Skip to content
Independent perspectives. Global stories.
BREAKING

ਦਰਦਨਾਕ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

Share this story

ਰਾਮਪੁਰਾ ਫੂਲ, 1 ਨਵੰਬਰ (ਢੀਂਗਰਾ, ਸੁਖਮੰਦਰ, ਲੱਖਾ ਹਰੀ)- ਸਥਾਨਕ ਬਠਿੰਡਾ-ਜ਼ੀਰਕਪੁਰ ਰੋਡ ਤੇ ਹੋਏ ਸੜਕ ਹਾਦਸੇ ਵਿਚ ਇੱਕ ਵਿਅਕਤੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕ ਦੇ ਰਿਸ਼ਤੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਜੋ ਕਿ ਆਪਣੇ ਪਿੰਡ ਨਿਹਾਲੂਵਾਲਾ (ਬਰਨਾਲਾ) ਤੋਂ ਗਿੱਲ ਗੋਸਲ ਭੋਗ ਤੇ ਜਾ ਰਿਹਾ ਸੀ। ਜਦ ਉਹ ਉੱਕਤ ਸਥਾਨਕ ਹਾਈਵੇ ਰੋਡ ਤੇ ਪਿੱਥੋ ਵਾਲੇ ਮੋੜ ਕੋਲ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਤੇਜ ਰਫਤਾਰ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਬਲਜਿੰਦਰ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਮਾਲਵਾ ਵੈਲਫੇਅਰ ਸੁਸਾਇਟੀ ਦੇ ਜਗਤਾਰ ਸਿੰਘ ਤਾਰੀ ਨੇ ਆਪਣੀ ਟੀਮ ਸਮੇਤ ਘਟਨਾ ਸਥਾਨ ਤੋਂ ਜਖਮੀਂ ਨੂੰ ਸਿਵਲ ਹਸਪਤਾਲ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਧਰ ਦੂਜੇ ਪਾਸੇ ਸਿਟੀ ਥਾਣਾ ਦੇ ਤਫਸੀਸ਼ੀ ਅਫਸਰ ਕਰਮ ਸਿੰਘ ਨੇ ਦੱਸਿਆਂ ਕਿ ਪੁਲਸ ਨੇ ਉੱਕਤ ਕੈਂਟਰ ਨੂੰ ਆਪਣੇ ਕਬਜੇ ਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।

WRITTEN BY