ਕੋਲਕਾਤਾ, 23 ਮਾਰਚ (ਪੀ.ਟੀ.)-ਕਾਂਗਰਸ ਦੀ ਅਗਵਾਈ ਵਾਲੇ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਦੀ ਥਾਂ ’ਤੇ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ ਦੇ ਸੱਤਾ ’ਚ ਆਉਣ ਦੀ ਸਥਿਤੀ ਨੂੰ ਅਸਮਾਨ ਤੋਂ ਡਿਗੇ ਖਜੂਰ ’ਚ ਅਟਕਣ ਵਰਗੀ ਹਾਲਤ ਦੱਸਦੇ ਹੋਏ ਮਾਰਕਸੀ ਪੋਲਿਟ ਬਿਊਰੋ ਦੇ ਮੈਂਬਰ ਬੁੱਧਦੇਵ ਭੱਟਾਚਾਰੀਆ ਨੇ ਆਸ ਜਤਾਈ ਹੈ ਕਿ 2004 ਵਰਗੇ ਹਾਲਾਤ ਨਹੀਂ ਹੋਣਗੇ ਜਦੋਂ ਪਾਰਟੀ ਨੂੰ ਕਾਂਗਰਸ ਦਾ ਸਮਰਥਨ ਕਰਨਾ ਪਿਆ ਸੀ। ਭੱਟਾਚਾਰੀਆ ਨੇ ਕਿਹਾ ਕਿ ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਅਸੀਂ ਪੂਰੀ ਮਜ਼ਬੂਤੀ ਨਾਲ ਭਾਜਪਾ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਦੀਆਂ ਨਵੀਆਂ ਉਦਾਰਵਾਦੀ ਨੀਤੀਆਂ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ।