June 18, 2026 9:38 am

ਨੀਂਹ ਪੱਥਰਾਂ ਅਤੇ ਇਸ਼ਤਿਹਾਰਬਾਜੀ ਤੱਕ ਸਿਮਟ ਕੇ ਰਹਿ ਗਈ ਹੈ ਪੰਜਾਬ ਸਰਕਾਰ : ਲਾਲ ਸਿੰਘ

image ਬੰਗਾ, 23 ਮਾਰਚ (ਹਰਮਿੰਦਰ ਸਿੰਘ)- ਕਾਂਗਰਸ ਪਾਰਟੀ ਵੱਲੋਂ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਦੀ ਯਾਦ’ਚ ਹੋਏ ਸ਼ਰਧਾਜਲੀ ਸਮਾਗਮ ਸਮੇਂ ਮੁੱਖ ਤੌਰ ਤੇ ਪੁੱਜੇ ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਨੇ ਆਪਣੇ ਭਾਸ਼ਨ ਦੌਰਾਨ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਾ ਰਿਪੋਰਟ ਕਾਰਡ ਪੜ੍ਹਦਿਆਂ ਕਿਹਾ ਕਿ ਜਿਹੜੀ ਸਰਕਾਰ ਨੇ ਰਾਜ ਨਹੀਂ ਸੇਵਾ ਦਾ ਝਲਕਾਰਾ ਦਿਖਾਕੇ ਲੋਕਾਂ ਤੋਂ ਵੋਟਾਂ ਮੰਗੀਆ ਸਨ ਹੁਣ ਉਸਦਾ ਸੱਚ ਇਹ ਹੈ ਕਿ ਉਹ ਨੀਹ ਪੱਥਰਾ ਅਤੇ ਇਸ਼ਤਿਹਾਰਬਾਜੀ ਤੱਕ ਸਿਮਟਕੇ ਰਹਿ ਗਈ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਬੇਤਿਹਾਸੇ ਟੈਕਸ ਲਗਾਕੇ, ਮੰਗਾਂ ਮੰਨਣ ਵਾਲੇ ਕਰਮਚਾਰੀਆ ਤੇ ਡੰਡਾ ਚਲਾ ਕੇ ਅਤੇ ਨਾਲ ਨਾਲ ਕੇਂਦਰ ਦੀਆਂ ਆਈਆਂ ਗਾਰੰਟਾ ਨਾਲ ਆਪਣੀ ਚੌਧਰ ਕਰਕੇ ਜੋ ਚੰਦ ਚਾੜੇ ਹਨ ਉਹਨਾਂ

ਦਾ ਨਿਤਾਰਾ ਇਹਨਾਂ ਲੋਕ ਸਭਾ ਚੋਣਾਂ ਵਿੱਚ ਸਾਹਮਣੇ ਆ ਜਾਵੇਗਾ। ਸ਼੍ਰੀ ਲਾਲ ਸਿੰਘ ਨੇ ਸ਼ਪਸ਼ਟ ਸ਼ਬਦਾ ਵਿੱਚ ਕਿਹਾ ਕਿ ਉਕਤ ਗੱਠਜੋੜ ਸਿਰਫ ਤਾਂ ਸਿਰਫ ਨਰਿੰਦਰ ਮੋਦੀ ਦੇ ਨਾਂਅ ਤੇ ਵੋਟਾਂ ਮੰਗਣ ਤੋਂ ਬਿਨ੍ਹਾਂ ਹੋਰ ਕਿਸੇ ਚੋਣ ਮੁੱਦੇ ਦੀ ਗੱਲ ਨਹੀਂ ਕਰ ਰਿਹਾ। ਉਹਨਾਂ ਅਕਾਲੀ ਆਗੂਆਂ ਦੇ ਉਸ ਬਿਆਨ ਦੇ ਜਵਾਬ ਵਿੱਚ ਕਿਹਾ ਕਿ ਹੁਣ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਬੁਲੰਦ ਹੌਂਸਲੇ ਦੇਖ ਕੇ ਅਕਾਲੀ ਭਾਜਪਾ ਖੇਮਾ ਖੁਦ ਚਿੰਤਕ ਹੈ। ਹਲਕੇ ਦੇ ਵਿਧਾਇਕ ਚੋਧਰੀ ਤਰਲੋਚਨ ਸਿੰਘ ਸੂੰਢ ਅਤੇ ਵਿਧਾਇਕ ਗੁਰਇਕਬਾਲ ਕੋਰ ਬਬਲੀ ਨੇ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਆ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਸਥਿਤੀ ਬਹੁਤ ਮਜਬੂਤ ਹੈ। ਲੋਕ ਪੰਜਾਬ ਸਰਕਾਰ ਦੇ ਕਾਰਨਾਮਿਆ ਤੋਂ ਹਰ ਵਰਗ ਦੁੱਖੀ ਹੈ। ਸਮਾਗਮ ਦੌਰਾਨ ਬੁਲਾਰਿਆ ਵਲੋਂ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਅੰਬਿਕਾ ਸੋਨੀ ਦਾ ਗੁਨਗਾਨ ਕਰਦਿਆ ਕਿਹਾ ਕਿ ਉਹ ਪਾਰਟੀ ਦੇ ਕੌਮੀ ਹੀਰਿਆ ਵਿੱਚੋ ਇੱਕ ਹਨ। ਜਿਨ੍ਹਾ ਨੇ ਸ਼ਹੀਦਾਂ ਪ੍ਰਤੀ ਸਮਰਪਿਤ ਭਾਵਨਾਵਾਂ ਦਿਖਾਉਂਦਿਆ ਜਿਥੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਸਤਾਬਦੀ ਮੋਕੇ 10 ਰੁਪਏ ਦਾ ਸਿੱਕਾ ਜਾਰੀ ਕਰਵਾਇਆ ਅਤੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਲਈ 15 ਕਰੋੜ ਦੀ ਗਰਾਂਟ ਜਾਰੀ ਕਰਵਾਈ ਅਤੇ ਮਾਤਾ ਵਿੱਦਿਆਬਤੀ ਦੀ ਯਾਦ ਵਿੱਚ ਪਿੰਡ ਮੋਰਾਵਾਲੀ ਵਿਖੇ ਕਰੋੜਾ ਦੀ ਲਾਗਤ ਨਾਲ ਜਾਰੀ ਹੋ ਚੁੱਕੀ ਹੈ।
ਗੋਰਤਲਬ ਹੈ ਕਿ ਇਸ ਸਮਾਗਮ ਵਿੱਚ ਪਾਰਟੀ ਉਮੀਦਵਾਰ ਅੰਬਿਕਾ ਸੋਨੀ ਅਤੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਆਮਦ ਬਾਰੇ ਚਰਚੇ ਸਨ ਪਰ ਉਹ ਨਹੀ ਆਏ। ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ ਦੀ ਗੈਰ ਹਾਜਰੀ ਵੀ ਚਰਚਾ ਦਾ ਵਿਸ਼ਾ ਬਣੀ। ਸਮਾਗਮ ਦੌਰਾਨ ਮੁਹੰਮਦ ਸੁਦੀਕ, ਬੀਬਾ ਰਣਜੀਤ ਕੌਰ ਦੀ ਜੋੜੀ ਅਤੇ ਪੰਜਾਬੀ ਗਾਇਕਾ ਮੀਨੂ ਅਟਵਾਲ ਨੇ ਦੇਸ਼ ਭਗਤੀ ਦੇ ਗੀਤ ਗਾਏ।
ਇਸ ਮੌਕੇ ਸ਼ਹੀਦ ਸੁਖਦੇਵ ਦੇ ਭਤੀਜਾ ਭਾਰਤ ਭੂਸ਼ਨ ਥਾਪਰ, ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਧਰਮ ਪਾਲ ਬੰਗੜ, ਮਹਿਲਾ ਆਗੂ ਜਤਿੰਦਰ ਕੌਰ ਮੁੰਗਾ, ਮਾਰਕਫੈ¤ਡ ਪੰਜਾਬ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਬਾਹੜੋਵਾਲ, ਪੀ.ਪੀ.ਆਗੂ ਗੁਰਪ੍ਰੀਤ ਸਿੰਘ ਭੱਟੀ ਆਦਿ ਹਾਜਰ ਸਨ।

Send this to a friend