June 4, 2026 2:45 am

ਸ੍ਰੀ ਅਰੁਨਾਏ ਧਾਮ ਯਾਤਰਾ ਲਈ 81ਵੀਂ ਬੱਸ ਰਵਾਨਾ

ਮੌੜ ਮੰਡੀ, 9 ਅਕਤੂਬਰ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਸ਼੍ਰੀ ਸੰਗਮੇਸ਼ਵਰ ਮਹਾਂਦੇਵ ਸੇਵਾ ਮੰਡਲ ਮੌੜ ਵੱਲੋਂ 81 ਵੀਂ ਬੱਸ ਯਾਤਰਾ ਜੋ ਕਿ ਮੌੜ ਮੰਡੀ ਤੋਂ ਅਰੁਨਾਏ ਧਾਮ ਅਤੇ ਕਾਲੀ ਮਾਤਾ ਦੇ ਮੰਦਰ ਪਟਿਆਲਾ ਅਤੇ ਸ਼੍ਰੀ ਸੀਤਾਸਰ ਮੰਦਿਰ ਸੁਨਾਮ ਦੇ ਦਰਸ਼ਨਾਂ ਲਈ ਹਰ ਮਹੀਨੇ ਜਾਂਦੀ ਹੈ।ਇਸ ਵਾਰ 81 ਵੀਂ ਬੱਸ ਯਾਤਰਾ ਨੂੰ ਝੰਡੀ ਦੇਣ ਦੀ ਰਸਮ ਉਘੇ ਸਮਾਜ ਸੇਵਕ ਸੱਤਪਾਲ ਵਿੱਕੀ ਘੁੰਮਣੀਆਂ ਵੱਲੋਂ ਨਿਭਾਈ ਗਈ। ਇਸ ਮੌਕੇ ਸੈਕਟਰੀ ਰੌਕੀ ਸਿੰਗਲਾ, ਵਿਨੇ ਕੁਮਾਰ, ਰਾਹੁਲ ਮਹਿਤਾ, ਬਿੰਦਰ ਸਿੰਘ, ਪ੍ਰੇਮ ਗੋਇਲ, ਨਰੇਸ਼ ਕੁਮਾਰ, ਡਿੰਪਲ ਕੁਮਾਰ, ਰਾਜੀਵ .ਬੱਬੂ ਸ਼ਰਮਾ,ਸੁਰਿੰਦਰ ਕੁਮਾਰ, ਤੋਂ ਇਾਲਾਵਾ ਹੋਰ ਸ਼ਰਧਾਲੂ ਹਾਜ਼ਰ ਸਨ।

Send this to a friend