ਜੈਤੋਂ, 2 ਨਵੰਬਰ (ਗੁਰਬਿੰਦਰ ਸਿੰਘ)- ਅੱਜ ਸਥਾਨਕ ਬਠਿੰਡਾਂ ਰੋੜ ਜੈਤੋਂ ਵਿਖੇ ਇੱਕ ਮੋਟਰਸਾਇਕਲ ਤੇ ਸਵਾਰ ਚਾਰ ਲੜਕੇ ਜਖਮੀਂ ਹੋਣ ਦਾ ਸਮਾਚਾਰ ਪਰਾਪਤ ਹੋਇਆ। ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋਂ ਦੇ ਪਰਾਂਇਜੈਂਟ ਨਵਨੀਤ ਗੋਇਲ ਨੇ ਦਸਿਆ ਕਿ ਉਨਾਂ ਨੂੰ ਕਿਸੇ ਅਨਜਾਨ ਆਦਮੀ ਦਾ ਫੋਨ ਆਇਆ ਕਿ ਇਕ ਮੋਟਰਸਾਇਕਲ ਤੇ ਚਾਰ ਸਵਾਰ ਲੜਕੇ ਜੈਤੋਂ ਤੋਂ ਬਠਿੰਡਾਂ ਜਾ ਰਹੇ ਸੀ ਤੇ ਅਚਾਨਕ ਅਗੇ ਜਾ ਰਹੇ ਵਹੀਕਲ ਨੂੰ ਬਰੇਕ ਪੈਣ ਕਾਰਨ ਉਨਾਂ ਦਸਿਆ ਕਿ ਮੋਟਰਸਾਇਕਲ ਬੇਕਾਬੂ ਹੋ ਗਿਆ ਤੇ ਉਸ ਦੇ ਪਿਛੇ ਜਾ ਵਜਿਆ ਤੇ ਮੋਟਰਸਾਇਕਲ ਸਵਾਰ ਗੰਭੀਰ ਜਖਮੀਂ ਹੋ ਗਏ ਹਨ ਸੁਨੇਹਾ ਮਿਲਦਿਆਂ ਹੀ ਐਂਬੂਲੈਂਸ ਡਰਾਇਵਰ ਮੀਤ ਸਿੰਘ ਮੀਤਾ ਅਤੇ ਉਨਾਂ ਦੀ ਟੀਮ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਸਿਵਲ ਹਸਪਤਾਲ ਜੈਤੋਂ ਵਿਖੇ ਲਿਆਦਾਂ ਗਿਆ ।ਜਿਥੇਂ ਡਾਕਟਰਾਂ ਵਲੋਂ ਜਖਮੀਆਂ ਨੂੰ ਮੁਢਲੀ ਸਹਾਇਤਾ ਦਿਤੀ । ਮਿਲੀ ਜਾਣਕਾਰੀ ਅਨੁਸਾਰ ਰੋਹਿਤ ਸਿੰਘ (15 ਸਾਲ ) ਪੁਤਰ ਗਡੂ ਸਿੰਘ ਵਾਸੀ ਬਠਿੰਡਾਂ ,ਸੰਨਦੀਪ ਸਿੰਘ (17 ਸਾਲ) ਪੁਤਰ ਰਜਿੰਦਰ ਸਿੰਘ ਵਾਸੀ ਬਠਿੰਡਾਂ , ਹੈਰੀ ਸਿੰਘ (18 ਸਾਲ) ਪੁਤਰ ਜਗਾ ਸਿੰਘ ਵਾਸੀ ਬਠਿੰਡਾਂ, ਸੁਖਪਰੀਤ ਸਿੰਘ (18 ਸਾਲ) ਪੁਤਰ ਗੁਰਪਰੀਤ ਸਿੰਘ ਵਾਸੀ ਬਠਿੰਡਾਂ, ਵਜੋਂ ਹੋਈ।
ਬਠਿੰਡਾ ਰੋਡ ਜੈਤੋਂ ਵਿਖੇ ਮੋਟਰਸਾਇਕਲ ਸਵਾਰ ਚਾਰ ਜ਼ਖਮੀ



