June 25, 2026 6:18 am

ਗਾਜ਼ੀਆਬਾਦ ’ਚ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

ਗਾਜ਼ੀਆਬਾਦ, 22 ਮਾਰਚ (ਪੀ.ਟੀ.)-ਉੱਤਰ ਪ੍ਰਦੇਸ਼  ਦੇ ਗਾਜੀਆਬਾਦ  ਦੇ ਸਾਹਿਬਾਬਾਦ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ  ਦੇ ਇੱਕ ਨੇਤਾ ਦੀ ਹੱਤਿਆ ਕਰ ਦਿੱਤੀ ਗਈ ਹੈ। ਧਰਮਵੀਰ ਨਾਮ ਦੇ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਘਟਨਾ ਗਰਿਮਾ ਗਾਰਡਨ ਦੇ ਕੋਲ ਵਾਪਰੀ ਹੈ। ਬਦਮਾਸ਼ਾਂ ਨੇ ਨੇਤਾ ਦੀ ਕਾਰ ਉੱਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਨੇਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਯੂ.ਪੀ ਦੇ ਹੀ ਇਲਾਹਾਬਾਦ ਵਿੱਚ ਬੁੱਧਵਾਰ ਨੂੰ ਇੱਕ ਭਾਰਤੀ ਨੇਤਾ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਤਣਾਅ ਫੈਲ ਗਿਆ ਸੀ। ਭਾਜਪਾ ਯੁਵਾ ਮੋਰਚਾ ਨਾਲ ਜੁੜੇ ਨਿਰਮਲ ਪੰਡਿਤ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Send this to a friend