June 25, 2026 3:34 pm

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

ਏਕਤਾ ਦੀ ਅਪੀਲ
ਮੇਰੇ ਵੱਲੋਂ ਜੋ ਪ੍ਰੋਗਰਾਮ ਉਲੀਕਣ ਬਾਰੇ ਕਿਹਾ ਗਿਆ ਗੁਰਮੁਖਾਂ ਵੱਲੋਂ, ਉਹਦੇ ਸੰਬੰਧ ਵਿਚ ਮੈਂ ਬੇਨਤੀ ਕਰਦਾਂ, ‘‘ਮੈਂ ਪ੍ਰੋਗਰਾਮ ਉਲੀਕ ਦਿੱਤਾ, ਮੇਰੇ ਵੱਲੋਂ ਪ੍ਰੋਗਰਾਮ…, ਮੈਂ ਪ੍ਰੋਗਰਾਮ ਆਪਣਾ ਸਿਰ ਲਾਉਣ ਵਾਸਤੇ ਕਿਹਾ, ਉਹਦੇ ਵਿਚ ਮੈਂ ਕਦੇ ਚਿੱਤ ਢਿੱਲ ਨਹੀਂ ਕਰਾਂਗਾ, ਜੇ ਲੈਣ ਵਾਲਾ ਕੋਈ ਤੇ ਦਿਆਂਗਾ।’’ ਅਗਲਾ ਪ੍ਰੋਗਰਾਮ ਜਿਹੜਾ  ਉਹ ਪ੍ਰੋਗਰਾਮ ਤਾਂ ਕੌਮ ਦੇ ਮੁਖੀਆਂ ਨੇ ਉਲੀਕਣਾ। ਇਕ ਬੇਨਤੀ ਮੈਂ ਫਿਰ ਦੁਬਾਰਾ ਕਰਦਾਂ, ਜਿਹੜਾ ਇਹ ਕਿਹਾ ਗਿਆ ਜੋ ਹੁਕਮ ਹੋਵੇਗਾ ਅਸੀਂ ਮੰਨਾਂਗੇ। ‘‘ਮੈਂ ਸੰਗਤ ਨੂੰ ਹੁਕਮ ਨਹੀਂ ਕਰਸਕਦਾ, ਮੈਂ ਆਪਣੇ ਤੋਂ ਜਿੰਮੇਵਾਰ ਵੀਰਾਂ ਨੂੰ ਹੁਕਮ ਨਹੀਂ ਕਰ ਸਕਦਾ, ਬੇਨਤੀ ਜ਼ਰੂਰ ਕਰਦਾ ਹਾਂ ਕਿ ਜਿਸ ਵੇਲੇ ਇਥੋਂ ਗ੍ਰਿਫਤਾਰ ਹੋ ਕੇ ਲੁਧਿਆਣੇ ਪਹੁੰਚ ਜਾਵਾ ਤਾਂ ਮੇਰੇ ਕੰਨ ਵਿਚ ਉਥੇ ਇਹ ਆਵਾਜ਼ ਹੀ ਪੈਣੀ ਚਾਹੀਦੀ ਆ ਕਿ ਸਾਰੀਆਂ ਜਥੇਬੰਦੀਆਂ, ਧੜੇਬੰਦੀਆਂ ਨੂੰ ਛੱਡ ਕੇ ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੀਆਂ ਹੋ ਗਈਆਂ।’’ ਇਹਨੂੰ ਹੂਕਮ ਮਨ ਲਉ ਤੇ ਚਾਹੇ ਬੇਨਤੀ ਮੰਨ ਲਉ। ਬੋਲੇ ਸੋ ਨਿਹਾਨ॥ ਸਤਿ ਸ੍ਰੀ ਅਕਾਲ॥
ਮਤ ਭੇਦ ਹੋਰ ਜੇ ਹਨ ਕਿਸੇ ਪ੍ਰਕਾਰ ਦੇ ਉਹ ਦੂਰ ਵੀ ਕੀਤੇ ਜਾ ਸਕਦੇ ਆ। ਇਹਨਾਂ ਨੂੰ ਬੇਠ ਕੇ ਨਜਿੱਠਣਾ ਜਿੰਮੇਵਾਰਾਂ ਦਾ ਫਰਜ਼ ਆ।
ਵਿਦਿਆਰਥੀਆਂ ਤੇ ਤਸ਼ੱਦਦ
