Skip to content
Independent perspectives. Global stories.
BREAKING

ਟਰੇਨ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਕਲੱਬ ਵੱਲੋਂ ਚੈਕ ਭੇਂਟ

Share this story

ਅੰਮ੍ਰਿਤਸਰ, 26 ਅਕਤੂਬਰ (ਧਰਮਪਾਲ ਸਿੰਘ ਛਾਪਾ)- ਪਿਛਲੇ ਦਿਨੀਂ ਜੌੜਾ ਫਾਟਕ ਵਿਖੇ ਹੋਏ ਦਰਦਨਾਕ ਟਰੇਨ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਕੁੱਝ ਪਰਿਵਾਰਕ ਮੈਂਬਰਾਂ ਨੂੰ ਇੱਕ ਇੱਕ ਲੱਖ ਦੇ ਚੈਕ ਹਿਊਮੈਨਿਟੀ ਕੱਲਬ ਵੱਲੋਂ ਨਵਤੇਜ ਸਿੰਘ ਗੱਗੂ ਦੀ ਹਾਜ਼ਰੀ ਵਿੱਚ ਸਟੂਡੈਂਟ ਫਡਰੈਸ਼ਨ ਦੇ ਪ੍ਰਧਾਨ ਕੈਸ਼ਵ ਕੋਹਲੀ ਦੇ ਸਹਿਯੋਗ ਨਾਲ ਦਿੱਤੇ ਗਏ। ਇਸ ਮੌਕੇ ਗੱਗੂ ਨੇ ਕਿਹਾ ਪੰਜਾਬ ਦੇ ਲੀਡਰ ਇੱਕ ਦੂਜੇ ਵਿਰੁੱਧ ਸਿਆਸਤ ਖੇਡਣ ਦੀ ਬਜਾਏ ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਸਾਰ ਲੈਣ। ਉਹਨਾਂ ਕਿਹਾ ਕਿ ਲੋਕਾਂ ਦੀ ਜਾਨ ਬਚਾਉਂਦੇ ਹੋਏ ਮੌਤ ਨੂੰ ਗੱਲ ਲਾਉਣ ਵਾਲੇ ਦਲਬੀਰ ਸਿੰਘ ਪੁੱਤਰ ਸਵਰਨ ਸਿੰਘ ਨੂੰ ਹਿਊਮੈਨਿਟੀ ਕੱਲਬ ਵੱਲੋਂ ਸਲਾਮ ਹੈ ਅਤੇ ਉਹਨਾਂ ਅਰਦਾਸ ਕੀਤੀ ਕਿ ਇਸ ਹਾਦਸੇ ਵਿੱਚ ਮਾਰੇ ਲੋਕਾਂ ਦੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਬਿਰਾਜਣ। ਇਸ ਮੌਕੇ ਡਾ. ਰੋਹਨ ਸ਼ਰਮਾ, ਰਿੰਕੂ ਸ਼ਰਮਾ, ਵਿਕਰਾਤ ਬੰਟੀ, ਕਮਲਦੀਪ ਸਿੰਘ, ਸੁਰਜੀਤ ਸ਼ਰਮਾ, ਮੈਡਮ ਪੂਜਾ ਸ਼ੁਕਲਾ, ਮੈਡਮ ਸੋਨੀਆ, ਪ੍ਰੀਤਾ ਅੰਮ੍ਰਿਤਸਰ, ਨਰੇਸ਼ ਧਾਮੀ ਆਦਿ ਹਾਜ਼ਰ ਸਨ।

WRITTEN BY