June 25, 2026 10:43 am

ਪਾਕਿਸਤਾਨ ’ਚ ਸੜਕ ਹਾਦਸੇ ਵਿੱਚ 35 ਮੌਤਾਂ

ਕਰਾਚੀ, 22 ਮਾਰਚ (ਪੀ.ਟੀ.)- ਪਾਕਿਸਤਾਨ ਦੇ ਬਲੂਚਿਸਤਾਨ ਪ੍ਰਾਂਤ ਵਿੱਚ ਅੱਜ ਇੱਕ ਪੈਟਰੋਲ ਟੈਂਕਰ ਦੇ ਦੋ ਬੱਸਾਂ ਨਾਲ ਟਕਰਾਉਣ ਕਾਰਨ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀਂ ਹੋ ਗਏ। ਹਾਦਸਾ ਆਰਸੀਡੀ ਰਾਜ ਮਾਰਗ ’ਤੇ ਉਸ ਸਮੇਂ ਹੋਇਆ ਜਦੋਂ ਤੇਜ ਰਫ਼ਤਾਰ ਨਾਲ ਚੱਲ ਰਹੀਆਂ ਦੋ ਬੱਸਾਂ ਤੇ ਉਲਟੀ ਦਿਸ਼ਾ ਤੋਂ ਆ ਰਹੇ ਇੱਕ ਪੈਟਰੋਲ ਟੈਂਕਰ ਦੇ ਵਿੱਚ ਟੱਕਰ ਹੋ ਗਈ। ਮੌਕੇ ਦੇ ਗਵਾਹਾਂ ਅਨੁਸਾਰ ਟੱਕਰ ਤੋਂ ਬਾਅਦ ਵਾਹਨਾਂ ’ਚ ਅੱਗ ਲੱਗ ਗਈ। ਹਾਦਸੇ ਦੀ ਚਪੇਟ ’ਚ ਆਏ ਲੋਕਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾਂਦਾ ਹੈ ਕਿ ਕਈ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਝੁਲਸ ਗਈਆਂ ਹਨ ਕਿ ਉਨ੍ਹਾਂ ਦੀ ਪਹਿਚਾਣ ਕਰਨਾ ਮੁਸ਼ਕਲ ਹੈ।

Send this to a friend