Skip to content
Independent perspectives. Global stories.
BREAKING

ਜਥੇਦਾਰ ਸਾਹਿਬਾਨ ਦੀ ਨਿਯੁਕਤੀ ਬਾਦਲ ਪਰਿਵਾਰ ਦੇ ਲਿਫਾਫਿਆਂ ਰਾਹੀ ਹੀ ਹੁੰਦੀ ਆਈ : ਬਲਵਿੰਦਰ ਸਿੰਘ ਬੈਂਸ

Share this story

ਹੁਸ਼ਿਆਰਪੁਰ, 12 ਨਵੰਬਰ (ਸਤਵਿੰਦਰ ਸਿੰਘ)- ਸਿਖ ਕੌਮ ਦੇ ਧਾਰਮਿਕ ਮਾਮਲਿਆਂ ਚ ਦਖਲ ਅੰਦਾਜ਼ੀ ਕਰਕੇ ਬਾਦਲਕਿਆਂ ਨੇ ਪੰਥ ਨੂੰ ਵਡੀ ਢਾਹ ਲਾਈ ਹੈ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਤੇ ਵਿਧਾਇਕ ਬਲਵਿੰਦਰ ਸਿੰਘ ਬੈਸ ਨੇ ਅਜ ਗੁਰਦਿਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸਿਆਰਪੁਰ ਵਿਖੇ ਬੀਸੀ ਵਿੰਗ ਦੇ ਸੂਬਾ ਪ੍ਰਧਾਨ ਸ.ਹਰਦੇਵ ਸਿੰਘ ਕੌਸਲ ਤੇ ਜਿਲਾ ਪ੍ਰਧਾਨ ਜਗਮਿੰਦਰ ਸਿੰਘ ਰਾਮਗੜ੍ਹ ਵਲੋ  ਬੀਸੀ ਵਿੰਗ ਦਾ ਪੰਜਾਬ ਪਧਰੀ ਤੇ ਜ਼ਿਲਾ ਪਧਰੀ ਜਥੇਬੰਦੀ ਢਾਚੇ ਦਾ ਐਲਾਨ ਕਰਨ ਹਿਤ ਕਾਰਵਾਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਕੀਤੇ।ਉਨ੍ਹਾ ਕਿਹਾ ਕਿ ਸਾਰਾ ਜਗ ਜਾਣਦਾ ਹੈ ਕਿ ਪੰਥ ਦੇ ਸਤਿਕਾਰਯੋਗ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਬਾਦਲ ਪਰਿਵਾਰ ਦੇ ਲਿਫਾਫਿਆਂ ਰਾਹੀ ਹੀ ਹੁੰਦੀ ਆਈ ਹੈ।ਸ.ਬੈਸ ਨੇ ਕਿਹਾ ਕਿ ਅਜ ਜਿਸ ਮੰਦਭਾਗੇ ਦੌਰ ਵਿਚ ਸਿਖ ਕੌਮ ਗੁਜਰ ਰਹੀ ਹੈ ।ਇਸ ਲਈ ਬਾਦਲ ਪਰਿਵਾਰ ਪੂਰੀ ਤਰਾ ਨਾਲ ਜਿਮ੍ਹੇਵਾਰ ਹੈ ।ਇਸ ਮੌਕੇ ਸ.ਬਲਵਿੰਦਰ ਸਿੰਘ ਬੈਸ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਸ ਦੀ ਅਜਵਾਈ ਹੇਠ ਪੂਰੇ ਪੰਜਾਬ ਵਿਚ ਪਾਰਟੀ ਵਰਕਰਾਂ ਨੂੰ ਲਾਮਬੰਦ ਕਰ ਰਹੀ ਹੈ।ਆਉਣ ਵਾਲੇ ਸਮੇ ਵਿਚ ਜਥੇਬੰਦੀ ਮਜਬੂਤ ਕਰਕੇ ਅਕਾਲੀ ਦਲ ਬਾਦਲ ਬੀ.ਜੇ.ਪੀ ਅਤੇ ਕਾਂਗਰਸ ਦੀਆਂ ਆਪਸ ਵਿਚ ਮਿਲੇ ਹੋਏ ਦੀਆਂ ਚਾਲਾ ਦਾ ਖੁਲਾਸਾ ਕਰੇਗੀ ।ਇਸਦਾ ਖਾਤਮਾ ਕਰੇਗੀ ।ਇਸ ਮੌਕੇ ਸ.ਹਰਦੇਵ ਸਿੰਘ ਕੋਸਲ ਨੇ ਕਿਹਾ ਕਿ ਅਜ ਜੋ ਭ੍ਰਿਸ਼ਟਾਚਾਰ,ਆਧਿਆਪਕਾਂ ਨਾਲ ਧਕਾ ਤੇ ਹੋਰ ਮਹਿਕਮਿਆਂ ਦੇ ਮੁਲਾਜਮਾਂ ਨਾਲ ਬੇਇਨਸਾਫੀ ਦਾ ਬੋਲਬਾਲਾ ਹੈ ,ਉਸ ਨੂੰ ਸਖਤੀ ਨਾਲ ਨਜਿਠਿਆ ਜਾਵੇਗਾ ।ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇ ਅੰਦਰ ਐਸ .ਜੀ.ਪੀ.ਸੀ ਦੀਆਂ ਆ ਰਹੀਆਂ ਚੋਣਾਂ ਪਾਰਟੀ ਵਲੋ ਜ਼ੋਰਦਾਰ ਢੰਗ ਨਾਲ ਲੜੀਆਂ ਜਾਣਗੀਆਂ।ਕੋਸਲ ਨੇ ਅਗੇ ਕਿਹਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਹਰ ਸਿਖ ਦੇ ਮੰਨ ਨੂੰ ਦੁਖ ਪਹੁੰਚਾਉਦੀ ਹੈ ।ਜਿਸ ਦੇ ਇਨਸਾਫ ਲਈ ਦੋਸ਼ੀਆ ਨੂੰ ਸਜ਼ਾਵਾ ਦਵਾਉਣ ਤਕ ਲੋਕ ਇਨਸਾਫ ਪਾਰਟੀ ਚੁਪ ਨਹੀ ਬੈਠੇਗੀ ਤੇ ਬਰਗਾੜੀ ਇਨਸਾਫ ਮੋਰਚੇ ਦਾ ਡਟ ਕੇ ਸਾਥ ਦੇਵੇਗੀ।ਅਖੀਰ ਪਾਰਟੀ ਦੇ ਸਰਪ੍ਰਸਤ ਸ.ਬਲਵਿੰਦਰ ਸਿੰਘ ਬੈਸ ਨੇ ਨਵੇ ਨਿਯੁਕਤ ਹੋਏ ਸਾਰੇ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਪਾਰਟੀ ਵਲੋ ਜਾਰੀ ਪੰਜਾਬ ਤੇ ਜਿਲਾ ਪਧਰੀ ਲਿਸਟ ਵਿਚ ਜਿਮ੍ਹੇਵਾਰੀਆ ਸੌਪੀਆਂ ਗਈਆ ਉਨ੍ਹਾ ਨੂੰ ਬੇਨਤੀ ਕੀਤੀ ਕਿ ਪੂਰੀ ਤਰ੍ਹਾ ਸਮਰਪਿਤ ਹੋ ਕੇ ਨਿਵਾਉਣ ।ਇਸ ਮੌਕੇ ਉਨ੍ਹਾ ਨਾਲ ਸੀਨੀਅਰ ਮੀਤ ਪ੍ਰਧਾਨ ਸ.ਅਵਤਾਰ ਸਿੰਘ ਪਨੇਸਰ,ਸ਼੍ਰੀ ਬਾਲ ਕ੍ਰਿਸ਼ਨ ਕਲਸੀ ਰਿਟਾ ਪੀ.ਸੀ.ਐਸ ਧੂਰੀ,ਮੀਤ ਪ੍ਰਧਾਨ ਸ਼੍ਰੀ ਈ.ਆਰ.ਤਰਲੋਚਨ ਸਿੰਘ,ਸ.ਗੁਰਪ੍ਰੀਤ ਸਿੰਘ ਹੁਸ਼ਿਆਰਪੁਰ,ਸ.ਨਰਿੰਦਰ ਸਿੰਘ ਗੜਦੀਵਲ,ਸ,ਤਰਸੇਮ ਸਿੰਘ ਜੇ.ਈ ਬਾਗਪੁਰ,ਅਮਰਜੀਤ ਸਿੰਘ ਪਠਾਨਕੋਟ,ਸ਼੍ਰੀ ਕੇਵਲ ਕ੍ਰਿਸ਼ਨ ਪਠਾਨਕੋਟ,ਸ.ਦਿਲਬਾਗ ਸਿੰਘ ਬਠਿੰਡਾ,ਸ਼੍ਰੀ ਰਮਨਦੀਪ ਲੁਧਿਆਣਾ ,ਸ,ਤਜਿੰਦਰ ਸਿੰਘ ਮਠਾਰੂ ਪੁਧਿਆਣਾ ਜਨਰਲ ਸਕਤਰ,ਨਰਿੰਦਰ ਸਿੰਘ,,ਇਕਬਾਲ ਸਿੰਘ,ਜਗਦੀਪ ਸਿੰਘ ਸਹੀਰਾ ਜਿਲਾ ਪ੍ਰਧਾਨ, ਹਰਜੀਤ ਸਿੰਘ,ਗੁਰਜੀਤ ਸਿੰਘ ਜਿਲਾ ਪ੍ਰਧਾਨ ਕਰਪੂਥਲਾ,ਨਰਿੰਦਰ ਸਿੰਘ ਪ੍ਰਧਾਨ ਗੋਰਾਇਆ ਸਹਿਰੀ ਪ੍ਰਧਾਨ ਜਲੰਧਰ ਮਨਦੀਪ ਸਿੰਘ ਸੈਣੀ ਜਿਲਾ ਪ੍ਰਧਾਨ ਸ਼ਹਿਰੀ ਜਲੰਧਰ,ਸ.ਗੁਰਪ੍ਰੀਤ ਸਿੰਘ ਜ਼ਿਮੀ ਜ਼ਿਲਾ ਪ੍ਰਧਾਨ ਐਸ.ਐਸ ਨਗਰ ਮੁਹਾਲੀ ,ਸ਼੍ਰੀ ਅੰਕਿਤ ਕੁਮਾਰ ਸ਼ਹਿਰੀ ਪ੍ਰਧਾਨ ਪਠਾਨਕੋਟ,ਸ.ਦਿਆਲ ਸਿੰਘ ਜਿਲਾ ਪ੍ਰਧਾਨ ਦਿਹਾਤੀ ,ਸ.ਗੁਰਜੰਟ ਸਿੰਘ ਦਿਹਾਤੀ ਬਠਿੰਡਾ ਸ.ਸਤਪਾਲ ਸਿੰਘ ਨਾਗੀ ਜ਼ਿਲਾ ਸ਼ਹਿਰੀ ਅੰਮ੍ਰਿਤਸਰ ,ਸ.ਅਮਨਦੀਪ ਸਿੰਘ ਬਰਨਾਲ ਤੇ ਹੋਰ ਹਾਜ਼ਰ ਸਨ।

WRITTEN BY