June 4, 2026 1:47 am

ਸਮਰਥ ਸਰਕਾਰ ਚੁਣਨਾ ਲੋਕਾਂ ਦੀ ਜ਼ਿੰਮੇਵਾਰੀ

ਕਿਸੇ ਸਿਆਣੇ ਨੇ ਇਹ ਆਖ ਦਿੱਤਾ ਸੀ ਕਿ ਲੋਕਾਂ ਨੂੰ ਵੈਸੀ ਹੀ ਸਰਕਾਰ ਮਿਲਦੀ ਹੈ ਜਿਹੋ ਜਿਹੇ ਲੋਕੀਂ ਆਪ ਹੁੰਦੇ ਹਨ। ਇਸਦਾ ਮਤਲਬ ਇਹ ਨਿਕਲਦਾ ਹੈ ਕਿ ਅਗਰ ਸਾਡੇ ਸਾਰੇ ਇਤਿਹਾਸ ਵਿੱਚ ਕਦੀ ਵੀ ਇਸ ਮੁਲਕ ਵਿੱਚ ਵਾਜਬ ਜਿਹੀ ਸਰਕਾਰ ਨਹੀਂ ਆਈ ਤਾਂ ਇਸ ਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਸਰਕਾਰਾਂ ਗਲਤ ਨਹੀਂ ਸਾਂ, ਬਲਕਿ ਅਸੀਂ ਗਲਤ ਸਾਂ। ਸਾਡਾ ਸਾਰਾ ਇਤਿਹਾਸ ਅਗਰ ਵਾਚਿਆ ਜਾਵੇ ਤਾਂ ਰਾਜ ਕਰਦੇ ਰਾਜੇ, ਮਹਾਰਾਜੇ, ਬਾਦਸ਼ਾਹ ਕਈ ਕਈ ਔਰਤਾਂ ਰਖਦੇ ਸਨ,ਆਪਣੇ ਮਹਿਲਾਂ ਦਵਾਲੇ ਕਿਲ੍ਹੇ ਉਸਾਰਕੇ ਆਪਣੀ ਰਾਖੀ ਕਰਦੇ ਸਨ ਅਤੇ ਜੰਤਾ ਲਈ ਕਦੀ ਵੀ ਕੁਝ ਕੀਤਾ ਹੋਇਆ ਇਤਿਹਸ ਵਿੱਚ ਨਹੀਂ ਮਿਲਦਾ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਜਦ ਬਾਹਰੀ ਹਮਲਿਆਂ ਦਾ ਦੋਰ ਸ਼ੁਰੂ ਹੋਇਆ ਤਾਂ ਇਹ ਹਾਕਮ ਇਤਨੇ ਕਮਜ਼ੋਰ ਸਨ ਕਿ ਹਾਰਦੇ ਹੀ ਗਏ ਅਤੇ ਪਹਿੀਲਾਂ ਲੋਕਾਂ ਦੀ ਲੁਟ ਹੋਈ ਅਤੇ ਫਿਰ ਲੋਕੀਂ ਆਪਣੇ ਹਾਕਮਾਂ ਦੀ ਗੁਲਾਮੀ ਵਿਚੋਂ ਨਿਕਲਕੇ ਬਾਹਰ ਦੇ ਲੋਕਾਂ ਦੇ ਗੁਲਾਮ ਬਣ ਗਏ। ਇਹ ਗਲ ਵੀ ਪ੍ਰਤਖ ਦਿਖਾਈ ਦਿਤੀ ਜਾ ਰਹੀ ਹੈ ਕਿ ਬਾਹਰੀ ਹਮਲਿਆ ਵਕਤ ਹਾਕਮਾਂ ਦਾ ਲੋਕਾਂ ਨੇ ਸਾਥ ਨਹੀਂ ਸੀ ਦਿਤਾ ਕਿਉਂਕਿ ਇਸ ਮੁਲਕ ਦੇ ਲੋਕਾਂ ਨੇ ਹਾਕਮਾਂ ਦੀਆਂ ਆਪਸੀ ਲੜਾਈਆਂ ਵਿੱਚ ਵੀ ਸਾਥ ਨਹੀਂ ਸੀ ਦਿਤਾ ਅਤੇ ਜਿਹੜਾ ਰਾਜ ਗਦੀ ਉਤੇ ਆ ਬੈਠਦਾ ਸੀ, ਇਹ ਲੋਕੀਂ ਉਸ ਅਗੇ ਸਜਦੇ ਕਰਨ ਲਗ ਪੈਂਦੇ ਸਨ। ਇਹ ਸੀ ਸਾਡੇ ਆਪਣੇ ਦੇਸੀ ਤਾਕਤਾਂ ਦੀ ਗੁਲਾਮੀ ਅਤੇ ਜਦ ਬਾਹੋਂ ਆਏ ਲੁਟੇਰਿਆਂ ਨੇ ਹੀ ਇਸ ਮੁਲਕ ਉਤੇ ਆਪਣੀ ਹਕੂਮਤ ਬਣਾ ਲਹੀ ਤਾਂ ਅਸੀਂ ਉਨ੍ਹਾਂ ਦੇ ਗੁਲਾਮ ਹੋ ਗਏ। ਅਰਥਾਤ ਸਾਡਾ ਇਤਿਹਾਸ ਬਿਲਕੁਲ ਹੀ ਇਸ ਪਖੋਂ ਕੋਰਾ ਹੈ ਕਿ ਅਸੁੀਂ ਆਪ ਕਦੀ ਬਾਹਰੋਂ ਆਏ ਲੁਟੇਰਿਆਂ ਦੀ ਵਿਰੋਧਤਾ ਕੀਤੀ ਹੋਵੇ ਅਤੇ ਉਨ੍ਹਾਂ ਦੇ ਰਾਹ ਵਿੱਚ ਆਪਣਾ ਰਾਜ ਸਥਾਪਿਤ ਕਰਨ ਲਈ ਕੋਈ ਅੜਚਦ ਖੜੀ ਕੀਤੀ ਹੋਵੇ।
ਦੇਸੀ ਰਾਜਿਆਂ ਬਾਅਦ ਮੁਗਲਾਂ ਦਾ ਰਾਜ ਆਇਆ ਅਤੇ ਉਨ੍ਹਾਂ ਰਜਕੇ ਸਾਡੇ ਨਾਲ ਜ਼ਿਆਦਤੀਆਂ ਕੀਤੀਆਂ। ਸਾਡਾ ਧਰਮ ਬਦਲਿਆ ਗਿਆ, ਸਾਡੇ ਧਾਰਮਿਕ ਅਸਥਾਨ ਢਾਹੇ ਹੀ ਨਹੀਂ ਗਏ ਉਥੇ ਮਸੀਤਾਂ ਬਣਾਕੇ ਸਾਡੀ ਰਜਕੇ ਬੇਜ਼ਤੀ ਕੀਤੀ ਗਈ। ਸਾਡੇ ਲਈ ਕੋਈ ਵੀ ਕੰਮ ਨਹੀਂ ਕੀਤਾ ਅਤੇ ਇਹ ਹਾਕਮ ਵੀ ਕਈ ਕਈ ਔਰਤਾ ਰਖਦੇ ਸਨ ਅਤੇ ਆਪ ਹੀ ਆਪੋ ਵਿੱਚ ਲੜੀ ਜਾਂਦੇ ਸਨ ਅਤੇ ਪਾਨੀਪਤ ਦੀਆਂ ਲੜਾਈਆਂ ਵਿੱਚ ਸਾਡੀ ਕਿਧਰੇ ਵੀ ਸ਼ਰਕਤ ਦਿਖਾਈ ਨਹੀਂ ਦੇ ਰਹੀ ਅਤੇ ਅਸੀਂ ਕਦੀ ਕਿਸ ਦੇ ਗੁਲਾਮ ਹੁੰਦੇ ਸਾਂ ਅਤੇ ਕਦੀ ਕਿਸ ਦੇ ਗੁਲਾਮ ਬਣਦੇ ਰਹੇ ਹਾਂ ਅਤੇ ਇਹ ਵੀ ਅਜੀਬ ਜਿਹੀ ਘਟਨਾ ਹੈ ਕਿ ਜਦ ਮੁਗਲਾਂ ਦਾ ਰਾਜ ਖਤਮ ਹੋ ਰਿਹਾ ਸੀ ਤਾਂ ਉਸ ਵਕਤ ਅਸੀਂ ਆਪਣਾ ਦੇਸ਼ ਨਾ ਸੰਭਾਲ ਸਕੇ ਸਾਂ ਬਲਕਿ ਅੰਗਰੇਜ਼ ਜਿਹੜੇ ਇਸ ਮੁਲਕ ਵਿੱਚ ਰਜਾ ਕਰਨ ਲਈ ਨਹੀਂ ਬਲਕਿ ਵਿਉਪਾਰੀ ਬਣਕੇ ਆਏ ਸਨ, ਸਾਡੇ ਉਤੇ ਕਾਬਜ਼ ਹੋ ਗਏ ਅਤੇ ਅਸੀਂ ਮੁਗ਼ਲਾਂ ਦੀ ਗੁਲਾਮੀ ਵਿਚੋਂ ਬਾਹਰ ਨਿਕਲਕੇ ਅੰਗਰੇਜ਼ਾਂ ਦੀ ਗੁਲਾਮੀ ਵਿੱਚ ਆ ਗਏ ਅਤੇ ਅਜੀਬ ਜਿਹੀ ਗਲ ਹੈ ਇਹ ਬਾਹਰੋਂ ਆਏ ਅੰਗਰੇਜ਼ ਵੀ ਸਾਡੇ ਉਤੇ ਪੂਰੀ ਇਕ ਸਦੀ ਰਜਾਜ ਕਰਦੇ ਰਹੇ ਸਨ ਅਤੇ ਇਹ ਵੀ ਸ਼ੁਕਰ ਹੈ ਅੰਗਰੇਜ਼ ਦੂਜੀ ਮਹਾ ਜੰਗ ਵਿੱਚ ਹਰ ਥਾਂ ਹਾਰ ਗਏ ਸਨ ਅਤੇ ਸਾਡੀਆਂ ਫੌਜਾਂ ਜਿਥੇ ਵੀ ਸਨ, ਉਥੇ ਹੀ ਛਡਕੇ ਆਪ ਹੀ ਇਸ ਮੁਲਕ ਦਾ ਰਾਜ ਰਾਜਸੀ ਲੋਕਾ ਹਥ ਦੇਕੇ ਭਜ ਗਏ ਸਨ ਕਿਉਂਕਿ ਉਹ ਡਰ ਗਏ ਸਨ ਕਿ ਅਗਰ ਇਹ ਹਿੰਦੁਸਤਾਨੀ ਫੌਜਾ ਜਿਹੜੀਆਂ ਬਾਹਰ ਇਕਠੀਆਂ ਹੋ ਗਈਆਂ ਹਨ ਅਤੇ ਸੁਭਾਸ਼ ਚੰਦਰ ਦੀ ਕਮਾਨ ਹੇਠਾ ਭਾਰਤ ਵਲ ਵਧ ਰਹੀਆਂ ਹਨ, ਇਥੈ ਅਆ ਗਈਆਂ ਤਾ ਉਨ੍ਹਾਂ ਦਾ ਕੀ ਹਾਲ ਕਰਨਗੀਆਂ।
ਇਹ ਹੈ ਸਾਡਾ ਪੁਰਾਣਾ ਇਤਿਹਾਸ ਅਤੇ ਇਸ ਵਿੱਚ ਕਿਧਰੇ ਵੀ ਲੋਕਾਂ ਦੀ ਸ਼ਰਕਤ ਦਿਖਾਈ ਨਹੀਂ ਦੇ ਰਹੀ, ਬਲਕਿ ਲੋਕੀਂ ਹਮੇਸ਼ਾਂ ਹੀ ਗੁਲਾਮੀ ਵਿੱਚ ਰਹੇ ਹਨ ਅਤੇ ਕਦੀ ਵੀ ਸਰਕਾਰ ਵਲ ਝਾਕਣ ਦੀ ਜੁਅਰਤ ਵੀ ਨਹੀਂ ਸੀ ਕਰ ਸਕਦੇ। ਇਹ ਪਰਜਾਤੰਤਰ ਜਿਹੜਾ ਸਾਡੇ ਮੁਲਕ ਵਿੱਚ ਸਥਾਪਿਤਕੀਤਾ ਗਿਆ ਹੈ ਇਸ ਵਿੱਚ ਵੀ ਸਾਡਾ ਰੋਲ ਕੋਈ ਬਹੁਤਾ ਸਹੀ ਨਹੀਂ ਹੈ ਅਤੇ ਅਜ ਵੀ ਜਿਹੜੇ ਆਦਮੀਆਂ ਨੂੰ ਅਸੀਂ ਵੁੋਟ ਪਾਉਣ ਜਾਂਦੇ ਹਾਂ ਉਨ੍ਹਾਂ ਦੀ ਪਹਿਲੀ ਚੋਣ ਰਾਜਸੀ ਪਾਰਟੀਆਂ ਨੇ ਆਪ ਕੀਤੀ ਹੁੰਦੀ ਹੈ ਸਾਨੂੰ ਅਜ ਤਕ ਕਿਸੇ ਵੀ ਰਾਜਸੀ ਪਾਰਟੀ ਨੇ ਇਹ ਨਹੀਂ ਦਸਿਆ ਕਿ ਇਹ ਪਹਿਲੀ ਚੋਣ ਕਰਨ ਦੇ ਆਧਾਰ ਕੀ ਸਨ। ਇਹ ਵੀ ਅਜੀਬ ਜਿਹੀ ਗਲ ਹੈ ਕਿ ਸਾਡੇ ਸੰਵਿਧਾਨ ਵਿੱਚ ਅਫਸਰਾਂ ਅਤੇ ਅਧੀਨ ਕਰਮਚਾਰੀਆਂ ਦੀ ਭਰਤੀ ਲਈ ਬਾਕਿਾਇਦਾ ਨਿਯਮ ਬਨਾਉਦ ਦਾ ਸਿਲਸਿਲਾ ਕਾਇਮ ਕੀਤਾ ਗਿਆ ਹੈ, ਪਰ ਵਿਧਾਇਕਾ ਲਈ ਕੋਈ ਵੀ ਨਿਯਮ ਬਨਾਉਦ ਦਾ ਸਿਲਸਿਲਾ ਕਾਇਮ ਨਹੀਂ ਕੀਤਾ ਗਿਆ ਅਤੇ ਇਹ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਇਹ ਰਾਜਸੀ ਪਾਰਟੀਆਂ ਜਿਸ ਕਿਸੇ ਵੀ ਖਾਨਦਾਨ ਜਾਂ ਵਿਅਕਤੀਵਿਸ਼ੇਸ਼ਾਂ ਦੀਆਂ ਬਣਾਈਆਂ ਹੋਈਆਂ ਸਨ, ਉਹ ਆਪਣੀ ਪ੍ਰਧਾਨਗੀ ਕਾਇਮ ਰਖਣਾ ਚਾਹੁੰਦੇ ਸਨ ਅਤੇ ਇਹ ਪ੍ਰਧਾਨਗੀ ਤਾਂ ਹੀ ਕਾਇਮ ਰਹਿ ਸਕਦੀ ਸੀ ਜੇਕਰ ਬਾਕੀ ਦੇ ਮੈਂਬਰ ਜੀ ਹਾਂ ਹੀ ਕਰਨ ਵਾਲੇ ਹੋਣ ਅਤੇ ਆਪਣੀ ਲਿਆਕਤ ਨਾਹੀ ਵਰਤਣ। ਅਤੇ ਇਹ ਸਿਲਸਿਲਾ ਆਜ਼ਾਦੀ ਬਾਅਦ ਆ ਖੜਾ ਹੋਇਆ ਹੈ ਅਤੇ ਅਜ ਵੀ ਅਸੀੁਂ ਬਸ ਵੋਟਾਂ ਹੀ ਪਾਈ ਜਾਦੇ ਹਾਂ ਅਤੇ ਸਾਨੂੰ ਕੋਈ ਪਤਾ ਨਹੀਂ ਹੈ ਕਿ ਇਹ ਚੁਣੇ ਜਾਂਦੇ ਵਿਧਾਇਕ ਕੋਣ ਹਨ, ਕਿਸ ਮੰਤਵ ਦੀ ਪੂਰਤੀ ਲਈ ਮੈਦਾਨ ਵਿੱਚ ਆਏ ਹਨ ਜਾਂ ਲਿਆਂਦੇ ਗਏ ਹਨ। ਸਾਨੂੰ ਤਾਂ ਇਹ ਵੀ ਪਤਾ ਨਹੀਂ ਹੈ ਕਿ ਕਿਸ ਲਿਆਕਤ ਦੇ ਹਿਸਾਬ ਨਾਲ ਰਾਜਸੀ ਪਾਰਟੀਆਂ ਨੇ ਇੰਨ੍ਹਾਂ ਦੀ ਚੋਣ ਕੀਤੀ ਸੀ।
ਅਸੀਂ ਤਾਂ ਇਹ ਵੀ ਦੇਖ ਰਹੇ ਹਾਂ ਕਿ ਇਸ ਮੁਲਕ ਵਿੱਚ ਇਹ ਸਦਲਾ ਤਾਂ ਬਣ ਰਹੀਆਂ ਹਨ, ਪਰ ਅਸਲ ਵਿੱਚ ਵਿਅਕਤੀ ਵਿਸ਼ੇਸ਼ਾਂ ਦਾ ਹੀ ਰਾਜ ਚਲ ਰਿਹਾ ਹੈ ਅਤੇ ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਅਗਰ ਫਰੋਲਿਆ ਜਾਵੇ ਤਾਂ ਇਕ ਹੀ ਇਕ ਵਿਅਕਤੀਵਿਸ਼ੇਸ਼ ਦਾਨਾਮ ਬੋਲਦਾ ਆ ਰਿਹਾ ਹੈ ਅਤੇ ਬਹੁਤੇ ਮਹਤਵਪੂਰਨ ਫੈਸਲੇ ਉਸ ਵਿਅਕਤੀ ਵਿਸ਼ੇਸ਼ ਦੇ ਨਾਮ ਤਲੇ ਹੀ ਲਿਤੇ ਜਾਂਦੇ ਰਹੇ ਹਨ ਅਤੇ ਸਦਾਨਾਵਿੱਚ ਬਾਅਦ ਵਿੱਚ ਪੇਸ਼ ਕਰਕੇ ਰਸਮੀ ਜਿਹੀ ਮੰਜ਼ੂਰੀ ਲਿਤੀ ਜਾਂਦੀ ਰਹੀ ਹੈ। ਸਾਡਾ ਅਜ ਤਕ ਦਾ ਇਤਿਹਾਸ ਅਗਰ ਗਲਤ ਹੈ ਤਾਂ ਇਸ ਲਈ ਅਸੀਂ ਆਪ ਜ਼ਿਮੇਵਾਰ ਰਹੇ ਹਾਂ ਅਤੇ ਅਗਰ ਸਾਡਾ ਇਹ ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਵੀ ਸਹੀ ਨਹੀਂ ਹੈ ਤਾਂ ਇਸ ਲਈ ਵੀ ਅਸੀਂ ਆਪ ਹੀ ਜ਼ਿਮੇਵਾਰ ਹਾਂ। ਇਹ ਠੀਕ ਹੈ ਰਾਜਸੀ ਪਾਰਟੀਆਂ ਅਤੇ ਇਹ ਵਿਅਕਤੀਵਿਸ਼ੇਸ਼ ਆਪ ਹੀ ਆਦਮੀ ਚੁਣਕੇ ਸਾਡੀਆਂ ਵੋਟਾ ਲਈ ਸਾਡੇ ਸਾਹਮਣੇ ਕਰਦੇ ਰਹੇ ਹਨ, ਪਵਰ ਵੋਟਾ ਤਾਂ ਅਸੀਂ ਪਾਣੀਆਂ ਸਨ। ਅਸੀਂ ਆਪ ਵੀ ਅਜ ਤਕ ਕੋਈ ਪਧਰ ਨਹੀਂ ਬਣਾ ਪਾਏ ਕਿ ਅਜ ਦੇ ਸਮਿਆਂ ਵਿੱਚ ਸਾਡਾ ਸੇਵਕ ਕੈਸਾ ਹੋਣਾ ਚਾਹੀਦਾ ਹੈ। ਇਹ ਜਿਹੜੇ ਵੀ ਲੋਕੀਂ ਸਾਡੇ ਸਾਹਮਣੇ ਕੀਤੇ ਜਾਦੇ ਰਹੇ ਹਨ ਅਸੀਂ ਇੰਨ੍ਹਾਂ ਵਿਚੋਂ ਹੀ ਚੋਣ ਕਰਨੀ ਹੁੰਦੀ ਹੈ ਤਾਂ ਇੰਨ੍ਹਾਂ ਵਿੱਚ ਵੀ ਕਾਬਲ ਆਦਮੀ ਹੁੰਦੇ ਹਨ ਅਤੇ ਪਾਰਟੀ ਦਾ ਨਾਮ ਭੁਲਕੇ ਵੀ ਅਗਰ ਅਸੀੁਂ ਆਪਣੀ ਅਕਲ ਮੁਤਾਬਿਕ ਹੀ ਸਹੀ ਕਾਬਲ ਅਤੇ ਵਾਜਬ ਆਦਮੀਆਂ ਦੀ ਚੋਣ ਹੀ ਕਰਨ ਲਗ ਪੈਂਦੇ ਤਾਂ ਇਹ ਰਾਜਸੀ ਪਾਰਟੀਆਂ ਅਤੇ ਇਹ ਵਿਅਕਤੀਵਿਸ਼ੇਸ਼ਾਂ ਸਾਹਮਣੇ ਵੀ ਇਹ ਸਵਾਲ ਆ ਖੜਾ ਹੋਣਾ ਸੀ ਕਿ ਉਹ ਕਾਬਲ ਅਤੇ ਸਮਰਥ ਆਦਮੀ ਹੀ ਸਾਡੇ ਸਾਹਮਣੇ ਪੇਸ਼ ਕਰਨ ਲਗ ਪੈਂਦੇ ਅਤੇ ਇਸ ਤਰ੍ਹਾਂ ਵਿਧਾਇਕਾ ਦਾ ਮਿਆਰ ਕੋਈ ਨਾ ਕੋਈ ਨਿਸਚਿਤ ਹੋ ਜਾਣਾ ਸੀ ਅਤੇ ਇਹ ਵੀ ਹੋ ਸਕਦਾ ਸੀ ਉਮੀਦਵਾਰਾਂ ਦੀ ਪਹਿਲੀ ਚੋਣ ਕਰਨ ਲਗਿਆ ਕਈ ਮਿਆਰ ਸਥਾਪਿਤ ਕਰ ਲਿਤੇ ਜਾਂਦੇ। ਅਸੀਂ ਵਿਅਕਤੀਵਿਸ਼ੇਸ਼ਾਂ ਦੇ ਨਾਮਜ਼ਦ ਕੀਤੇ ਲੋਕਾਂ ਨੂੰ ਹੀ ਵੋਟਾ ਪਾਈ ਜਾਂਦੇ ਰਹੇ ਹਾਂ ਅਤੇ ਇਸਦਾ ਸਿਧਾ ਸਾਦਾ ਮਤਲਬ ਇਹਨਿਕਲਦਾ ਪਿਆ ਹੈ ਕਿ ਪਰਜਾਤੰਤਰ ਅੰਦਰ ਵੀ ਅਸੀਂ ਲੋਕਾਂ ਨੇ ਆਪਣੀਆਂ ਜ਼ਿਮੇਵਾਰੀਆਂ ਸਹੀ ਢੰਗ ਨਾਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਅਤੇ ਅਜ ਵੀ ਸਾਡੀਆਂ ਹਰਕਤਾਂ ਉਹੀ ਹਨ ਜਿਹੜੀਆਂ ਰਾਜਿਆਂ ਦੇ ਵਕਤ ਜਾਂ ਮੁਗਲਾਂ ਦੇ ਵਕਤਾਂ ਵਿੱਚ ਸਨ। ਅਸੀਂ ਹਾਲਾਂ ਤਕ ਵੀ ਇਹ ਸਮਝ ਨਹੀਂ ਪਾ ਰਹੇ ਕਿ ਪਰਜਾਤੰਤਰ ਅੰਦਰ ਹਾਕਮਾਂ ਦੀ ਨਹੀਂ ਬਲਕਿ ਲੋਕ ਸੇਵਕਾਂ ਦੀ ਚੋਣ ਕਰਨੀ ਹੈ ਅਤੇ ਹਾਲਾਂ ਤਕ ਸਾਡੀ ਸਮਝ ਵਿੱਚ ਇਹ ਵੀ ਨਹੀਂ ਆ ਇਆ ਕਿ ਅਸੀਂ ਅਜ ਗੁਲਾਮ ਨਹੀਂ ਹਾਂ ਬਲਕਿ ਅਸੀਂ ਅਜ ਇਸ ਦੇਸ਼ ਦੇ ਮਾਲਕ ਹਾਂ ਅਤੇ ਇਹ ਸਾਰੇ ਵਿਧਹਾਇਕ, ਮੰਤਰੀ, ਪ੍ਰਧਾਨ ਮੰਤ ਮੁਖ ਮੰਤਰਪੀ ਆਦਿ ਸਾਡੇ ਸੇਵਕ ਹਨ ਅਤੇ ਮਾਲਕਾਂ ਨੂੰ ਆਪਣੇ ਸੇਵਕ ਚੁਣਨ ਲਗਿਆਂ ਇਹ ਗਲ ਧਿਆਨ ਵਿੱਚ ਰਖਣੀ ਚਾਹੀਦੀ ਹੈ ਕਿ ਉਹੀ ਆਦਮੀ ਸੇਵਕ ਚੁਣਿਆ ਜਾਵੇ ਜਿਹੜਾ ਅਸਾਮੀ ਜਾਂ ਅਹੁਦੇ ਉਤੇ ਕੰਮ ਕਰਨਦੇ ਯੋਗ ਹੋਵੇ।
ਅਸੀਂ ਅਜ ਤਕ ਆਪਣੀਆਂ ਹੀ ਗਲਤੀਆਂ ਦਾ ਖਮਿਆਜ਼ਾ ਭੁਗਤਦੇ ਆ ਰਹੇ ਹਾਂ ਅਤੇ ਇਸ ਲਈ ਅਜ ਵੀ ਅਗਰ ਅਸੀਂ ਜਾਗ ਪਈਏ ਤਾਂ ਅਸੀਂ ਅਗਲੀਆਂ ਚੋਣਾ ਵਿੱਚ ਸਿਰਫ ਗੁਣਾਂ ਦੇ ਆਧਾਰ ਉਤੇ ਹੀ ਉਮੀਦਵਾਰਾਂ ਦੀ ਚੋਣ ਕਰਨੀ ਹੈ ਅਤੇ ਇਹ ਗੁਣ ਹੁਣ ਹੀ ਵਿਚਾਰਨ ਵਾਲੇ ਹਨ। ਇਹ ਰਾਜਸੀ ਪਾਰਟੀਆਂ ਦਾ ਰਾਜ ਵੀ ਖਤਮ ਕਰਨਾ ਹੈ ਕਿਉਂਕਿ ਇਹ ਰਾਜਸੀ ਪਾਰਟੀਆਂ ਵੀ ਕਿਸੇ ਨਾ ਕਿਸੇ ਵਿਅਕਤੀਵਿਸ਼ੇਸ਼ਾਂ ਦੇ ਟੋਲੇ ਹਨ ਅਤੇ ਇਹ ਰਾਜ ਵੀ ਪਰਜਾਤੰਤਰ ਨਹੀਂ ਹੈ ਬਲਕਿ ਮੁਗਲਾਂ ਦੀ ਤਰ੍ਹਾਂ ਦਾ ਹੀ ਰਾਜ ਹੈ। ਅਗਰ ਸਾਂਝੀਆਂ ਸਰਕਾਰਾਂ ਬਣ ਜਾਣ ਤਾ ਵੀ ਕੁਝ ਬਿਹਤਰ ਹੋ ਸਕਦਾ ਹੈ ਅਤੇ ਵਿਅਕਤੀਵਿਸ਼ੇਸ਼ਾਂ ਦਾ ਰਾਜ ਖਤਮ ਹੋ ਸਕਦਾ ਹੈ। ਇਸ ਲਈ ਅਗਲੀਆਂ ਚੋਣਾਂ ਵਕਤ ਇਹ ਇਕ ਨਵਾਂ ਤਜਜਬਾ ਵੀ ਕਰਕੇ ਦੇਖ ਲਿਤਾ ਜਾਣਾ ਚਾਹਹਦਾ ਹੈ। ਇਹ ਅਸੀਂ ਆਪ ਸਿਧ ਕਰਨਾ ਹੈ ਕਿ ਅਸੀਂ ਵੀ ਸਮਰਥ ਅਤੇ ਵਾਜਬ ਸਰਕਾਰ ਚੁਣਨ ਦੇ ਕਾਬਲ ਹਾਂ।

Send this to a friend