June 18, 2026 9:09 am

ਤਮਾਕੂ ਪਾਗਲਪਨ ਦੇ ਕਾਰਣਾਂ ਨੂੰ ਤੇਜ਼ ਕਰਦਾ ਹੈ…

ਸੁਨੀਲ ਸਿੰਘ ਕਪੂਰ ਚਮਚੜਿੱਕ
ਇੱਕ ਅਜਮੇਰ ਸ਼ਾਹ ਬਾਦਸ਼ਾਹ ਹੋਇਆ ਹੈ। ਉਸ ਦੀ ਲੜਕੀ ਬੜੇ ਸੁੰਦਰ ਸਰੂਪ ਵਾਲੀ ਸੀ। ਉਸ ਨੇ ਪਿਤਾ ਦੀ ਆਗਿਆ ਨਾਲ ਖੋਜ ਕੇ ਕਿਸੇ ਤਪੱਸਵੀ ਪੁਰਸ਼ ਨਾਲ ਨਿਕਾਹ ਕਰਾਉਣਾ ਚਾਹਿਆ। ਭਾਲਣ ਤੋਂ ਇੱਕ ਬ੍ਰਾਹਮਣ ਦੇਖਿਆ। ਜਿਸਨੇ ਬਹੁਤ ਦ੍ਰਿੜ ਨਿਸ਼ਚੇ ਨਾਲ ਤਪ ਕੀਤਾ ਸੀ। ਬੇਦ ਮੰਤ੍ਰ ਸਿੱਧ ਕੀਤੇ ਹੋਏ ਸਨ। ਸਿਲਾਂ ਚੁਗਕੇ ਗੁਜ਼ਾਰਾ ਕਰਦਾ ਸੀ। ਬੇਦ ਦੇ (ਖਟ) ਛੇ ਅੰਗ ਜਿਸਨੇ ਪੜ੍ਹੇ ਹੋਏ ਸਨ। ਇਸ ਲੜਕੀ ਨੇ ਆਪਣੇ ਪਿਤਾ ਅਜਮੇਰ ਸ਼ਾਹ ਨੂੰ ਕਹਿ ਕੇ ਉਸ ਬ੍ਰਾਹਮਣ ਨਾਲ ਨਿਕਾਹ ਕਰ ਲਿਆ। ਬ੍ਰਾਹਮਣ ਬੜੀ ਦੁਚਿਤਾਈ ਵਿਚ ਫਸ ਗਿਆ। ਸੋਚਣ ਲੱਗਾ ਜੇ ਮੈਥੁਨ ਕਰਦਾ ਹਾਂ ਤਾਂ ਧਰਮ ਨਾਸ਼ ਹੁੰਦਾ ਹੈ। ਜੇ ਦੌੜ ਕੇ ਕਿਤੇ ਜਾਂਦਾ ਹਾਂ ਤਾਂ ਇਨ੍ਹਾਂ ਦੀ ਪਹੁੰਚ ਬਹੁਤ ਦੂਰ ਤੱਕ ਹੈ ਪਕੜ ਲੈਣਗੇ। ਇਉਂ ਸੋਚਦੇ ਨੂੰ ਪਕੜ ਕੇ ਮਲੇਛਾਂ ਨੇ ਉਸ ਲੜਕੀ ਦੇ ਕੋਲ ਘਰ ਵਿਚ ਸੁਵਾਂ ਕੇ, ਬਾਹਰੋਂ ਕੁੰਡਾ ਲਾ ਦਿੱਤਾ। ਇਉਂ ਜਦੋਂ ਬ੍ਰਾਹਮਣ ਬੇਵਾਹ ਹੋ ਗਿਆ ਤਾਂ ਬੇਦ ਮੰਤ੍ਰ ਪੜ੍ਹਕੇ ਚੁਫੇਰੇ ਲੋਹੇ ਦਾ ਕੋਟ ਬਣਾ ਲਿਆ ਇਉਂ ਆਪਣਾ ਧਰਮ ਬਚਾਇਆ। ‘ਇਸ ਬਿਧਿ ਦਿਜ (ਬ੍ਰਾਹਮਣ) ਬੇਬਸਿ ਭਾ ਜਬੈ।। ਬੇਦ ਮੰਤ੍ਰ ਕੋ ਪਠਿ ਕਰਿ ਤਬੈ। ਕੋਟ ਲੋਹ ਕੋ ਚਹੁਦਿਸ਼ਿ ਰਚਯੋ।। ਤਿਸ ਅੰਤਰ ਥਿਰ ਹਵੈ ਕਰਿ ਬਚਯੋ।’ ਜਦੋਂ ਲੜਕੀ ਨੇ ਕੋਲ ਆਉਣਾ ਚਾਹਿਆ ਤਾਂ ਚਾਰ ਚੁਫੇਰੇ ਲੋਹੇ ਦਾ ਕਿਲ੍ਹਾ ਦੇਖ ਕੇ ਹੈਰਾਨ ਹੋ ਗਈ। ਬੜਾ ਯਤਨ ਕੀਤਾ ਪਰ ਕੋਈ ਜ਼ੋਰ ਨ ਚਲਿਆ। ਇਸੇ ਪ੍ਰਕਾਰ ਕਰਦਿਆਂ ਕਈ ਦਿਨ ਗੁਜ਼ਰ ਗਏ। ਬ੍ਰਾਹਮਣ ਨਿਸਚਿੰਤ ਹੋ ਕੇ ਲੋਹੇ ਦਾ ਕਿਲ੍ਹਾ ਕਰਕੇ ਸੌਂ ਰਿਹਾ ਕਰੇ। ਇਹ ਗੱਲ ਹੌਲੀ ਹੌਲੀ ਸਾਰੇ ਫੈਲ ਗਈ। ਜਦੋਂ ਅਜਮੇਰ ਸ਼ਾਹ ਨੂੰ ਪਤਾ ਲੱਗਾ ਤਾਂ ਬੜਾ ਦੁਖੀ ਹੋਇਆ। ਲੱਗਾ ਉਪਾਅ ਸੋਚਣ ਤਦੋਂ ਹੋਰ ਮਲੇਛਾਂ ਨੇ ਮਿਲਕੇ ਸਮਝਾਇਆ ਕਿ ਇਸਦਾ ਤਾਂ ਜਤਨ ਹੀ ਬੜਾ ਸੁਖਾਲਾ ਹੈ। ਥੋੜ੍ਹਾ ਜਿਹਾ ਤਮਾਕੂ ਇਸਨੂੰ ਪਿਲਾ ਦੇਹੁ ਤਾਂ ਹਿੰਦੂਆਂ ਦੇ ਸਾਰੇ ਮੰਤ੍ਰ ਤਮਾਕੂ ਨਾਲ ਭ੍ਰਿਸ਼ਟ ਕਰਵਾ ਦਿਓ। ਜੇ ਇਹ ਥੋੜ੍ਹਾ ਵੀ ਤਮਾਕੂ ਨੂੰ ਛੋਹੇਗਾ ਤਾਂ ਕਿਸੇ ਮੰਤ੍ਰ ਦੀ ਸ਼ਕਤੀ ਨਹੀਂ ਰਹੇਗੀ। ‘ਕਹਯੋ ਮਲਛਨਿ ਸਭਿ ਸਮੁਝਾਇ। ਇਸ ਕੋ ਜਾਨੋ ਸੁਗਮ ਉਪਾਇ। ਤਨਕ ਤਮਾਕੂ ਇਸੇ ਪਿਲਾਵਹੁ। ਸਭਿ ਹਿੰਦੁਨਿ ਕੇ ਮੰਤ੍ਰ ਨਸਾਵਹੁ। ਕਿਸੁ ਮੰਤ੍ਰ ਕੀ ਸ਼ਕਤੀ ਨ ਰਹੈ। ਤਨਕ ਤਮਾਕੂ ਹਿੰਦੁ ਜਿ ਛੁਹੈ।।

ਇਸ ਪ੍ਰਕਾਰ ਸਲਾਹ ਕਰਕੇ ਬ੍ਰਾਹਮਣ ਨੂੰ ਸਭਾ ਵਿਚ ਬੁਲਾ ਲਿਆ। ਬੜੇ ਸਤਿਕਾਰ ਨਾਲ ਕੋਲ ਬਿਠਾ ਲਿਆ। ਇਕ ਹੋਰ ਬ੍ਰਾਹਮਣ ਨੂੰ ਮਾਇਆ ਦਾ ਲਾਲਚ ਦੇ ਕੇ ਉਸਦੇ ਹੱਥੀਂ ਸੋਨੇ ਦਾ ਹੁੱਕਾ ਮੰਗਵਾ ਲਿਆ। ਤੇ ਉਸ ਦੇ ਹਥੋਂ ਸਭਾ ਵਿਚ ਸਾਰਿਆਂ ਦੇ ਸਾਹਮਣੇ ਤਮਾਕੂ ਦੀ ਬੂਟੀ ਨਾਲ ਗੁੜ ਮਿਲਵਾ ਦਿੱਤਾ। ਤੇ ਹੁੱਕੇ ਵਿੱਚ ਪਾ ਕੇ ਉਸੇ ਬ੍ਰਾਹਮਣ ਨੇ ਕਿਹਾ ਮੈਂ ਇਹ ਨਹੀਂ ਗ੍ਰਹਿਣ ਕਰਨਾ। ਮੈਨੂੰ ਤਾਂ ਇਸਦੇ ਛੋਹਣ ਤੋਂ ਵੀ ਪਾਪ ਲੱਗੇਗਾ। ‘ਰਿਖਿ ਪਿਖਿ ਕੈ ਸਭਿ ਸੰਗ ਉਚਾਰਾ। ਮੈਂ ਨ ਕਰਹੁ ਇਹ ਅੰਗੀਕਾਰਾ। ਭਲੋ ਕਿ ਬੁਰੋ ਨਹੀਂ ਸ਼ੁਧ ਕੋਈ। ਨਹੀਂ ਸਪਰਸੌਂ ਦੋਸ਼ ਜਿ ਹੋਈ।।  ਇਹ ਸੁਣਕੇ ਮਲੇਛ ਕਹਿਣ ਲੱਗੇ, ਦੇਖੋ ਤਪੱਸਵੀ ਜੀ ਸਾਰੀ ਸਭਾ ਬੜੇ ਸੁਆਦ ਨਾਲ ਪੀ ਰਹੀ ਹੈ। ਇਸ ਵਿਚ ਕੀ ਦੋਸ਼ ਹੈ ? ਸੋਨੇ ਦਾ ਹੁੱਕਾ ਬ੍ਰਾਹਮਣ ਲੈ ਕੇ ਆਇਆ ਹੈ। ਤੇ ਤੁਹਾਡੇ ਸਾਹਮਣੇ ਹੀ ਬ੍ਰਾਹਮਣ ਨੇ ਬੂਟੀ ਵਿਚ ਗੁੜ ਮਿਲਾਇਆ ਹੈ ਅਤੇ ਇਹ ਆਪ ਵੀ ਪੀ ਰਿਹਾ ਹੈ। ਸੋ ਤੁਸੀਂ ਪੀ ਲਓ ਇਹ ਕੋਈ ਮਾੜੀ ਚੀਜ਼ ਨਹੀਂ ਹੈ। ਇਤਿਆਦਿਕ ਗੱਲਾਂ ਕਹਿ ਕੇ ਪਰਚਾ ਲਿਆ ਤੇ ਤਮਾਕੂ ਪਿਲਾ ਦਿੱਤਾ। ਬੱਸ ਫੇਰ ਕੀ ਸੀ ? ਸਾਰਾ ਜਪ ਤਪ ਨਾਸ਼ ਹੋ ਗਿਆ। ਮਲੇਛ ਬੜੇ ਖੁਸ਼ ਹੋਏ। ਜਦੋਂ ਰਾਤ ਨੂੰ ਜਾ ਕੇ ਸੁੱਤਾ ਤੇ ਬੇਦ ਮੰਤ੍ਰ ਪੜ੍ਹੇ ਤਾਂ ਲੋਹੇ ਦਾ ਕਿਲ੍ਹਾ ਨ ਹੋਇਆ। ਬੜਾ ਜ਼ੋਰ ਲਾਇਆ ਪਰ ਮੰਤ੍ਰ ਨਾ ਹੀ ਫੁਰੇ। ਉਸ ਨਿਕਾਹੀ ਹੋਈ ਲੜਕੀ ਨਾਲ ਸੰਗ ਕਰਕੇ ਧਰਮ ਤੋਂ ਹੀਣਾ ਹੋ ਗਿਆ। ‘ਚੋਬਦਾਰ ਕਲਜੁਗ ਕੋ ਜਗ ਮੈ। ਸੌਚ ਆਦਿ ਗੁਨ ਨਾਸ਼ਕ ਲਗਿ ਮੈਂ।’
ਇਹ ਤਮਾਕੂ ਜਗਤ ਵਿਚ ਕਲਜੁਗ ਦਾ ਚੋਬਦਾਰ ਹੈ। ਅਤੇ ਸੌਚ ਆਦਿ ਦੇ ਸਾਰੇ ਗੁਣਾਂ ਨੂੰ ਨਾਲ ਲੱਗਣ ਤੋਂ ਹੀ ਨਾਸ਼ ਕਰਨ ਵਾਲਾ ਹੈ।ਏਹ ਭੈੜੀ ਬੂਟੀ ਕਾਮਧੇਨ ਗਊ ਦੇ ਪੈਰਾਂ ਵਿਚੋਂ ਖੂਨ ਨਿੱਕਲਣ ਤੋਂ ਪੈਦਾ ਹੋਈ। ਜਦੋਂ ਸਹੰਸਰਬਾਹੂ ਨੇ ਜਮਦਗਨੀ ਤੋਂ ਇਹ ਗਊ ਖੋਹਣੀ ਚਾਹੀ ਸੀ। ਉਸ ਨੇ ਮੰਤ੍ਰਾਂ ਦੇ ਬਲ ਨਾਲ ਸਵਰਗ ਨੂੰ ਉਡਾਈ ਸੀ। ਸਹੰਸਰ ਬਾਹੂ ਨੇ ਤੀਰ ਮਾਰੇ, ਗਊ ਦੇ ਪੈਰਾਂ ਵਿੱਚ ਵੱਜਣ ਤੋਂ ਖੂਨ ਨਿਕਲ ਕੇ ਧਰਤੀ ਤੇ ਡਿ¤ਗਿਆ। ਜਿਥੇ ਜਿਥੇ ਡਿ¤ਗਿਆ ਇਹ ਬੂਟੀ ਤਮਾਕੂ, ਪੈਦਾ ਹੋਇਆ। ਸੋ ਗਊ ਦੇ ਖੂਨ ਤੋਂ ਪੈਦਾ ਹੋਈ ਭ੍ਰਿਸ਼ਟ ਬੂਟੀ ਵਰਤਣੀ ਅਤਿਅੰਤ ਮਨ੍ਹਾ ਹੈ। ਪੌਰਾਣਕ ਮੱਤ ਅਨੁਸਾਰ ਕਲਜੁਗ ਵਿੱਚ ਗੋਮੇਧ ਜੱਗ ਕਰਨਾ ਮਨ੍ਹੇ ਹੈ। ਪੱਛਮ ਵਿੱਚ ਕਿਸੇ ਨੇ ਕੀਤਾ ਉਥੇ ਗੋਮੇਧ ਕੁੰਡ ਤੋਂ ਤਮਾਕੂ ਉ¤ਗਿਆ ਸੀ। ਭਾਵ ਗੋ ਹਤਯਾ ਕਰਨ ਕਰਕੇ ਐਸੀ ਪਾਪ ਦੀ ਇਕ ਬੂਟੀ ਪੈਦਾ ਹੋਈ ਸੀ ਅਤੇ ਉਥੋਂ ਲਿਆ ਕੇ ਅਜਮੇਰ ਸ਼ਾਹ ਨੇ (ਅਜ ਕਲ ਦੇ ਨਵੇਂ ਖੋਜੀਆਂ ਅਨੁਸਾਰ ਵੀ ਪੱਛਮ ਵਿਚੋਂ ਹੀ ਇਹ ਬੂਟੀ ਹਿੰਦੁਸਤਾਨ ਵਿਚ ਆਈ। ਜਦੋਂ ਸਪੇਨ ਦੇ ਰਹਿਣ ਵਾਲੇ ਕੋਲੰਬਸ ਨੇ ਅਮਰੀਕਾ ਦੇਸ਼ ਲ¤ਭਿਆ ਸੀ ਤਾਂ ਉਸਦੇ ਸਾਥੀ ਅਮਰੀਕਾ ਵਿਚੋਂ ਇਹ ਬੂਟੀ ਲਿਆਏ ਸਨ। ਸਪੇਨ ਤੋਂ ਮਗਰੋਂ ਇਹ ਵਬਾ ਯੂਰਪ ਦੇ ਹੋਰ ਦੇਸ਼ਾਂ ਵਿਚ ਫੈਲੀ ਤੇ ਹਿੰਦੁਸਤਾਨ ਵਿਚ ਤਮਾਕੂ ਜਹਾਂਗੀਰ ਦੇ ਮੌਕੇ ‘ਸਰ ਤਾਮਸ ਰੋ’ ਲਿਆਇਆ। ਜਹਾਂਗੀਰ ਨੇ ਇਸਦਾ ਤਬਾਹ ਕੁੰਨ ਅਸਰ ਦੇਖ ਕੇ ਬੜੀ ਸਖਤ ਸਜ਼ਾ ਨਿਯਤ ਕੀਤੀ। ਤਮਾਕੂ ਪੀਣ ਵਾਲੇ ਨੂੰ ਗਧੇ ਤੇ ਬਿਠਾ ਕੇ, ਪੂਛ ਵਾਲੇ ਬੰਨੇ ਮੂੰਹ ਕਰਕੇ, ਸਾਰੇ ਸ਼ਹਿਰ ਵਿਚ ਨਸ਼ਰ ਕਰਨ ਦੀ ਸਜ਼ਾ ਮਿਲਦੀ ਸੀ। ਇਸੇ ਤਰ੍ਹਾਂ ਰੂਸ, ਈਰਾਨ, ਸਪੇਨ ਤੇ ਸਵਿਟਜ਼ਰਲੈਂਡ ਆਦਿ ਦੇਸ਼ਾਂ ਵਿਚ ਵੀ ਇਸ ਦੀ ਰੋਕ ਲਈ ਯਤਨ ਹੁੰਦੇ ਰਹੇ ਪਰ ਸਫਲ ਨ ਹੋ ਸਕੇ।)*ਭਾਰਤਵਰਸ਼ ਵਿਚ ਪਰਵਿਰਤ ਕੀਤੀ ਸੀ। ਸੋ ਇਹ ਅਤਿਅੰਤ ਹੀ ਭ੍ਰਿਸ਼ਟ ਬੂਟੀ ਹੈ ਤਾਂ ਹੀ ਦਸਮ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਇਸ ਜ਼ਹਿਰੀਲੀ ਚੀਜ਼ ਤੋਂ ਬਚਾਉਣ ਲਈ ਤਮਾਕੂ ਨੂੰ ਚੌਹਾਂ ਕੁਰਹਿਤਾਂ ਵਿਚੋਂ ਇੱਕ ਕੁਰਹਿਤ ਮੰਨਿਆ ਹੈ ਅਤੇ ਬਚਨ ਕੀਤੇ ਹਨ :-‘ਸੁਨੋ ਸਿਖ ਮਮ ਰਹਿਤ ਜੋ ਤਜਹੁ ਤਮਾਕੂ ਸੰਗ। ਮਰਨੀ ਮਰੇ ਤੋ ਅਤਿ ਭਲੋ ਜਗਤ ਜੂਠ ਨਹਿਂ ਅੰਗਿ। ਤਨਕ ਤਮਾਕੂ ਸੇਵੀਏ ਦੇਵ ਪਿਤ੍ਰ ਤਜਿ ਜਾਇ। ਪਾਨੀ ਤਾਂਕੇ ਹਾਥ ਕੋ ਮਦਰਾ (ਸ਼ਰਾਬ) ਸਮ ਅਘ ਦਾਇ। ਮਦਰਾ ਦਹਿਤਾ ਸਪਤਿ ਕੁਲ ਭੰਗ ਦਹੈ ਤਨ ਏਕ। ਸ਼ਤ ਕੁਲ ਦਹਿਤਾ ਜਗਤਜੂਠ ਨਿੰਦਾ ਦਹੈ ਅਨੇਕ। ਤਜੈ ਤਮਾਕੂ ਮਨੁਖ ਕਲਿ ਉਧਰਿਆ ਕਰਿ ਪਰਵਾਨ। ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨਿ।
ਹੋਰ ਵੀ ਬਚਨ ਆਉਂਦੇ ਹਨ :- ਕੁੱਠਾ ਹੁੱਕਾ ਚਰਸ ਤਮਾਕੂ।। ਗਾਂਜਾ ਟੋਪੀ ਤਾੜੀ ਖਾਕੂ। ਇਨ ਕੀ ਓਰ ਨ ਕਬਹੂ ਦੇਖੇ। ਰਹਤਵੰਤ ਸੋ ਸਿੰਘ ਵਿਸੇਖੇ। ‘ਬਿਖਯਾ ਕਿਰਿਆ ਭੱਦਨ ਤਯਾਗੋ। ਹੁੱਕਾ ਨ ਪੀਵੈ, ਸੀਸ ਦਾੜ੍ਹੀ ਨ ਮੁੰਡਾਵੈ। ਸੋ ਤੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ।’ ‘ਸੀਸ ਨ ਮੁੰਡਾਓ ਮੀਤ, ਹੁੱਕਾ ਤਜ ਭਲੀ ਰੀਤਿ। ਪ੍ਰੇਮ ਪ੍ਰੀਤਿ ਮਨ ਕਰਿ ਸ਼ਬਦਿ ਕਮਾਈਏ।’ ਹਿੰਦੂ ਧਰਮ ਦੇ ਪੁਰਾਤਨ ਗੰ੍ਰਥਾਂ ਵਿਚ ਤਾਂ ਤੰਬਾਕੂ ਨੋਸ਼ੀ ਨੂੰ ਮਹਾਨ ਪਾਪ ਮੰਨਿਆ ਗਿਆ ਹੈ।
1. ਪਦਮ ਪੁਰਾਣ :- ‘ਧੂਮ੍ਰ ਪਾਨੰ ਰਤੰ ਵਿਪ੍ਰੰ ਦਾਨੰ ਕੁਰਵੰਤਿ ਯੇ ਨਰਾ:। ਦਾਤਾਰੋ ਨਰਕੰ ਯਾਂਤੀ ਬ੍ਰਾਹਮਣੇ ਗ੍ਰਾਮ ਸ਼ੂਕਰ:।’-ਅਰਥਾਤ ਧੂੰਆਂ ਪੀਣ ਵਾਲੇ (ਤਮਾਕੂ ਨੋਸ਼) ਬ੍ਰਾਹਮਣ ਨੂੰ ਜੋ ਆਦਮੀ ਦਾਨ ਕਰਦਾ ਹੈ, ਉਹ ਦਾਤਾ ਨਰਕਾਂ ਨੂੰ ਜਾਂਦਾ ਹੈ ਤੇ ਉਹ ਬ੍ਰਾਹਮਣ ਮਰ ਕੇ ਪਿੰਡ ਦਾ ਸੂਰ ਬਣਦਾ ਹੈ।
2. ਸਕੰਦ ਪੁਰਾਣ ਅਧਿਆਇ :- ‘ਯਸœਮਾਖੂੰ ਪਿਵੇਤ ਸੋ ਅਪਿ ਸ਼ਵਾਸ਼ਮਾਂਨਿਰਯੇ ਪਤਤੇ ਨਾਰਦਾਤ੍ਰ ਨ ਸੰਦੇਹ: ਸਤਯੰ ਸਤਯੰ ਮਯੋਦਤਮ।’ ਅਰਥਾਤ, ਹੇ ਨਾਰਦ! ਜੋ ਪੁਰਸ਼ ਤਮਾਕੂ ਪੀਵੇਗਾ, ਉਹ ਕੁੰਭੀ ਪਾਨ ਆਦਿ ਨਰਕਾਂ ਵਿਚ ਅਵੱਸ਼ ਹੀ ਸੜੇਗਾ। ਇਹ ਮੇਰਾ ਕਹਿਣਾ ਸੱਚ ਹੈ, ਸੱਚ ਹੈ, ਇਸ ਵਿਚ ਜ਼ਰਾ ਵੀ ਸੰਦੇਹ ਨਹੀਂ ਹੈ।
‘ਬ੍ਰਹਮਣ: ਖਯਤ੍ਰਿਯਾ, ਵੈਸ਼ਯਾ: ਸ਼ੂਦ੍ਰਸç ਮੁਨਿ ਸੱਤਮ।
ਸਵਪਚ: ਸਦ੍ਰਸ਼ਾ ਗਯੇਯਾਸœਮਾਖੂ ਪਾਨ ਮਾਤ੍ਰ ਤ:।’
ਅਰਥਾਤ, (ਬ੍ਰਹਮਾ ਜੀ ਕਹਿੰਦੇ ਹਨ) ਹੇ ਨਾਰਦ, ਖਤ੍ਰੀ, ਵੈਸ਼ ਅਤੇ ਇਹ ਚਾਰੇ ਵਰਨ ਤਮਾਕੂ ਪੀਣ ਨਾਲ ਚੰਡਾਲ ਦੇ ਬਰਾਬਰ ਹੋ ਜਾਂਦੇ ਹਨ। ਇਸੇ ਪ੍ਰਕਾਰ ਸਕੰਦ ਪੁਰਾਣ ਵਿਚ ਤਮਾਕੂ ਦੀ ਨਖੇਧੀ ਬਾਰੇ ਬਹੁਤ ਕੁੱਝ ਲਿਖਿਆ ਹੋਇਆ ਹੈ। ਜਿਸ ਦਾ ਭਾਵ ਹੇਠਾਂ ਦਰਜ ਕੀਤਾ ਗਿਆ ਹੈ :-
‘ਹੇ ਨਾਰਦ! ਇਹ ਸਭ ਲੋਕ ਇਕ ਤਮਾਕੂ ਪੀਣ ਕਰਕੇ ਧਰਮ ਤੋਂ ਭ੍ਰਿਸ਼ਟ ਹੋ ਕੇ ਘੋਰ ਰੌਰਵ ਨਾਮੀ ਨਰਮ ਵਿਚ ਪੈਂਦੇ ਹਨ। ਇਸ ਵਿਚ ਜ਼ਰਾ ਭੀ ਸੰਦੇਹ ਨਹੀਂ।’ ਇਸ ਘੋਰ ਕਲਿਜੁਗ ਵਿਚ ਵਰਣਾਸ਼੍ਰਮ ਇਸ ਨਾਲ ਪ੍ਰੀਤਿ ਕਰਕੇ ਨਰਕ ਅਗਨੀ ਦੇ ਭਾਗੀ ਹੋ ਰਹੇ ਹਨ।’
‘ਅਭੱਖ ਮਾਸ (ਗਊ ਮਾਸ ਆਦਿ) ਖਾਣ ਨਾਲ, ਨ ਰਾਮਣ ਯੋਗ ਇਸਤ੍ਰੀ (ਵੇਸਵਾ, ਵਾ ਪਰਾਈ ਇਸਤ੍ਰੀ) ਨਾਲ ਸੰਗ ਕਰਨ ਨਾਲ ਅਤੇ ਸ਼ਰਾਬ ਪੀਣ ਨਾਲ ਜਿਤਨਾ ਪਾਪ ਲੱਗਦਾ ਹੈ, ਉਤਨਾ ਪਾਪ ਇਕੱਲੇ ਤੰਬਾਕੂ ਪੀਣ ਨਾਲ ਹੁੰਦਾ ਹੈ। ‘ਤੰਬਾਕੂ ਨੋਸ਼ ਦੇ ਪ੍ਰਯਾਗ ਆਦਿ ਤੀਰਥਾਂ ਤੇ ਕੀਤੇ ਹੋਏ ਕ੍ਰੋੜਾਂ ਇਸ਼ਨਾਨ ਨਿਸਫਲ ਜਾਂਦੇ ਹਨ।’
ਇਹ ਤਾਂ ਹੈ ਪੌਰਾਣਕ ਮੱਤ। ਵਿਗਿਆਨੀ ਡਾਕਟਰਾਂ ਅਨੁਸਾਰ ਵੀ ਇਹ ਬਹੁਤ ਭੈੜੀ ਚੀਜ਼ ਹੈ। ਇੰਗਲੈਂਡ ਦੇ ਇਕ ਕਾਲਜ ਦੇ ਪ੍ਰੋਫੈਸਰ ਨੇ ਆਪਣੇ ਵਿਦਿਆਰਥੀਆਂ ਦੇ ਚਾਰ ਗਰੁੱਪ ਬਣਾਏ। ਕੁਛ ਚਿਰ ਬਾਦ ਜਦੋਂ ਪ੍ਰੀਖਿਆ ਕੀਤੀ ਤਾਂ ਜਿਹੜੇ ਤਮਾਕੂ ਨਹੀਂ ਸਨ ਪੀਂਦੇ ਉਹ ਸਭ ਤੋਂ ਅਵੱਲ ਰਹੇ ਤੇ ਜੋ ਪੀਂਦੇ ਸਨ, ਉਹ ਸਭ ਤੋਂ ਘੱਟ ਨੰਬਰਾਂ ਵਾਲੇ ਚੌਥੇ ਦਰਜੇ ਵਿਚ ਰਹੇ। ਲੰਡਨ ਦੇ ਇੱਕ ਡਾਕਟਰ ਦਾ ਕਥਨ ਹੈ ਕਿ ‘ਤਮਾਕੂ ਸਿਰਫ ਸਰੀਰ ਨੂੰ ਹੀ ਦੁਖਦਾਈ ਨਹੀਂ ਕਰਦਾ ਸਗੋਂ ਵਿਦਿਆਰਥੀਆਂ ਦੇ ਗਿਆਨ ਤੇ ਬੁੱਧੀ ਦੇ ਵਾਧੇ ਵਿਚ ਵੀ ਰੋਕ ਪਾਉਂਦਾ ਹੈ।’
ਇੰਗਲੈਂਡ ਦੇ ਪ੍ਰਸਿੱਧ ਡਾਕਟਰ ਸਰ.ਪੀ.ਡਬਲਯੂ. ਰਿਚਰਡਸਨ ਸਾਹਿਬ ਤਮਾਕੂ ਬਾਰੇ ਇਉਂ ਲਿਖਦੇ ਹਨ :- 1. ਜਿੰਦ ਦਾ ਰੂਪ ਲਹੂ ਹੈ ਤੇ ਤਮਾਕੂ ਉਸ ਵਿਚ ਮਲੀਨਤਾ ਪੈਦਾ ਕਰਦਾ ਹੈ। 2. ਮੇਹਦੇ ਨੂੰ ਨਿਰਬਲ ਕਰਕੇ ਪਾਚਕ ਸ਼ਕਤੀ ਵਿਗਾੜ ਦਿੰਦਾ ਹੈ। 3. ਦਿਲ ਨੂੰ ਆਲਸੀ ਬਣਾਉਂਦਾ ਹੈ ਤੇ ਉਸ ਵਿਚ ਵਿਗਾੜ ਪੈਦਾ ਕਰਦਾ ਹੈ। 4. ਪੰਜੇ ਗਿਆਨ ਇੰਦ੍ਰੀਆਂ ਨੂੰ ਸੁਸਤ ਤੇ ਨਿਕੰਮਾ ਕਰਦਾ ਹੈ। 5. ਦਿਮਾਗ ਵਿਚ ਬਹੁਤ ਸਾਰੇ ਦੁਖਦਾਈ ਮਾਦਿਆਂ ਨੂੰ ਇਕੱਠਾ ਕਰਦਾ ਹੈ। 6. ਨਾੜੀਆਂ ਤੇ ਪੱਠਿਆਂ ਤੇ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। 7. ਗਲੇ ਤੇ ਨਾਸਾਂ ਵਿੱਚ ਗਰਮੀ ਖੁਸ਼ਕੀ ਇਕੱਠੀ ਕਰ ਦੇਂਦਾ ਹੈ। 8. ਫੇਫੜਿਆਂ ਵਿੱਚ ਅਜੇਹੇ ਘਾਉ ਪੈਦਾ ਕਰ ਦੇਂਦਾ ਹੈ, ਜਿਸ ਨਾਲ ਹਮੇਸ਼ਾਂ ਬਲਗਮ ਦਾ ਰੋਗ ਠਹਿਰ ਜਾਂਦਾ ਹੈ। 
ਡਾ: ਰਸ਼ਬਰਨ :- ਤਮਾਕੂ ਦਾ ਜ਼ਹਿਰ ਦੰਦਾਂ ਨੂੰ ਹਾਨੀ ਪਹੁੰਚਾਉਂਦਾ ਹੈ। ਡਾ: ਕੈਲਨ :- ਮੈਂ ਜਿੰਨੇ ਬਦਹਜ਼ਮੀ ਦੇ ਰੋਗੀ ਦੇਖੇ ਹਨ ਉਹ ਸਭ ਤਮਾਕੂ ਨੋਸ਼ ਹਨ। ਡਾ: ਫੋਰਬਸ ਇੰਜਸੋ (ਮਾਨਸਿਕ ਰੋਗਾਂ ਦੇ ਮਾਹਰ) :- ਮੈਂ ਪਾਗਲਪਨ ਦੇ ਕਾਰਣਾਂ ਨੂੰ ਇਸ ਸਿਲਸਿਲੇ ਵਿਚ ਵੰਡਦਾ ਹਾਂ, ਸ਼ਰਾਬ, ਤਮਾਕੂ, ਖਾਨਦਾਨੀ। ਡਾ: ਸੈਲਵਾਨ :- ਤਮਾਕੂ ਮੈਨੂੰ ਕਦੇ ਜੜ੍ਹ ਤੇ ਸੁਸਤ ਕੀਤੇ ਬਿਨਾਂ ਨਾ ਰਿਹਾ। ਇਸ ਨਾਲ ਮੇਰੀ ਮਜ਼ਮੂਨਾਂ ਨੂੰ ਛਾਂਟਨ ਤੇ ਚੰਗੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸ਼ਕਤੀ ਗੁੰਮ ਹੋ ਜਾਂਦੀ ਹੈ। ਏੇਸੇ ਪ੍ਰਕਾਰ ਹੋਰ ਅਨਗਿਣਤ ਡਾਕਟਰਾਂ ਦੀਆਂ ਰਾਵਾਂ ਹਨ। ਜੋ ਸਪੇਸ ਦੀ ਘਾਟ ਹੋਣ ਕਾਰਨ ਨਹੀਂ ਛਾਪੀਆਂ ਗਈਆਂ।
ਸੋ ਇਹ ਨਸਵਾਰ, ਸਿਗਰਟ, ਬੀੜੀ, ਜ਼ਰਦਾ, ਬਤੀਆਂ, ਖੈਣੀ ਅਤ ਭ੍ਰਿਸ਼ਟ ਕਰਨ ਵਾਲੀਆਂ ਚੀਜ਼ਾਂ ਹਨ। ਇਹਨਾਂ ਨੂੰ ਵਰਤਣ ਵਾਲਾ ਸਿੰਘ   ਨਹੀਂ, ਉਹ ਪਤਿਤ ਹੈ। ਚਉਥੇ ਪਾਤਸ਼ਾਹ ਜੀ ਦੇ ਸ੍ਰੀ ਮੁਖਵਾਕ ਹਨ :-
‘ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ।।’
ਜਮਦੂਤਾਂ ਦੇ ਵੱਸ ਪੈਣਾ ਪੈਂਦਾ ਹੈ। ਇਸ ਦੇ ਛੋਹਣ ਤੋਂ ਸਰੀਰ ਅਪਵਿੱਤ੍ਰ ਹੋ ਜਾਂਦਾ ਹੈ। ਜੇ ਕਿਤੇ ਸਿੰਘ ਦੇ ਸਰੀਰ ਨੂੰ ਛੋਹ ਜਾਵੇ ਤਾਂ ਸਣੇ ਕੇਸੀ ਇਸ਼ਨਾਨ ਕਰਨ ਦਾ ਹੁਕਮ ਹੈੇ। ਸੋ ਇਸ ਪ੍ਰਕਾਰ ਜਿਸ ਦਾ ਸਰੀਰ ਰੂਪੀ ਕੱਪੜਾ ਮੂਤ ਦੀ ਨਿਆਈਂ ਕਾਮਾਦਿਕਾਂ ਦੀ ਕੁਸੰਗਤ ਕਰਕੇ, ਵਿਭਚਾਰ ਆਦਿ ਕਰਨ ਨਾਲ,  ਸ਼ਰਾਬ, ਤਮਾਕੂ ਆਦਿ ਵਰਤਣ ਨਾਲ ‘ਪਲੀਤ’ ਅਪਵਿੱਤ੍ਰ ਹੋ ਜਾਵੇ ਤਾਂ ਅੰਮ੍ਰਿਤ ਛਕੌਣ ਰੂਪ ਸਾਬਣ ਲਾ ਕੇ ਓਹ ਧੋ ਲਈਦਾ ਹੈ ਜਿਵੇਂ ਤਮਾਕੂ ਪੀਣ ਵਾਲੇ ਭਾਈ ਦਾਨੇ ਨੂੰ ਦਸਵੇਂ ਪਾਤਸ਼ਾਹ ਜੀ ਲੈ ਅੰਮ੍ਰਿਤ ਛਕਾ ਕੇ ਜਗਤ ਜੂਠ ਛੁਡਾ ਕੇ ਭਾਈ ਦਾਨ ਸਿੰਘ ਸੂਰਬੀਰ ਖਾਲਸਾ ਸਜਾ ਦਿੱਤਾ ਸੀ। ਇਸ ਬਾਬਤ ਮਿਸ਼ਨ ਬੇਬੇ ਨਾਨਕੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਧੰਨ ਧੰਨ ਮਾਤਾ ਗੁਜਰੀ ਜੀ ਖਾਲਸਾ ਮਿਸ਼ਨਜ਼ ਆਫ ਗਰੁੱਪ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਅਤੇ ਸੁਨੀਲ ਸਿੰਘ ਚਮਚੜਿੱਕ ਨੇ ਸੈਂਟਰ ਗੌਰਮਿੰਟ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਤੰਬਾਕੂ ਦੀ ਵਿਕਰੀ ਤੇ ਪੂਰਨ ਪਾਬੰਦੀ ਲਗਾਈ ਜਾਵੇ ਨਾ ਕੇ ਪੀਣ ਵਾਲਿਆਂ ਦੇ ਚਲਾਨ ਕੱਟੇ ਜਾਣ ਬਲਕਿ ਦੇਣ ਵਾਲਿਆਂ ਦੀਆਂ ਦੁਕਾਨਾਂ ਸੀਲ ਕਰੋ ਤੇ ਦੁਕਾਨਾਂ ਤੇ ਤੰਬਾਕੂ ਪਦਾਰਥਾਂ ਤੇ ਲਿਖਣਾ ਛੱਡੋ ਇਹ ਸਿਹਤ ਲਈ ਹਾਨੀਕਾਰਕ ਹੈ ਕੀ ਡਰਾਮਾ ਬਨਾ ਰੱਖਿਆ ਹੈ ਲੋਕਾਂ ਨੂੰ ਬੁੱਧੂ ਬਨਾਉਣ ਦਾ।
ਕੀ ਸੈਂਟਰ ਤੇ ਪੰਜਾਬ ਸਰਕਾਰ ਇਸ ਤਮਾਕੂ ਨਾਮੀ ਬੀਮਾਰੀ ਤੋਂ ਪੈਸੇ ਕਮਾਉਣ ਤੇ ਲੱਗੇਗੀ ਕਿ ਜਨਤਾ ਬਾਰੇ ਸੋਚੇਗੀ ਕਿਉਂਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਨਾਮ ਤਮਾਕੂ, ਪਾਬੰਦੀਆਂ ਵਾਲੇ ਇਲਾਕਿਆਂ ਵਿਚ ਜਨਾਨੀਆਂ ਤੋਂ ਲੈ ਕੇ ਛੋਟੀ ਉਮਰ ਦੇ ਬੱਚੇ ਵੇਚ ਤੇ ਖਾ ਰਹੇ ਹਨ ਤਮਾਕੂ, ਸਰਕਾਰਾਂ ਅੱਖਾਂ ਤੇ ਪੱਟੀ ਬੰਨ੍ਹ ਸੁੱਤੀਆਂ, ਪੰਜਾਬ ਵਿਚ ਪਾਬੰਦੀ ਦੇ ਬਾਵਜੂਦ ਸ਼ਰੇਆਮ ਖੁੱਲੀਆਂ ਹਨ ਮੌਤ ਦੀਆਂ ਦੁਕਾਨਾਂ ਜੋ ਗਲੀਆਂ ਮੁਹੱਲਿਆਂ ਬਜ਼ਾਰਾਂ ਕੀ ਗੁਰਦੁਆਰਿਆਂ ਦੀ ਵੀ ਪ੍ਰਵਾਹ ਨਹੀਂ ਕਰਦੀਆਂ ਦਾ ਅੱਖੀਂ ਡਿੱਠਾ ਹਾਲ ਸਭ ਦੇਖਦੇ ਹਨ ਫਿਰ ਚੁੱਪ ਕਿਉਂ ? ਧਾਰਮਿਕ ਜੱਥੇਬੰਦੀਆਂ ਜੋ ਖਾਲਸਾ ਪੰਥ ਦੀ ਸੇਵਾ ਕਰਦੀਆਂ ਹਨ ਲੱਗਦਾ ਹੈ ਕਿ ਉਹ ਸਰਕਾਰਾਂ ਦੀ ਝੋਲੀ ਪੈ ਚੁੱਕੀਆਂ ਹਨ ਇਸੇ ਕਰਕੇ ਸੱਚੀ ਅਵਾਜ਼ ਨੂੰ ਪਕੜ ਨਹੀਂ ਕਰਦੀਆਂ, ਜੋ ਪੂਰੇ ਦੇਸ਼ ਲਈ ਅਤੇ ਖਾਲਸਾ ਪੰਥ ਲਈ ਚੰਗਾ ਸੰਦੇਸ਼ ਨਹੀਂ ਹੈ ? ਪੰਜਾਬ ਸਰਕਾਰ ਤਮਾਕੂ ਤੋਂ ਟੈਕਸ 50% ਦੀ ਬਜਾਏ 25% ਕਰ ਦਿੱਤਾ ਹੈ ਤਾਂ ਕਿ ਤਮਾਕੂ ਦੀਆਂ ਹੋਰ ਦੁਕਾਨਾਂ ਖੁੱਲਣ ਤੇ ਜ਼ਿਆਦਾ ਵਿਕਰੀ ਹੋਵੇ ? ਪਹਿਲਾਂ ਸ਼ਰਾਬ ਦੇ ਠੇਕੇ ਵੀ ਘੱਟ ਹੀ ਹੁੰਦੇ ਸਨ ਪਰ ਹੁਣ ਇਹ ਠੇਕੇ ਗਲੀ ਮੁਹੱਲਿਆਂ ਵਿਚ ਖੁੱਲ੍ਹ ਚੁੱਕੇ ਹਨ ਤਾਂ ਕਿ ਲੋਕ ਇਨ੍ਹਾਂ ਦਾ ਸੇਵਨ ਕਰਦੇ ਜਲਦੀ ਮਰਨ ?

Send this to a friend