ਬੋਹਾ, 12 ਨਵੰਬਰ (ਸੰਤੋਖ ਸਾਗਰ)- ਬੋਹਾ ਦੇ ਸਮਾਜ ਸੇਵੀ ਨੰਬਰਦਾਰ ਬੂਟਾ ਸਿੰਘ ਦੇ ਨੌਜਵਾਨ ਲੜਕੇ ਮਨਪ੍ਰੀਤ ਸਿੰਘ ਮਾਣਾ (20) ਦੀ ਸ਼ੜਕੀ ਹਾਦਸੇ ਵਿੱਚ ਮੌਤ ਹੋ ਗਈ ਹੈ। ਵਾਰਡ ਨੰ. 8 ਦੇ ਵਸਨੀਕ ਬੇਲਾ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਕੱਲ ਲੱਗਭੱਗ 3 ਵਜੇ ਬਾਅਦ ਦੁਪਿਹਰ ਬੋਹਾ ਤੋਂ ਨੇੜਲੇ ਪਿੰਡ ਉਡਤਸੈਦੇਵਾਲਾ ਵਿਖੇ ਅਪਣੇ ਬੋਲਟ ਮੋਟਰਸਾਇਕਲ ਤੇ ਕੋਈ ਘਰੇਲੂ ਕੰਮ ਕਰਨ ਲਈ ਗਿਆ ਸੀ। ਪਿੰਡ ਨੂੰ ਮੁੜਦੇ ਮੌੜ ਦੇ ਨਜਦੀਕ ਨਹਿਰੀ ਪਾਣੀ ਵਾਲੇ ਸੂਏ ਕੋਲ ਮੋਟਰ ਸਾਇਕਲ ਦਾ ਸਤੁੰਲਨ ਵਿਗੜ ਗਿਆ ਅਤੇ ਮੋਟਰ ਸਾਇਕਲ ਸਿੱਧਾ ਖੇਤ ਵਿੱਚ ਉਤੱਰ ਗਿਆ। ਖੇਤ ਦੇ ਕਿਨਾਰੇ ਲੱਗੀ ਤਾਰ ਮਨਪ੍ਰੀਤ ਸਿੰਘ ਦੇ ਗਰਦਨ ਉਪਰ ਵੱਜ ਗਈ। ਜਿਸ ਦੌਰਾਨ ਮਾਨਸਾ ਵਿਖੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਲਜਾਇਆ ਗਿਆ।ਜਿੱਥੇ ਡਾਕਟਰਾਂ ਨੇ ਗੰਭੀਰ ਸੱਟ ਦੇਖਦਿਆਂ ਉਸਨੂੰ ਬਠਿੰਡਾ ਹਸਪਤਾਲ ਵਿੱਚ ਇਲਾਜ ਲਈ ਰੈਫਰ ਕਰ ਦਿੱਤਾ। ਜਖਮ ਇਹਨਾਂ ਗਹਿਰਾ ਸੀ ਕਿ ਮਾਨਸਾ ਦੀ ਹੱਦ ਲੰਘਦੇ ਹੀ ਮਨਪ੍ਰੀਤ ਸਿੰਘ ਮਾਣਾ ਜਖਮ ਦੀ ਤਾਬ ਨਾ ਝੱਲਦਾ ਹੋਇਆ ਸਵਰਗ ਸਧਾਰ ਗਿਆ। ਬੂਟਾ ਸਿੰਘ ਦੇ ਘਰ ਦੁੱਖ ਵੰਡਾਉਣ ਲਈ ਰਿਸ਼ਤੇਦਾਰ , ਮਨਪ੍ਰੀਤ ਸਿੰਘ ਦੇ ਦੋਸਤ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ, ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ, ਨਗਰ ਪੰਚਾਇਤ ਬੋਹਾ ਦੇ ਸਮੂਹ ਐਮ ਸੀ, ਬੋਹਾ ਖੇਤਰ ਦੇ ਪੰਚਾ ਸਰਪੰਚਾ ਸਮੇਤ ਸੈਂਕੜੇ ਲੋਕਾਂ ਨੇ ਦੁੱਖ ਸਾਝਾਂ ਕੀਤਾ ਅਤੇ ਇਸ ਲੜਕੇ ਮਨਪ੍ਰੀਤ ਸਿੰਘ ਮਾਣਾ ਦੀ ਹੋਈ ਅਚਨਚੇਤ ਮੌਤ ਕਾਰਨ ਬੋਹਾ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ।ੋ
ਨੌਜਵਾਨ ਮਨਪ੍ਰੀਤ ਮਾਣੇ ਦੀ ਸ਼ੜਕੀ ਹਾਦਸੇ ਵਿੱਚ ਹੋਈ ਮੌਤ



