ਸੰਗਰੂਰ, 24 ਮਾਰਚ (ਪੀ.ਟੀ.ਬਿਊਰੋ)-‘ਅਕਾਲੀ-ਭਾਜਪਾ ਸਰਕਾਰ ਦੀ ਝੂਠ ਦੀ ਰਾਜਨੀਤੀ ਕਰਕੇ ਵੋਟਰਾਂ ਨੂੰ ਭਰਮਾਉਂਦਾ ਆ ਰਿਹਾ ਹੈ। ਝੂਠੇ ਸਬਜ਼ਬਾਗਾਂ ਅਤੇ ਵਾਅਦਿਆਂ ਰਾਹੀਂ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਾਉਣਾਂ ਹੀ ਗਠਬੰਧਨ ਦੀ ਨੀਤੀ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਵੱਖ-ਵੱਖ ਪਿੰਡਾਂ ਰੇਤਗੜ੍ਹ, ਰਾਜਪੁਰਾ, ਫੰਮਣਵਾਲਾ, ਕਾਲਾ ਝਾੜ੍ਹ, ਖੇੜੀ ਗਿਲ੍ਹਾਂ, ਸ਼ਾਹ ਪੁਰ, ਡੇਲੇਵਾਲ, ਭੜ੍ਹੋ, ਚੰਨੋ, ਲਖੇਵਾਲ, ਭਰਾਜ, ਨੂਰਪੁਰਾ, ਮਟਰਾਂ, ਥੰਮਣਸਿੰਘ ਵਾਲਾ ਆਦਿ ਪਿੰਡਾਂ ਵਿਚ ਆਪਣੇ ਚੌਣ ਪ੍ਰਚਾਰ ਮੁਹਿੰਮ ਮੌਕੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕੀਤੇ। ਸ਼੍ਰੀ ਸਿੰਗਲਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾਂ ਝੂਠ ਦਾ ਸਹਾਰਾ ਲੈਦੇਂ ਹਨ ਜਿਵੇਂ ਕਿ
ਅੰਮ੍ਰਿਤਸਰ ਦੇ ਵੋਟਰਾਂ ਨੂੰ ਭਰਮਾਉ੍ਯਣ ਲਈ ਭਾਜਪਾ ਉਮੀਦਵਾਰ ਅਰੁਣ ਜੇਤਲੀ ਨੂੰ ਦੇਸ਼ ਦਾ ਐਨ ਡੀ ਏ ਸਰਕਾਰ ਬਨਣ ’ਤੇ ਉਪ ਪ੍ਰਧਾਨ ਮੰਤਰੀ ਬਣਾਉਣ ਦੇ ਝੂਠੇ ਵਾਅਦੇ ਕਰ ਰਹੇ ਹਨ। ਜਦੋਂ ਕਿ ਅਰੁਣ ਜੇਤਲੀ ਨੇ ਇਸ ਦਾ ਖੰਡਨ ਕੀਤਾ ਹੈ ਕਿ ਇਹ ਤਾਂ ਪਾਰਟੀ ਹੀ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਨੀਤੀ ਰਹੀ ਹੈ ਕਿ ਉਹ ਵੋਟਾਂ ਮੌਕੇ ਵੋਟਰਾਂ ਨੂੰ ਭਰਮਾਉਣ ਲਈ ਝੂਠ ਦਾ ਪਿਟਾਰਾ ਖੋਲ੍ਹ ਕੇ ਬੈਠ ਜਾਂਦੇ ਹਨ ਅਤੇ ਵੋਟਾਂ ਤੋਂ ਬਾਅਦ ਲੋਕ ਅਸਲੀਅਤ ਦਾ ਸਾਹਮਣਾ ਕਰਕੇ ਬਾਦਲਾਂ, ਅਕਾਲੀ ਦਲ ਅਤੇ ਭਾਜਪਾ ਨੂੰ ਪਾਣੀ ਪੀ ਪੀ ਕੇ ਭੰਡਦੇ ਹਨ। ਸ੍ਰੀ ਸਿੰਗਲਾ ਨੇ ਕਿਹਾ ਕਿ 2007 ਅਤੇ 2012 ਦੀਆਂ ਵਿਧਾਨਸਭਾ ਚੌਣਾਂ ਮੌਕੇ ਬਾਦਲਾਂ ਨੇ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਚੌਣਾਂ ਮਗਰੋਂ ਸੂਬੇ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾ ਦੇਵਾਂਗੇ ਅਤੇ ਪੰਜਾਬ ਹੋਰਨਾਂ ਸੂਬਿਆਂ ਨੂੰ ਬਿਜਲੀ ਵੇਚਿਆ ਕਰੇਗਾ। ਹੁਣ ਲੋਕ ਸਭਾ ਚੋਣਾਂ ਮੌਕੇ ਵੀ ਸੁਖਬੀਰ ਸਿੰਘ ਬਾਦਲ ਸਮਾਗਮਾ ਵਿਚ ਇਹੋ ਝੂਠਾ ਪ੍ਰਚਾਰ ਕਰ ਰਹੇ ਹਨ, ਪ੍ਰੰਤੂ ਬਿਜਲੀ ਦੇ ਕੱਟ ਅਜੇ ਵੀ ਲਗ ਰਹੇ ਹਨ। ਸ਼੍ਰੀ ਸਿੰਗਲਾ ਨੇ ਕਿਹਾ ਕਿ ਬਾਦਲਾਂ ਨੂੰ ਸਿਰਫ਼ ਚੋਣਾ ਸਮੇਂ ਹੀ ਸੂਬੇ ਨੂੰ ਬਿਜਲੀ ਦੇ ਲ਼ੰਮੇ ਲੰਮੇ ਕੱਟ ਲਗਾ ਕਿ ਅਕਾਲੀ ਭਾਜਪਾ ਸਰਕਾਰ ਸੂਬੇ ਦੇ ਵੋਟਰਾਂ ਦਾ ਜੀਅ ਭਰ ਕੇ ਮਜਾਕ ਉਡਾਉਦੀ ਹੈ। ਸ਼੍ਰੀ ਸਿੰਗਲਾ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵੋਟ ਕਹਿਣ ਅਤੇ ਕਰਨ ਵਿਚ ਇਕੋ ਬਰਾਬਰ ਨੀਤੀ ਰਖਣ ਵਾਲੀ ਕਾਂਗਰਸ ਦੇ ਹੱਕ ਵਿਚ ਪਾਉਣ ਲਈ ਉਹਨਾਂ ਨੂੰ ਜਿਤ ਦੁਆਉਣ ਕਿਉਕਿ ਉਹਨਾਂ ਦੀ ਜਿਤ ਹੀ ਵੋਟਰਾਂ ਦੇ ਸੁਨਿਹਰੀ ਭਵਿਖ ਦਾ ਰਾਹ ਹੈ।