ਰਾਇਬਰੇਲੀ, 10 ਅਕਤੂਬਰ (ਪੀ.ਟੀ.)- ਮਾਲਦਾ ਟਾਊਨ ਤੋਂ ਨਵੀਂ ਦਿਲੀ ਜਾ ਰਹੀ ਨਿਊ ਫਰਕਾ ਐਕਸਪ੍ਰੈਸ ਦੇ ਇੰਜਨ ਅਤੇ 9 ਡਬੇ ਉਤਰ ਪ੍ਰਦੇਸ਼ ‘ਚ ਰਾਇਬਰੇਲੀ ਨੇੜੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਜਦਕਿ ਕਰੀਬ 35 ਯਾਤਰੀ ਜ਼ਖਮੀ ਹੋ ਗਏ। ਰੇਲ ਮੰਤਰੀ ਪਿਊਸ਼ ਗੋਇਲ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿਤੇ ਹਨ।
ਹਾਦਸਾ ਰਾਇਬਰੇਲੀ ਨੇੜੇ ਹਰਚੰਦਪੁਰ ਦੇ ਬਾਬਾਪੁਰ ਨੇੜੇ ਸਵੇਰੇ ਕਰੀਬ 6 ਵਜੇ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ ‘ਤੇ ਡੀ.ਐਮ. ਅਤੇ ਹੋਰ ਅਧਿਕਾਰੀ ਪੁਜ ਗਏ। ਡਾਕਟਰਾਂ ਦਾ ਵੀ ਇਕ ਦਲ ਘਟਨਾ ਸਥਾਨ ‘ਤੇ ਇਲਾਜ ਲਈ ਮੌਜੂਦ ਹੈ।