ਪੁਣੇ, 22 ਮਾਰਚ (ਪੀ.ਟੀ.)-1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਪਹਿਲਾਂ ਨਾਜਾਇਜ਼ ਢੰਗ ਨਾਲ ਏ.ਕੇ 56 ਰੱਖਣ ਤੇ ਨਸ਼ਟ ਕਰਨ ਦੇ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਕੱਟ ਰਹੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਅੱਜ ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਪੁਣੇ ਸਥਿਤ ਯਰਵਦਾ ਜੇਲ੍ਹ ਪਹੁੰਚ ਗਏ। ਬੀਤੀ 21 ਦਸੰਬਰ ਨੂੰ ਸੰਜੇ ਦੱਤ ਨੂੰ ਪੈਰੋਲ ਦਿੱਤੀ ਗਈ ਸੀ ਅਤੇ ਬਾਅਦ ਵਿਚ ਦੋ ਵਾਰੀ ਇਸ ਨੂੰ ਵਧਾ ਦਿੱਤਾ ਗਿਆ ਸੀ। ਉਨ੍ਹਾਂ ਨੇ ਆਪਣੀ ਪਤਨੀ ਮਾਨਿਅਤਾ ਦੀ ਬਿਮਾਰੀ ਦਾ ਹਵਾਲਾ ਦਿੰਦਿਆਂ ਪੈਰੋਲ ਮੰਗੀ ਸੀ।