June 3, 2026 11:54 pm

ਛਾਜਲੀ ਵਿਖੇ ਹੋਣ ਜਾ ਰਹੇ ਤਿੰਨ ਰੋਜ਼ਾ ਕ੍ਰਿਕਟ ਕੱਪ ਦਾ ਪੋਸਟਰ ਜਾਰੀ

ਸੁਨਾਮ/ਛਾਜਲੀ 8 ਅਕਤੂਬਰ (ਸੁਖਦੇਵ ਸਿੰਘ ਦੇਬੀ/ਰੋਹਿਤ ਗਰਗ/ਕੁਲਜੀਤ ਕੌਰ): ਇੱਥੇ ਚੈਂਪੀਅਨ ਸਪੋਰਟਸ ਕਲੱਬ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 16ਵੇਂ ਕ੍ਰਿਕਟ ਕੱਪ ਦਾ ਪੋਸਟਰ ਖੇਡ ਪ੍ਰਮੋਟਰ ਕੁਲਵਿੰਦਰ ਸਿੰਘ, ਸਤਿਗੁਰ ਲਾਹੜ ਅਤੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਛਾਜਲੀ ਵਿਖੇ ਇੱਕ ਸਮਾਰੋਹ ਦੌਰਾਨ ਸਾਂਝੇ ਰੂਪ ਵਿਚ ਜਾਰੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 19, 20 ਅਤੇ 21 ਅਕਤੂਬਰ ਨੂੰ ਛਾਜਲੀ ਵਿਖੇ ਕਰਵਾਏ ਜਾ ਰਹੇ ਤਿੰਨ ਰੋਜਾ ਕ੍ਰਿਕਟ ਕੱਪ ਦੀਆਂ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਦਾ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਕ੍ਰਿਕਟ ਕੱਪ ਵਿਚ (ਮੈਨ ਆਫ ਦੀ ਸੀਰੀਜ) ਨੂੰ ਬੈਸਟ ਬਾਲਰ ਨੂੰ ਮੋਟਰਸਾਈਕਲ ਨਾਲ ਅਤੇ ਬੈਸਟ ਬੱਲੇਬਾਜ ਨੂੰ ਕੂਲਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪੂਲ ਕਲੀਅਰ ਕਰਨ ਵਾਲੀਆਂ ਟੀਮਾਂ ਨੂੰ ਵੀ ਨਗਦ ਰਾਸ਼ੀ ਦੇ ਇਨਾਮ ਵੱਜੋਂ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਕੁਲਵਿੰਦਰ ਸਿੰਘ ਖੰਗੂੜਾ ਅਤੇ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਸਹਾਰਨ ਨੇ ਕਿਹਾ ਕਿ ਇਸ ਕ੍ਰਿਕਟ ਕੱਪ ਦਾ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਸਾਡਾ ਕਲੱਬ ਹਰ ਵਾਰ ਦੀ ਤਰ੍ਹਾਂ ਸਾਫ ਸੁਥਰਾ ਅਤੇ ਨਿਰਪੱਖ ਟੂਰਨਾਮੈਂਟ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਖੇਡ ਮੇਲੇ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ। ਇਸ ਮੌਕੇ ਚੇਅਰਮੈਨ ਕੁਲਵਿੰਦਰ ਸਿੰਘ ਖੰਗੂੜਾ, ਖਜਾਨਚੀ ਡੀ.ਸੀ. ਛਾਜਲੀ, ਨਿਰਮਲ ਸਿੰਘ, ਸਰਪ੍ਰਸਤ ਗੁਰਪ੍ਰਤਾਪ ਸਿੰਘ, ਗੋਬਿੰਦ ਕਾਹਲ, ਯਸ਼ ਪੂਨੀਆ, ਜੱਗੀ ਔਲਖ, ਸੋਨੀ ਬੁੱਟਰ, ਗੁਰਪ੍ਰੀਤ ਸਿੰਘ, ਧਿਆਨ ਕਾਹਲ, ਲਵਲੀ ਸ਼ਰਮਾ, ਹਰਵਿੰਦਰ ਸ਼ਰਮਾ, ਹੈਪੀ ਖੰਗੂੜਾ, ਜਗਤਾਰ ਸਿੰਘ ਤਾਰੀ ਆਦਿ ਹਾਜਰ ਸਨ।

Send this to a friend