ਇਕ ਮੈਨੂੰ ਅੱਜ ਪਤਾ ਲੱਗਾ, ਫੈਡਰੇਸ਼ਨ ਦੇ ਜਿਹੜੇ ਵਿਦਿਆਰਥੀ ਆ, ਉਨ੍ਹਾਂ ਦੀਆਂ ਰੀੜ ਦੀਆਂ ਹੱਡੀਆਂ ਵੀ ਟੁੱਟੀਆਂ,ਲੱਤਾਂ ਵੀ ਕਈਆਂ ਦੀਆਂ ਟੁੱਟੀਆਂ। ਕੁੱਟ ਜਿਹੜੀ ਪਈ ਆ, ਪ੍ਰੋਫੈਸਰ ਸਾਹਿਬ ਨੇ ਪਹਿਲਾਂ ਦੱਸ ਦਿੱਤਾ। ਸਿੰਘੋਂ ਦੋ ਮਿੰਟ ਠਹਿਰ ਜਾਉ, ਬੜਾ ਭਾਰੀ ਤਸ਼ੱਦਦ ਕੀਤਾ ਗਿਆ ਤੇ ਇਥੇ ਜਿਹੜੀ ਦੁੱਖ ਦੀ ਗੱਲ ਅੱਜ ਸੁਣੀ ਆਂ, ਉਹ ਇਹ ਪਤਾ ਲੱਗਾ ਕਿ ਇਕ ਅੰਮ੍ਰਿਤਧਾਰੀ ਵਿਦਿਆਰਥੀ ਦੀ ਕ੍ਰਿਪਾਨ ਲਾਹਲਈ ਆ ਗੌਰਮੈਂਟ ਦੇ ਕਿਸੇ ਕਮਰਚਾਰੀ ਨੇ ਤੇ ਉਹਨੇ ਮੰਗੀ ਆ ਕ੍ਰਿਪਾਨ ਤੇ ਉਸ (ਕਰਮਚਾਰੀ) ਨੇ ਅੱਗੋਂ ਕਿਹਾ ਕਿ ਜਦੋਂ ਭਿੰਡਰਾਂਵਾਲਾ ਲੁੱਟ ਕੇ ਆ ਜਾਵੇਗਾ ਨਾ ਉਥੋਂ ਜੇਲ੍ਹ ਚਂ ਜਦੋਂ ਵਾਪਸ ਆ ਜਾਵੇਗਾ, ਉਦੋਂ ਕ੍ਰਿਪਾਨ ਦਿਆਂਗੇ। ਮੈਂ ਕੌਮ ਨੂੰ, ਜਥੇਬੰਦੀਆਂ ਨੂੰ ਤੇ ਵਿਦਿਆਰਥੀਆਂ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ, ‘ਸ਼ਾਂਤੀ ਰੱਖੋ, ਧੀਰਜ ਵਿਚ ਰਹੋ, ਇਸ ਗੌਰਮੈਂਟ ਨੇ, ਸੈਂਟਰ ਦੀ ਤੇ ਪੰਜਾਬ ਦੀ ਗੌਰਮੈਂਟ ਨੇ ਲਾਲੇ ਜਗਤ ਨਰਾਇਣ ਦਾ ਮੁੱਲ ਪਾ ਦਿੱਤਾ ਆ। ਉਹਦਾ ਮੁੱਲ ਕੀ ਪਾਇਆ? ਦੋ ਬੱਸਾਂ ਸਾੜ ਦਿੱਤੀਆਂ, ਸਤਿਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਸਾੜ ਦਿੱਤੀਆਂ ਤੇ ਟਕਸਾਲ ਦੀ ਸਮਾਪਤੀ ਦੀ ਅਰੰਭਤਾ ਕਰ ਲਈ ਆ।ਇਹ ਮੁੱਲ ਪਾਇਆ ਲਾਲੇ ਜਗਤ ਨਰਾਇਣ ਦਾ  ਸੈਂਟਰ ਗੌਰਮੈਂਟ ਨੇ ਤੇ ਪੰਜਾਬ ਦੀ ਗੌਰਮੈਂਟ ਨੇ, ਮੈਂ ਤੁਹਾਨੂੰ ਇਕੋਂ-ਇਕ ਪੁਰਜ਼ੋਰ  ਅਪੀਲ ਕਰਦਾਹਾਂ, ਰੱਖਮਾ। ਸਤਿਗੂਰ ਗ੍ਰੰਥ ਸਾਹਿਬ ਦੇ ਸਤਿਕਾਰ ਵਿਚ ਫਰਕ ਨਹੀਂ ਪੈਣ ਦੇਣਾ। ਕਿੰਨੀ ਵੱਡੀ  ਆਪਾਂ ਨੂੰ ਕੁਰਬਾਨੀ ਕਰਨੀ ਪਵੇ, ਮਰਨਾ ਪਵੇ, ਲੁੱਟੇ ਜਾਈਏ, ਜੋ ਕੁਝ ਮਰਜ਼ੀ ਕਰਨਾ ਪਵੇ, ਸਤਿਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ ਆਪਾਂ ਦ੍ਰਿੜ੍ਹ ਰਹਿਣਾ, ਇਸ ਤੋਂ ਕਦੇ ਡੋਲਣਾ ਨਹੀਂ। ਇਸ ਦੋ ਵਾਸਤੇ ਸਤਿਗੁਰੂ ਸੱਚੇ ਪਾਤਿਸ਼ਾਹ ਦੇ ਚਰਨਾਂ ਦੀ ਓਟ ਲੈ ਕੇ ‘ਰਣ ਵਿਚ ਜੁੂਝੇ ਚਿਤ ਉਲਾਸ’’ ਧੀਰਜ ਤੇ ਸ਼ਾਂਤੀ ਨਾਲ ਰਹਿ ਕਰਕੇ ਇਸ ਪ੍ਰੋਗਰਾਮ ਦੇ ਅਨੁਸਾਰ ਆਪਮਾ ਚੱਲਣਾ। ਇਸ ਤੋਂ ਬਿਨਾਂ ਜਿਹੜਾ ਨਵਾਂ ਪ੍ਰੋਗਰਾਮ ਆ…। ਬੇਨਤੀ ਕੀਤੀ ਗਈ ਸੀ, ਇਕੱਠੇ  ਸਾਰੇ  ਰਾਤ ਨੂੰ ਗੁਰਸਿੱਖ, ਲੀਡਰ ਹੋਏ ਸਨ ਤੇ ਉਸ ਵੇਲੇ ਦਾਸ ਨੂੰ ਪੁੱਛਿਆ ਗਿਆ ਸੀ ਿਕਭਾਈ ਪ੍ਰੋਗਰਾਮ ਕੀ ਆ? ਮੈਂ ਉਸ ਪ੍ਰੋਗਰਾਮ ਦੇ ਸੰਬੰਧ ਵਿਚ ਸਾਰਿਆਂ ਨੂੰ ਬੇਨਤੀ ਕੀਤੀ ਸੀ, ‘ਜੇ ਤਾਂ ਇਹ ਧਾਰਮਿਕ ਮਸਲਾ ਤਾਂ ਲਕੀਰ ਤੋਂ ਇਧਰ ਟੱਪ ਆਉ ਤੇ ਜੇ ਇਕੱਲੇ ਤੌਰ ਤੇ ਭਿੰਡਰਾਂਵਾਲੇ ਦਾ ਇਹ ਕੰਮ ਆ ਤੇ ਫਿਰ ਆਪ- ਆਪਣੇ ਘਰਾਂ  ਵਿਚ ਬੈਠੇ ਰਹੋ।’’  ਸਾਰਿਆਂ ਨੇ ਕਿਹਾ ਕਿ ਇਹਦੇ  ਵਿਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ (ਇਹ ਇਹ ਮਸਲਾ ਇਕੱਲੇ ਭਿੰਡਰਾਂਵਾਲੇ ਦਾ), ਇਹਵਪੰਥਕ ਮਸਲਾ, ਧਾਰਮਿਕ ਪੋਥੀਆਂ, ਗੁਰੂ ਸਾਹਿਬ ਦੀਆਂ ਸੈਂਚੀਆਂ ਸਾੜੀਆਂ ਗਈਆਂ ਇਹਦੇ ਵਿਚ ਕਿਸੇ ਇਕੱਲੇ ਵਿਅਕਤੀ ਦੀ ਗੱਲ ਨਹੀਂ। ਆਹ ਬਾਬਾ ਖੜਕ ਸਿੰਘ ਜੀ ਨੂੰ ਸੁਣਿਆ ਸੀ ਕਿੰਨਾ ਵੈਰਾਗ ਸੀ ਉਨ੍ਹਆੰ ਦੇ ਮਨ ਵਿਚ ।

Send this to a friend