾ, ਬਰੜਵਾਲ, ਰੁਲਦੂ ਸਿੰਘ ਵਾਲਾ, ਬੰਗਾਂਵਾਲੀ, ਈ.ਸੀ. ਮਾਨ੍ਹਾ, ਮੀਮਸਾ, ਜੱਖਲਾਂ, ਕੋਲਸੇੜੀ, ਮੀਰਹੇੜੀ, ਸ਼ੇਰਪੁਰ ਸੋਢੀਆਂ ਅਤੇ
ਧਾਂਦਰਾ ਆਦਿ ਪਿੰਡਾਂ ਵਿੱਚ ਆਪਣੇ ਚੋਣ ਪ੍ਰਚਾਰ ਸਮਾਗਮਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਚੋਣਾਂ ਦਾ ਲਾਹਾ ਲੈਣ ਲਈ ਚੋਣਾਂ ਮੌਕੇ ਹੀ ਕਣਕ ਵੰਡੀ ਜਾ ਰਹੀ ਹੈ। ਜੇਕਰ ਅਕਾਲੀ ਭਾਜਪਾ ਸਰਕਾਰ ਨੂੰ ਗਰੀਬਾਂ ਦੀ ਐਨੀ ਹੀ ਫਿਕਰ ਸੀ ਤਾਂ ਉਹਨਾਂ ਛੇ ਸੱਤ ਮਹੀਨਿਆਂ ਤੋਂ ਕਣਕ ਕਿਉ ਨਹੀਂ ਵੰਡੀ। ਗਰੀਬਾਂ ਦੇ ਮਸੀਹਾ ਬਨਣ ਦੀ ਝੂਠੀ ਕੋਸਿਸ਼ ਕਰ ਰਹੇ ਹਨ। ਸ਼੍ਰੀ ਸਿੰਗਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਮੋਦੀ ਦੀ ਦੋਸਤੀ ਬਹੁਤ ਗਹਿਰੀ ਹੈ । ਉਹਨਾਂ ਕਿਹਾ ਕਿ ਬਾਦਲ ਸਾਹਿਬ ਹਮੇਸ਼ਾਂ ਕਿਸਾਨਾਂ ਦਾ ਹਮਦਰਦ ਕਹਿਦੇਂ ਹਨ ਤਾਂ ਮੋਦੀ ਨੂੰ ਕਿਹ ਕਿ ਗੁਜਰਾਤ ਵਿਚ ਜੋ ਕਿਸਾਨਾ ਨੂੰ ਉਜਾੜਣ ਲਈ ਕੇਸ ਸੁਪਰੀਮ ਕੋਰਟ ਵਿਚ ਪਾਇਆ ਹੈ , ਮੋਦੀ ਨੂੰ ਕਿਹ ਕਿ ਉਹ ਕੇਸ ਵਾਪਿਸ ਲੈਣ ਲਈ ਕਹਿਣ। ਉਹਨਾਂ ਕਿਹਾ ਕਿ ਜੇ ਮੋਦੀ ਦੇ ਆਉਣ ਨਾਲ ਘੱਟ ਗਿਣਤੀਆਂ ਦਾ ਨੁਕਸਾਨ ਹੋਵੇਗਾ।