June 21, 2026 6:30 am

ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਦੇਸ਼ ਦੀ ਬਦਕਿਸਮਤੀ : ਸਿੱਬਲ

ਨਵੀਂ ਦਿੱਲੀ, 23 ਮਾਰਚ (ਪੀ.ਟੀ.)- ਅਗਲੀ ਲੋਕ ਸਭਾ ਚੋਣ ਲਈ ਸਿੱਖ ਭਾਈਚਾਰੇ ਤੋਂ ਸਮਰਥਨ ਮੰਗਦੇ ਹੋਏ ਕਾਂਗਰਸ ਨੇਤਾ ਤੇ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਇਹ ਦੇਸ਼ ਦੀ ਬਦਕਿਸਮਤੀ ਹੋਵੇਗੀ। ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਸਾਨੂੰ ਸੰਪ੍ਰਦਾਇਕ ਤਾਕਤਾਾਂਨਾਲ ਲੜ੍ਹਨ ਲਈ ਇੱਕ ਹੋਣਾ ਹੋਵੇਗਾ, ਜੋ ਇੱਕ ਭਰਾ ਨੂੰ ਦੂਜੇ ਭਰਾ ਦੇ ਖਿਲਾਫ ਖੜ੍ਹਾ ਕਰਨਾ ਚਾਹੁੰਦੀਆਂ ਹਨ। ਜੇਕਰ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਇਹ ਸਾਡੀ ਬਦਕਿਸਮਤੀ ਹੋਵੇਗੀ।