ਚੋਣ ਕਮਿਸ਼ਨ ਵੱਲੋਂ ਸਖ਼ਤਾਈ
ਬੀਬੀ ਜਗੀਰ ਕੌਰ ਵੱਲੋਂ ਰੱਖ ਨੀਂਹ ਪੱਥਰ ਪੁੱਟਣ ਦੇ ਹੁਕਮ
ਚੰਡੀਗੜ੍ਹ, 21 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਜਿਉਂ-ਜਿਉਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਚੋਣ ਕਮਿਸ਼ਨ ਦੀ ਸਖਤੀ ਵੀ ਵਧਦੀ ਜਾ ਰਹੀ ਹੈ। ਅੱਜ ਜਿਥੇ ਕਪੂਰਥਲਾ ਹਲਕੇ ’ਚ ਬੀਬੀ ਜਗੀਰ ਕੌਰ ਵੱਲੋਂ ਲਾਏ 4 ਨੀਂਹ ਪੱਥਰਾਂ ਨੂੰ ਪੁੱਟਣ ਦਾ ਹੁਕਮ ਚੋਣ ਕਮਿਸ਼ਨ ਨੇ ਦਿੱਤਾ ਹੈ, ਉਥੇ ਹੀ ਸੁਖਬੀਰ ਵੱਲੋਂ ਬੀਤੇ ਦਿਨ ਭਾਦਸੋਂ ’ਚ ਕੀਤੀ ਰੈਲੀ ਦੌਰਾਨ ਸ਼ਰਾਬ ਵੰਡੇ ਜਾਣ ਦੀਆਂ ਖਬਰਾਂ ਦਾ ਨੋਟਿਸ ਲੈਂਦਿਆਂ ਇਸ ਬਾਰੇ ਜ਼ਿਲੇ ਦੇ ਰਿਟਰਨਿੰਗ ਅਫਸਰ ਤੋਂ ਰਿਪੋਰਟ ਵੀ ਤਲਬ ਕਰ ਲਈ ਗਈ ਹੈ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਵਲੋਂ ਸੋਸ਼ਲ ਮੀਡੀਆ ਤੇ ਕੀਤੇ ਜਾਂਦੇ ਪ੍ਰਚਾਰ ਤੇ ਲਗਾਮ ਲਗਾਉਣ ਦੇ ਨਾਲ ਹੀ ਇੰਟਰਨੈਟ ਮੀਡੀਆ ਨੂੰ ਵੀ ਹਦਾਇਤਾਂ ਦਿੱਤੀਆਂ ਹਨ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰੇ ਪਰ ਇਸ ਦੇ ਨਾਲ ਹੀ ਅੱਜ ਆਮ ਲੋਕਾਂ ਦੀ ਖੱਜਲਖੁਆਰੀ ਘਟਾਉਣ ਲਈ ਜ਼ਾਬਤੇ ਦੌਰਾਨ ਨਗਦੀ ਲਿਜਾਣ ਦੇ ਮਾਮਲਿਆਂ ’ਚ
ਕੁਝ ਢਿੱਲ ਦਿੱਤੀ ਗਈ ਹੈ। ਵਪਾਰੀਆਂ ਨੂੰ ਖਾਸ ਰਿਆਇਤ ਦਿੰਦਿਆਂ ਦਸਤਾਵੇਜ਼ਾਂ ਸਮੇਤ 10 ਲੱਖ ਤੱਕ ਦੀ ਰਾਸ਼ੀ ਲਿਜਾਣ ਦੀ ਸਹੂਲਤ ਦੇ ਦਿੱਤੀ ਗਈ ਹੈ।
ਬੀਤੇ ਦਿਨ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਦੀਪਇੰਦਰ ਢਿੱਲੋਂ ਦੇ ਹੱਕ ’ਚ ਕੀਤੀ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਦੀ ਰੈਲੀ ’ਚ ਕਥਿਤ ਤੌਰ ’ਤੇ ਸ਼ਰਾਬ ਵੰਡੇ ਜਾਣ ਬਾਰੇ ਮੀਡੀਆ ਵਿੱਚ ਛਪੀ ਰਿਪੋਰਟ ਦਾ ਪੰਜਾਬ ਦੇ ਚੋਣ ਅਫਸਰ ਨੇ ਨੋਟਿਸ ਲੈਂਦਿਆਂ ਇਸ ਬਾਬਤ ਰਿਟਰਨਿੰਗ ਅਫਸਰ ਜੀ.ਕੇ. ਸਿੰਘ ਤੋਂ ਰਿਪੋਰਟ ਤਲਬ ਕਰ ਲਈ ਹੈ। ਭਾਵੇਂ ਕਿ ਇਸ ਬਾਬਤ ਕਿਸੇ ਵੀ ਸਿਆਸੀ ਧਿਰ ਵੱਲੋਂ ਅਜੇ ਤਕ ਸ਼ਿਕਾਇਤ ਵੀ ਨਹੀਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਕਾਂਗਰਸੀ ਬੁਲਾਰੇ ਸੁਖਪਾਲ ਖਹਿਰਾ ਦੀ ਸ਼ਿਕਾਇਤ ਤੇ ਅਕਾਲੀ ਵਿਧਾਇਕਾ ਬੀਬੀ ਜਗੀਰ ਕੌਰ ਵੱਲੋਂ ਐ¤ਮ.ਪੀ. ਸੰਤੋਸ਼ ਚੌਧਰੀ ਦੇ ਐ¤ਮ.ਪੀ. ਲੈਡ ਫੰਡ ’ਚੋਂ ਰੱਖੇ 4 ਨੀਂਹ ਪੱਥਰਾਂ ਨੂੰ ਹਟਾਉਣ ਦੇ ਵੀ ਚੋਣ ਕਮਿਸ਼ਨ ਨੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੀ ਜਾਣਕਾਰੀ ਦਿੰਦਿਆਂ ਵਧੀਕ ਚੋਣ ਅਫਸਰ ਸ. ਰਾਮਿੰਦਰ ਸਿੰਘ ਨੇ ਦੱਸਿਆ ਕਿ ਇਸ ਬਾਰੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਨੀਂਹ ਪੱਥਰ ਤੁਰੰਤ ਹਟਾਉਣ ਲਈ ਕਹਿ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ ਬਾਰੇ ਵੀ ਸਖਤ ਹਦਾਇਤਾਂ ਜਾਰੀ ਕਰਦਿਆਂ ਚੋਣ ਕਮਿਸ਼ਨ ਨੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਇਸ ਮਾਧਿਅਮ ਤੇ ਕੀਤੇ ਜਾਂਦੇ ਪ੍ਰਚਾਰ ਤੇ ਪਬੰਦੀ ਲਾਈ ਹੈ, ਉਥੇ ਪਾਰਟੀਆਂ ਦੀਆਂ ਆਪਣੀਆਂ ਸਾਈਟਾਂ ਤੇ ਵੀ ਕਿਸੇ ਕਿਸਮ ਦੇ ਭਰਮਾਊ ਪ੍ਰਚਾਰ ਤੇ ਪਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇੰਟਰਨੈਟ ਮੀਡੀਆ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰੇ। ਇਨ੍ਹਾਂ ਹਦਾਇਤਾਂ ਦਾ ਉਲੰਘਣ ਕਰਨ ਤੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਢੁਕਵਾਂ ਖਰਚਾ ਪਾਇਆ ਜਾਵੇਗਾ ਤੇ ਬਣਦੀ ਕਾਰਵਾਈ ਵੀ ਹੋਵੇਗੀ।
ਭਾਰਤੀ ਚੋਣ ਕਮਿਸ਼ਨ ਵੱਲੋਂ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਵੋਟਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਤੋਂ ਸ਼ਰਾਬ ਵੇਚਣ ਤੇ ਖਰੀਦਣ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਕਿ 28 ਅਪ੍ਰੈਲ ਸ਼ਾਮ 7 ਵਜੇ ਤੋਂ 30 ਅਪ੍ਰੈਲ ਸ਼ਾਮ 7 ਵਜੇ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਤੋਂ ਇਲਾਵਾ 16 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ 24 ਘੰਟੇ ਲਈ ਡਰਾਈ ਡੇਅ ਰਹੇਗਾ।
ਆਦਰਸ਼ ਚੋਣ ਜਾਬਤੇ ਦੌਰਾਨ ਪੈਸੇ ਲਿਜਾਣ ਵੇਲੇ ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ 50 ਹਜ਼ਾਰ ਰੁਪਏ ਤੱਕ ਦੀ ਨਕਦੀ ਲਿਜਾਣ ਦੀ ਕੋਈ ਜਾਂਚ ਨਹੀਂ ਹੋ ਸਕੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ 10 ਲੱਖ ਰੁਪਏ ਤੋਂ ਵੱਧ ਦੀ ਰਕਮ ਮਿਲਦੀ ਹੈ ਤਾਂ ਉਸ ਨੂੰ ਸਟੈਟਿਕ ਸਰਵੀਲੈਂਸ ਟੀਮਾਂ ਜਬਤ ਨਹੀਂ ਕਰਨਗੀਆਂ ਤੇ ਇਸ ਸਬੰਧੀ ਆਮਦਨ ਕਰ ਵਿਭਾਗ ਨੂੰ ਸਬੰਧਿਤ ਵਿਅਕਤੀ ਬਾਰੇ ਪੂਰੀ ਜਾਣਕਾਰੀ ਦੇਣਗੀਆਂ। ਇਸ ਤੋਂ ਇਲਾਵਾ ਜੇਕਰ ਕਿਸੇ ਘਰ, ਦਫਤਰ ਵਿੱਚ ਨਕਦੀ ਹੋਣ ਦੀ ਸ਼ਿਕਾਇਤ ਜਾਂ ਜਾਣਕਾਰੀ ਮਿਲਦੀ ਹੈ ਤਾਂ ਉਸ ਦੀ ਤਲਾਸ਼ੀ ਲੈਣ ਲਈ ਵਾਰੰਟ ਲੈਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮ¤ਦੇਨਜ਼ਰ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਗਿਆ ਹੈ ਕਿ ਚੋਣਾਂ ਦੌਰਾਨ ਪੈਸੇ ਦੀ ਦੁਰਵਰਤੋਂ ਰੋਕਣ ਲਈ ਸਿਆਸੀ ਆਗੂਆਂ ਤੇ ਵੀ.ਆਈ.ਪੀਜ਼ ਦੀਆਂ ਗੱਡੀਆਂ ਦੀ ਸਟੈਟਿਕ ਸਰਵੀਲੈਂਸ ਟੀਮਾਂ ਵਲੋਂ ਚੋਣਵੀ ਜਾਂਚ ਕੀਤੀ ਜਾ ਸਕਦੀ ਹੈ।