ਸਰਦੂਲਗੜ੍ਹ, 28 ਅਕਤੂਬਰ (ਬਲਜੀਤ ਪਾਲ, ਗਰਗ)- ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡ ਸਰਦੂਲੇਵਾਲਾ ਵਿਖੇ ਮਲਟੀਪਲੈਕਸ ‘ਗੋਲਡਨ ਸਿਨੇਮਾ’ ਦੀ ਸ਼ੁਰੂਆਤ ਸ਼ਾਨੋ ਸ਼ੌਕਤ ਨਾਲ ਹੋਈ। ਜਿਸ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਜ਼ਿਲ੍ਹਾ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਿਸ਼ੇਸ਼ ਤੌਰ ’ਤੇ ਪਹੁੰਚੇ ਉਨ੍ਹਾਂ ਨਾਲ ਐਸਡੀਐਮ ਸਰਦੂਲਗੜ੍ਹ ਲਤੀਫ਼ ਅਹਿਮਦ ,ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਰਦੂਲਗੜ੍ਹ ਹਲਕੇ ਦੇ ਐਮ ਐਲ ਏ ਦਿਲਰਾਜ ਸਿੰਘ ਭੂੰਦੜ ਵੀ ਪਹੁੰਚੇ। ਉਦਘਾਟਨੀ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਨੇ ਇਲਾਕੇ ਦੇ ਲੋਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਇਹ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦਾ ਪਹਿਲਾ ਮਲਟੀਪਲੈਕਸ ’ਗੋਲਡ ਸਿਨੇਮਾ’ ਸਰਦੂਲੇਵਾਲਾ ਵਿਖੇ ਖੋਲ੍ਹਿਆ ਗਿਆ। ਓਪਨਿੰਗ ਸੈਰੇਮਨੀ ਮੌਕੇ ਪਹੁੰਚੇ ਸ਼ਹਿਰ ਵਾਸੀਆਂ ਤੋਂ ਜਦੋਂ ਇਲਾਕੇ ਦੇ ਇਸ ਪਹਿਲੇ ਮਲਟੀਪਲੈਕਸ ਗੋਲਡ ਸਿਨੇਮਾ ਬਾਰੇ ਵਿਚਾਰ ਲਏ ਗਏ ਤਾਂ ਉਨ੍ਹਾਂ ਵਿੱਚ ਬੜੀ ਖੁਸ਼ੀ ਪਾਈ ਗਈ ਉਨ੍ਹਾਂ ਕਿਹਾ ਕਿ ਪਹਿਲਾਂ ਮੂਵੀ ਦੇਖਣ ਲਈ ਸਰਸਾ ਬਠਿੰਡਾ ਜਾਣਾ ਪੈਂਦਾ ਸੀ ਜਿਸ ਦੀ ਸਹੂਲਤ ਹੁਣ ਸਾਡੇ ਸ਼ਹਿਰ ਵਿੱਚ ਮਿਲ ਗਈ ਹੈ । ਸਿਨੇਮੇ ਦੇ ਮਾਲਕ ਰਾਜੂ ਅਰੋੜਾ ਨੇ ਗੋਲਡਨ ਸਿਨੇਮਾ ਦੇ ਸ਼ੋਅ ਟਾਈਮ,ਫਿਲਮਾਂ ਅਤੇ ਸਿਨੇਮੇ ਦੀਆਂ ਹੋਰ ਸਹੁਲਤਾਂ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਤਹਿਸੀਲਦਾਰ ਸੁਰਿੰਦਰ ਕੁਮਾਰ ਸ਼ਰਮਾ, ਰਿੰਕੂ ਉਪਲ, ਗੋਪਾਲ ਉਪਲ ਪਾਲੀ, ਡਾ ਕ੍ਰਿਸ਼ਨ ਕੁਮਾਰ, ਕਪਿਲ ਉਪਲ, ਸ਼ਗਨ ਨਾਲ ਅਰੋੜਾ, ਮਦਨ ਲਾਲ ਅਰੋੜਾ, ਸੱਤਪਾਲ ਵਰਮਾ, ਮਥਰਾ ਦਾਸ ਗਰਗ ਸ਼ਹਿਰੀ ਪ੍ਰਧਾਨ, ਗੁਰਲਾਲ ਸੋਨੀ,ਕਮਲ ਕੁਮਾਰ ਲੱਕੀ ਪ੍ਰਧਾਨ ਪੈਸਟੀਸਾਈਡ ਯੂਨੀਅਨ,ਪਰਵੀਨ ਲਹਿਰੀ,ਹੇਮੰਤ ਮਿੱਤਲ,ਬੇਅੰਤ ਸਿੰਘ ਸੈਕਟਰੀ, ਆਦਿ ਹਾਜ਼ਰ ਸਨ।
ਸ਼ਾਨੋ-ਸ਼ੌਕਤ ਨਾਲ ਹੋਈ ਸਰਦੂਲਗੜ੍ਹ ਦੇ ਪਹਿਲੇ ਮਲਟੀਪਲੈਕਸ ‘ਗੋਲਡ ਸਿਨੇਮੇ’ ਦੀ ਸ਼ੁਰੂਆਤ



