June 24, 2026 1:19 pm

ਸ਼ਹਾਬੁੱਦੀਨ ਦੇ ਗੜ੍ਹ ’ਚ ਨਹੀਂ ਚਲੇਗੀ ਮੋਦੀ ਲਹਿਰ : ਹਿਨਾ

ਸੀਵਾਨ, 23 ਮਾਰਚ (ਪੀ.ਟੀ.)-ਮੋਦੀ ਲਹਿਰ ਦੇ ਜਰੀਏ ਬਿਹਾਰ ’ਚ ਕਲੀਨ ਸਵੀਪ ਦੇ ਸੁਪਨੇ ਵੇਖ ਰਹੀ ਭਾਜਪਾ ਨੂੰ ਚੁਣੌਤੀ ਦਿੰਦੇ ਰਾਜਦ ਉਮੀਦਵਾਰ ਤੇ ਸਾਬਕਾ ਸੰਸਦ ਮੋਹੰਮਦ ਸ਼ਹਾਬੁੱਦੀਨ ਦੀ ਪਤਨੀ ਹਿਨਾ ਸਾਹਿਬ ਨੇ ਕਿਹਾ ਹੈ ਕਿ ਸੀਵਾਨ ’ਚ ਮੋਦੀ ਲਹਿਰ ਨਹੀਂ ਚੱਲੇਗੀ ਤੇ ਜਨਤਾ ਇਸ ਵਾਰ ਸਹੀ ਉਮੀਦਵਾਰ ਦੀ ਚੋਣ ਕਰੇਗੀ। ਹਿਨਾ ਦਾ ਮੁੱਖ ਮੁਕਾਬਲਾ ਭਾਜਪਾ ਉਮੀਦਵਾਰ ਤੇ ਮੌਜੂਦਾ ਸੰਸਦ ਓਮ ਪ੍ਰਕਾਸ਼ ਯਾਦਵ ਨਾਲ ਹੈ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਉਨ੍ਹਾਂ ਨੂੰ 2009 ਦੇ ਲੋਕ ਸਭਾ ਚੋਣ ’ਚ 63000 ਵੋਟਾਂ ਨਾਲ ਹਰਾਇਆ ਸੀ।

Send this to a friend