June 24, 2026 5:42 pm

ਦਿੱਲੀ ਪੁਲਿਸ ਵੱਲੋਂ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਬੇਨਕਾਬ ਕਰਨ ਦਾ ਦਾਅਵਾ

image ਆਈ.ਐੱਮ.ਆਈ. ਦੇ 4 ਅੱਤਵਾਦੀ ਕਾਬੂ -ਨਵੀਂ ਦਿੱਲੀ/ ਜੈਪੁਰ, 23 ਮਾਰਚ (ਪੀ.ਟੀ.)-ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨੇ ਰਾਜਸਥਾਨ ਦੇ ਜੈਪੁਰ ਤੋਂ ਇੰਡੀਅਨ ਮੁਜਾਹਦੀਨ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਤੇ ਇੱਕ ਨੂੰ ਜੋਧਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਅੱਤਵਾਦੀਆਂ ਦਾ ਇਹ ਗਰੁੱਪ ਭਾਜਪਾ ਵੱਲੋਂ ਪ੍ਰਧਾਨ ਮੰਤਰੀ  ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ। ਦਿੱਲੀ ਪੁਲਿਸ ਦੇ ਇੱਕ ਬੁਲਾਰੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਤਵਾਦੀ ਮੋਦੀ ਨੂੰ ਵਾਰਾਣਸੀ ਦੌਰੇ ਦੌਰਾਨ ਨਿਸ਼ਾਨਾ ਬਣਾਉਣ ਲਈ ਯੋਜਨਾ ਬਣਾ ਰਹੇ ਸਨ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਫੜ੍ਹੇ ਗਏ ਅੱਤਵਾਦੀ ਦੇ ਕੋਲੋਂ ਵੱਡੀ ਮਾਤਰਾ ’ਚ ਵਿਸਫੋਟਕ ਵੀ ਬਰਾਮਦ ਕੀਤਾ

ਗਿਆ ਹੈ। ਦਿੱਲੀ ਏ.ਟੀ.ਐੱਸ. ਤੇ ਜੈਪੁਰ ਪੁਲਿਸ ਦੇ ਸਾਂਝੇ ਆਪਰੇਸ਼ਨ ਦੀ ਕਾਰਵਾਈ ’ਚ ਇਹ ਅੱਤਵਾਦੀ ਫੜ੍ਹੇ ਗਏ। ਸੂਤਰਾਂ ਨੇ ਦੱਸਿਆ ਕਿ ਲੋਕ ਸਭਾ ਚੋਣ ’ਚ ਵੱਡੇ ਹਮਲੇ ਦਾ ਸੰਦੇਹ ਸੀ। ਫੜ੍ਹੇ ਗਏ ਅੱਤਵਾਦੀਆਂ ‘ਚ ਖ਼ਤਰਨਾਕ ਅੱਤਵਾਦੀ ਵਕਾਸ ਵੀ ਸ਼ਾਮਿਲ ਹੈ। ਵਕਾਸ ਅੱਤਵਾਦੀ ਯਾਸਿਨ ਭਟਕਲ ਦਾ ਕਰੀਬੀ ਹੈ। ਵਕਾਸ ਮੁੰਬਈ ਤੇ ਪੁਣੇ ਵਿੱਚ ਹੋਏ ਬੰਬ ਧਮਾਕਿਆਂ ’ਚ ਵਾਂਟੇਡ ਹੈ। ਇਸਦੀ ਗ੍ਰਿਫ਼ਤਾਰੀ ’ਤੇ 10 ਲੱਖ ਰੁਪਏ ਦਾ ਇਨਾਮ ਸੀ। ਆਈਬੀ ਦੀ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਤੇ ਰਾਜਸਥਾਨ ਪੁਲਿਸ ਨੇ ਸਫਲਤਾ ਪੂਰਵਕ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਰਾਜਸਥਾਨ ਦੇ ਕਈ ਇਲਾਕਿਆਂ ’ਚ ਸਰਚ ਆਪਰੇਸ਼ਨ ਜਾਰੀ ਹੈ।

Send this to a friend