Skip to content
Independent perspectives. Global stories.
BREAKING

ਆਰਥਿਕ ਮੰਦਹਾਲੀ ਕਾਰਨ ਪਰਿਵਾਰ ਮੁਖੀ ਵੱਲੋਂ ਖੁਦਕੁਸ਼ੀ

Share this story

ਤਪਾ ਮੰਡੀ, 5 ਨਵੰਬਰ (ਧਰਮਿੰਦਰ ਸਿੰਘ ਧਾਲੀਵਾਲ)- ਤਪਾ ਮੰਡੀ ਦੇ ਨੇੜ੍ਹਲੇ ਪਿੰਡ ਧੋਲਾ ਵਿੱਖੇ ਚਾਰ ਧੀਆਂ ਦੇ ਪਿਓ ਨੇ ਆਰਥਿਕ ਮੰਦਹਾਲੀ ਦੇ ਚੱਲਦੇ ਆਪਣੇ ਹੀ ਘਰ ਦੀ ਛੱਤ ਤੇ ਲੱਗੇ ਲੋਹੇ ਦੇ ਗਾਡਰ ਨਾਲ ਫਾਹਾ ਲਾਕੇ ਖੁਦਕੁਸੀ ਕਰ ਲਈ ਹੈ। ਮ੍ਰਿਤਕ ਨੈਬ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆ ਨੇ ਦਸਿੱਆ ਕਿ 42 ਸਾਲ ਦੇ ਮ੍ਰਿਤਕ ਨੈਬ ਸਿੰਘ ਦਿਨ-ਰਾਤ ਮਿਹਨਤ ਕਰਕੇ ਆਪਣੀ ਪਤਨੀ ਅਤੇ ਚਾਰ ਧੀਆ ਦਾ ਪਾਲਣ ਪੋਸਣ ਕਰ ਰਿਹਾ ਸੀ। ਘਰ ਵਿੱਚ ਜਿਆਦਾ ਗਰੀਬੀ ਹੋਣ ਕਾਰਣ ਮ੍ਰਿਤਕ ਨੈਬ ਸਿੰਘ ਆਪਣੇ ਘਰ ਵਿੱਚ ਹੀ ਪਿੱਛਲੇ ਕਈ ਸਾਲਾ ਤੋ ਕਮਿਸਨ ਤੇ ਚਮੜ੍ਹੇ ਦੇ ਜੋੜ੍ਹੇ ਗੰਡਣ ਦਾ ਕੰਮ ਕਰਦਾ ਸੀ । ਕਮਿਸਨ 40 ਰੁਪਏ ਪ੍ਰਤੀ ਜੋੜ੍ਹੇ ਦੇ ਹਿਸਾਬ ਨਾਲ ਕਮਿਸਨ ਹੋਣ ਕਰਕੇ ਦਿਨ-ਵਿੱਚ ਸਿਰਫ 120 ਰੁਪਏ ਹੀ ਮਿਹਨਤ ਮਿਲਦੀ ਸੀ। ਪਰ ਖਰਚਾ ਜਿਆਦਾ ਸੀ। ਪਿੰਡ ਵਾਸੀਆ ਅਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਮੋਕੇ ਤੇ ਪੁੱਜੀ ਥਾਣਾ ਰੁੜ੍ਹੇਕੇ ਕਲਾਂ ਦੀ ਪੁਲਿਸ ਨੇ ਮ੍ਰਿਤਕ ਨੈਬ ਸਿੰਘ ਦੀ ਪਤਨੀ ਪਰਮਜੀਤ ਕੋਰ ਦੇ ਵਿਆਨਾ ਦੇ ਆਧਾਰ ਤੇ ਕਾਰਵਾਈ ਕਰਕੇ ਲਾਸ ਪੋਸਟਮਾਸਟਮ ਲਈ ਭੇਜ ਦਿਤੀ। ਪਿੰਡ ਵਾਸੀਆ ਅਤੇ ਕਿਸਾਨ ਯੂਨੀਅਨ ਆਗੂਆ ਨੇ ਮੰਗ ਕਰਦੇ ਕਿਹਾ ਕਿ ਸਰਕਾਰ ਵੱਲੋ 4 ਧੀਆ ਦੇ ਮ੍ਰਿਤਕ ਨੈਬ ਸਿੰਘ ਦੇ ਪਰਿਵਾਰ ਦੀ ਆਰਥੀਕ ਮੱਦਦ ਕੀਤੀ ਜਾਵੇ,ਜਿਸ ਨਾਲ ਮ੍ਰਿਤਕ ਦੀ ਪਤਨੀ ਅਤੇ 4 ਧੀਆ ਦੀ ਪੜ੍ਹਾਈ ਸਮੇਤ ਰੋਜੀ-ਰੋਟੀ ਦਾ ਗੁਜਾਰਾ ਹੋ ਸਕੇ। ਇਸ ਮੋਕੇ ਮ੍ਰਿਤਕ ਦੀ ਪਤਨੀ ਪਰਮਜੀਤ ਕੋਰ,ਮ੍ਰਿਤਕ ਦਾ ਭਰਾ ਬੂਟਾ ਸਿੰਘ, ਗੁਰਜੰਟ ਸਿੰਘ, ਗੁਰਮੀਤ ਸਿੰਘ,ਚਮਕੋਰ ਸਿੰਘ,ਭਤੀਜੇ ਹਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਮੇਤ ਕਿਸਾਨ ਯੂਨੀਅਨ ਉਗਰਾਂਹਾ ਪਿੰਡ ਇੰਕਾਈ ਦੇ ਜਰਨਲ ਸਕੱਤਰ ਬਲਜਿੰਦਰ ਸਿੰਘ ਧੋਲਾ,ਖਜਾਨਚੀ ਗੁਰਮੀਤ ਸਿੰਘ,ਜੱਥੇਬੰਦੀ ਮੈਬਰ ਮੇਜਰ ਸਿੰਘ, ਦੇਵ ਸਿੰਘ ਦੇਵਾ ਮਜਦੂਰ ਆਗੂ,ਮੈਬਰ ਸਰਨੀ ਸਿੰਘ,ਸਾਬਕਾ ਸਰਪੰਚ ਰਾਮ ਸਿੰਘ ਧੋਲਾ, ਸਾਬਕਾ ਪੰਚ ਗੁਰਜੰਟ ਸਿੰਘ ਸਮੇਤ ਪਿੰਡ ਵਾਸੀ ਹਾਜਿਰ ਸਨ। ਸੋ ਵੇਖਣਾ ਹੋਵੇਗਾ,ਕਿ ਘਰ-ਘਰ ਨੋਕਰੀ ਅਤੇ ਰੋਜਗਾਰ ਦੇਣ ਵਾਲੀ ਕੈਪਟਨ ਸਰਕਾਰ ਕਦੋ ਤੱਕ ਆਪਣੇ ਵਾਅਦੇ ਪੂਰੇ ਕਰਦੀ ਹੈ।

WRITTEN BY