ਪੱਟੀ, 25 ਅਕਤੂਬਰ (ਰਾਜਦੀਪ ਰਾਜਾ/ ਭੁਪਿੰਦਰ ਕਾਲੇਕੇ)- ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਕਤੀ ਸੰਧੂ ਦੀ ਅਗਵਾਈ ’ਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੇਂਦਰੀ ਮੰਦਿਰ ਭਗਵਾਨ ਵਾਲਮੀਕਿ ਜੀ ਕੋਰਟ ਰੋਡ ਪੱਟੀ ਵਿਖੇ ਬੜੀ ਸ਼ਰਧਾ ਭਾਵਨਾਂ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਰਜਿੰਦਰ ਸਿੰਘ ਪੱਪੂ ਸਰਾਫ ਨੇ ਸ਼ਿਰਕਤ ਕੀਤੀ ਅਤੇ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿਸ਼ੇਸ਼ ਤੋਰ ’ਤੇ ਸ਼ਾਿਮਲ ਹੋਏ। ਇਸ ਮੌਕੇ ਸਮੂਹ ਵਾਲਮੀਕਿ ਭਾੲਚਾਰੇ ਦੇ ਲੋਕਾਂ ਨੂੰ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ
ਕਿਹਾ ਕਿ ਭਗਵਾਨ ਵਾਲਮੀਕਿ ਜੀ ਬ੍ਰਹਮ ਗਿਆਨੀ ਸਨ। ਜਿਨ੍ਹਾਂ ਨੇ ਰਮਾਇਣ ਦੀ ਰਚਨਾ ਕੀਤੀ। ਸਾਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ਦੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੱਟੀ ਸ਼ਹਿਰ ’ਚ ਲੋਕ ਆਪਸੀ ਭਾਈਚਾਰਕ ਸਾਂਝ ਬਣਾਂ ਕੇ ਰੱਖਦੇ ਹਨ ਜੋ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ’ਤੇ ਆਲੀਅਨ ਅਣਜਾਣ, ਲਵ ਓਮ, ਅਤੇ ਰਾਜੇਸ਼ ਕੁਮਾਰ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਭਜਨਾ ਰਾਹੀ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਪੱਪੂ ਸਰਾਫ ਅਤੇ ਪਹੁੰਚੇ ਪਤਵੰਤਿਆਂ ਨੂੰ ਧਾਰਮਿਕ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਖ ਸੇਵਾਦਾਰ ਮਹੰਤ ਗੁਰਦੀਪ ਨਾਥ ਜੀ, ਹਰਜਿੰਦਰ ਸਿੰਘ ਪੱਪੂ ਸਰਾਫ, ਅਸ਼ਵਨੀ ਕੁਮਾਰ ਕਾਲਾ ਮਹਿਤਾ ਪ੍ਰਧਾਨ ਸਬਜੀ ਮੰਡੀ ਯੂਨੀਅਨ ਪੱਟੀ, ਜਗਦੀਪ ਪੇਂਟਰ, ਅਸ਼ੋਕ ਮਰਵਾਹਾ, ਨਿਦਰਪਾਲ ਜੇਈ, ਭੁਪਿੰਦਰ ਸ਼ਰਮਾ, ਹਦੈਤ ਰਾਮ, ਸੋਹਨ ਲਾਲ ਚੇਅਰਮੈਂਨ, ਸ਼ਕਤੀ ਸੰਧੂ ਪ੍ਰਧਾਨ, ਰਾਜ ਕੁਮਾਰ ਰਾਜੂ, ਮੁਕੱਦਰ ਮੱਟੂ, ਰਾਜ ਕੁਮਾਰ ਮੱਟੂ, ਤੀਰਥ ਸੱਭਰਵਾਲ, ਸਚਿਨ ਆਦਿਵਾਲ, ਸੋਹਨ ਲਾਲ ਆਦਿਵਾਲ, ਕ੍ਰਿਸ਼ਨ ਕੁਮਾਰ ਬਿੱਟਾ, ਸਰਬਜੀਤ ਸਿੰਘ ਥਿੰਦ, ਸੁਖਵਿੰਦਰ ਸਿੰਘ ਸਿੱਧੂ, ਵਜੀਰ ਸਿੰਘ ਪਾਰਸ, ਨਰਿੰਦਰ ਸਿੰਘ ਚੂਸਲੇਵੜ੍ਹ, ਲਖਬੀਰ ਸਿੰਘ ਸੰਧੂ, ਰਾਜ ਕੁਮਾਰ ਰਾਜਾ, ਮਹਿੰਦਰ ਸਿੰਘ ਕਾਲੂ ਅਤੇ ਹੋਰ ਵਾਲਮੀਕਿ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।
ਪੱਟੀ ’ਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ



