June 28, 2026 3:45 am

ਖ਼ੁਸ਼ਨਸੀਬ ਨਾਇਕਾ ਸੋਮਨ ਕਪੂਰ

‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੀ ਸ਼ੂਟਿੰਗ ਵਿਚ ਆਪਣੇ ਪਿਤਾ ਅਨਿਲ ਕਪੂਰ ਨਾਲ ਬਿਟੀਆ ਸੋਮਨ ਕਪੂਰ ਰੁਝੀ ਹੋਈ ਹੈ। ਉਸ ਦੀ ਸਫ਼ਲ ਫ਼ਿਲਮ ‘ਖ਼ੂਬਸੂਰਤ’ ਦੇ ਚਾਰ ਸਾਲ ਪੂਰੇ ਹੋਏ ਹਨ। ਇਸ ਸਬੰਧ ‘ਚ ਉਸ ਨੇ ਪਾਰਟੀ ਵੀ ਦਿੱਤੀ ਹੈ। ਸੋਨਮ ਇਸ ਸਮੇਂ ਕਾਯਮਾਬ ਫ਼ਿਲਮਾਂ ਲਗਾਤਾਰ ਦੇ ਰਹੀ ਹੈ। ਇਧਰ ‘ਏਕ ਲੜਕੀ ਕੋ ਦੇਖਾ…’ ਦਾ ਪੋਸਟਰ ਜਾਰੀ ਹੋਇਆ ਹੈ। ਚੜ੍ਹਦੇ ਸਾਲ ਹੀ ਇਹ ਫ਼ਿਲਮ ਆਉਣੀ ਹੈ। ‘ਵੀਰੇ ਦੀ ਵੈਡਿੰਗ’ ਨੂੰ ਵੀ ਲੋਕਾਂ ਨੇ ਪਸੰਦ ਕੀਤਾ ਹੈ। ‘ਸੰਜੂ’ ਹਿੱਟ ਰਹਿ ਚੁੱਕੀ ਹੈ। ਸੋਨਮ ਕਈ ਸਾਥੀ ਕਲਾਕਾਰਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਚੁੱਕੀ ਹੈ। ਉਹ ਦਿਲ ਦੀ ਗੱਲ ਲੁਕਾਉਂਦੀ ਨਹੀਂ ਹੈ। ਆਯੂਸ਼ਮਨ ਖੁਰਾਣਾ ਤੇ ਸ਼ਾਹਿਦ ਕਪੂਰ ਨੂੰ ਉਸ ਨੇ ਚੰਗਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਹੈ। ਰਹੀ ਗੱਲ ਪਤੀ ਆਨੰਦ ਆਹੂਜਾ ਦੀ ਤਾਂ ਉਸ ਨਾਲ ਸੋਨਮ ਬਹੁਤ ਪਿਆਰ ਕਰਦੀ ਹੈ। ਉਹ ਫਿਟਨੈੱਸ, ਮੀਡੀਆ ਤੇ ਪ੍ਰਸ਼ਨ ਚਿੰਨ੍ਹ ਲਾਉਣੇ, ਦੂਸਰੀਆਂ ਹੀਰੋਇਨਾਂ ਨੂੰ ਕਈ ਮਾਮਲਿਆਂ ‘ਚ ਟਿਪਸ ਦੇਣੇ ਉਹਦਾ ਸ਼ੌਕ ਹੈ। ਅਗਾਂਹ ਵੀ ਉਸ ਕੋਲ ਵਾਧੂ ਫ਼ਿਲਮਾਂ ਹਨ।

Send this to a friend