June 28, 2026 1:15 am

ਬਾਜਵਾ ਦੇ 9 ਵਿਧਾਨ ਸਭਾ ਹਲਕਿਆਂ ’ਚੋਂ 7 ਵਿੱਚ ਕਾਂਗਰਸੀ ਫੁੱਟ ਸ਼ਿਖਰਾਂ ’ਤੇ

image ਗੁਰਦਾਸਪੁਰ, 20 ਮਾਰਚ (ਪੰਜਾਬ ਟਾਇਮਜ਼ ਬਿਊਰੋ)–ਸਰੱਹਦੀ ਜ਼ਿਲ੍ਹਾ ਗੁਰਦਾਸਪੁਰ ਲੋਕ ਸਭਾ ਸੀਟ ਇਸ ਵਾਰੀ ਬੜੀ ਟੇਢੀ ਮੇਢੀ ਬਣਦੀ ਜਾ ਰਹੀ ਹੈ। ਪਹਿਲਾਂ ਤਾਂ ਕਾਂਗਰਸੀ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਸੀ ਕਰਦੀ। ਆਮ ਚਰਚਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਇਥੋਂ ਚੋਣ ਨਹੀਂ ਲੜਨ ਗਏ ਅਤੇ ਆਪਣੇ ਭਰਾ ਫਤਿਹਜੰਗ ਸਿੰਘ ਬਾਜਵਾ ਜਾਂ ਕਿਸੇ ਹੋਰ ਫਿਲਮੀ ਸਿਤਾਰੇ ਨੂੰ ਚੋਣ ਲੜਾਉਣਗੇ। ਪਰ ਕੈਪਟਨ ਅਮਰਿੰਦਰ ਸਿੰਘ ਲਾਭੀ ਨੇ ਅਜਿਹਾ ਸਿਆਸੀ ਪੱਤਾ ਖੇਡਿਆ ਕਿ ਬੀਤੇ ਦਿਨ ਕਾਂਗਰਸ ਹਾਈ ਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸੀ ਪਾਰਟੀ ਦੀ ਟਿਕਟ ਗੁਰਦਾਸਪੁਰ ਤੋਂ ਚੋਣ ਲੜਨ ਲਈ ਮਜ਼ਬੂਰ ਕਰ ਦਿੱਤਾ। ਭਰੋਸੇਯੋਗ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਤਮੰਨਾ ਸੀ ਕਿ ਉਹ

ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਹਨ ਜਿਸ ਦੇ ਨਾਤੇ ਉਹ ਸਮੁੱਚੇ ਪੰਜਾਬ ਪ੍ਰਦੇਸ਼ ਦੇ ਚੋਣ ਪ੍ਰਚਾਰ ਬਣਕੇ ਉਹ ਚੋਣ ਲੜਨ ਤੋਂ ਇਕ ਪਾਸੇ ਰਹਿਣ ਪਰ ਉਹਨਾਂ ਦੀ ਪੇਸ਼ ਨਾ ਗਈ। ਹੁਣ ਤੱਕ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਸੰਬਧੀ ਇਕੱਤਰ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਉਸ ਵੇਲੇ 9 ਵਿਧਾਨ ਸਭਾ ਹਲਕਿਆਂ ਵਿਚੋਂ ਦੀਨਾਨਗਰ ਅਤੇ ਬਟਾਲਾ ਨੂੰ ਛੱਡ ਕੇ ਬਾਕੀ 7 ਵਿਧਾਨ ਸਭਾ ਹਲਕੇ ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਕਾਦੀਆਂ, ਪਠਾਨਕੋਟ, ਸੁਜਾਨਪੁਰ, ਭਂੋਆ ਹਲਕਿਆਂ ਵਿਚ ਕਾਂਗਰਸੀ ਦੀ ਸਥਿਤੀ ਕਾਫੀ ਨਾਜ਼ੁਕ ਹੈ। ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਕੱਟੜ ਕਾਂਗਰਸੀਆਂ ਨੂੰ ਪਰਿਵਾਰਾਂ ਸਮੇਤ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਕਰ ਚੁੱਕੇ ਹਨ। ਇਹਨਾਂ ਦਾ ਹੁਣ ਵਾਪਸ ਆੳਣਾ ਮੁਸ਼ਕਿਲ ਹੈ। ਪ੍ਰਤਾਪ ਸਿੰਘ ਬਾਜਵਾ ਬਾਰੇ ਕਾਂਗਰਸੀ ਇਹ ਵੀ ਗਿੱਲਾ ਕਰਦੇ ਹਨ ਕਿ ਇਹਨੇ ਐਮ.ਪੀ. ਕੌਟੇ ’ਚੋਂ ਬਹੁਤ ਘੱਟ ਗਰਾਂਟਾ ਵਰਤੀਆਂ ਨਹੀਂ ਹਨ ਨਾ ਹੀ ਬਿਆਸ-ਕਾਦੀਆਂ ਰੇਲਵੇ ਲਾਈਨ ਬਣੀ ਹੈ ਅਤੇ ਨਾ ਹੀ ਕੋਈ ਵੱਡਾ ਪ੍ਰੋਜੈਕਟ ਬਣਾਇਆ ਹੈ। ਪਰ ਲੋਕੀ ਇਹ ਗੱਲ ਵੀ ਮੰਨਦੇ ਹਨ ਕਿ ਬਾਜਵਾ ਦੀ ਨਿੱਜੀ ਪ੍ਰਸਨੈਲਟੀ ਅਤੇ ਬੋਲਚਾਲ ਅਜਿਹਾ ਹੈ ਕਿ ਜੇ ਉਹ ਇਕ ਵਾਰੀ ਕਿਸੇ ਨੂੰ ਮਿਲ ਲਏ ਤਾਂ ਉਸ ਦਾ ਹੋ ਕੇ ਰਹਿ ਜਾਂਦਾ ਹੈ।
ਬਾਜਵਾ ਨੂੰ ਇਸ ਵੇਲੇ ਸਭ ਤੋਂ ਵੱਡਾ ਲਾਭ ਭਾਜਪਾ ਵਿਚ ਚੱਲ ਰਹੀ ਫੁੱਟ ਦਾ ਹੋ ਰਿਹਾ ਹੈ। ਇਸ ਵੇਲੇ ਭਾਜਪਾ ਦੀ ਟਿਕਟ ਲੈਣ ਲਈ ਸਵਰਨ ਸਲਾਰੀਆ  ਸਵਾਮੀ ਬਾਬਾ ਰਾਮਦੇਵ ਰਾਹੀਂ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਅਤੇ ਸੰਭਾਵੀ ਪ੍ਰਧਾਨ ਮੰਤਰੀ ਮੋਦੀ ਰਾਹੀਂ ਟਿਕਟ ਦਵਾਉਣ ਲਈ ਅੱਡੀ ਚੌਟੀ ਦਾ ਜ਼ੋਰ ਲਗਾ ਰਿਹਾ ਹੈ । ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਵੱਡੇ-ਵੱਡੇ ਸ਼ਹਿਰਾਂ ਸਵਰਨ ਸਲਾਰੀਆ ਦੇ ਹੋਲਡਿੰਗ ਬੋਰਡ ਲੱਗੇ ਹੋਏ ਹਨ । ਕੇਵਲ ਲੋਕ ਸਭਾ ਉਮੀਦਵਾਰ ਨਹੀਂ ਲਿਖਿਆ ਪਰ ਅੱਜ ਉਸ ਵੇਲੇ ਸਿਆਸੀ ਸਥਿਤੀ ਕਾਫੀ ਬਦਲ ਗਈ ਜਦੋਂ ਬਾਬਾ ਰਾਮਦੇਵ ਨੇ ਮੀਡੀਆ ’ਚ ਇਹ ਬਿਆਨ ਦੇ ਦਿੱਤਾ ਕਿ ਮੈਂ ਸਵਰਨ ਸਲਾਰੀਆ ਨੂੰ ਟਿਕਟ ਦਵਾਉਣ ਲਈ ਕੋਈ ਸਿਫਾਰਸ਼ ਨਹੀਂ ਕੀਤੀ। ਜਿਸ ਨਾਲ ਸਵਰਨ ਸਲਾਰੀਆ ਗੁੱਟ ਸਵੇਰੇ ਤੋਂ ਕਾਫੀ ਨਰਾਜ਼ ਨਜ਼ਰੀ ਆ ਰਿਹਾ ।
ਦੂਜੇ ਪਾਸੇ ਵਿਨੋਦ ਖੰਨਾ ਭਾਜਪਾ ਆਗੂ ਜਿਹੜਾ ਲੋਕ ਸਭਾ ਸੀਟ ਤੋਂ ਤਿੰਨ ਵਾਰੀ ਐਮ.ਪੀ. ਬਣਿਆ ਹੈ ਅਤੇ ਕੇਂਦਰੀ ਰਾਜ ਮੰਤਰੀ ਵੀ ਰਿਹਾ ਹੈ। ਭਾਜਪਾ ਪਾਰਟੀ 80 ਫੀਸਦੀ ਲੋਕ ਉਸ ਨੂੰ ਚਾਹੁੰਦੇ ਹਨ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਇਹ ਪਠਾਨਕੋਟ ਦੇ ਤਿੰਨਾਂ ਹਲਕਿਆਂ ਦੇ ਐਮ.ਐਲ ਵੀ ਉਸ ਦੀ ਪਿੱਠ ਦੇ ਹਨ। ਵੈਸੇ ਵੀ ਚਰਚਾ ਹੈ ਕਿ ਜੇ ਸਵਰਨ ਸਲਾਰੀਆ ਨੂੰ ਇਹ ਟਿਕਟ ਮਿਲ ਜਾਂਦੀ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਦੀ ਇਹ ਲੜਾਈ ਸੌਖੀ ਹੋ ਜਾਂਦੀ ਹੈ। ਦੇਖਦੇ ਹਾਂ ਕਿ ਭਾਜਪਾ ਟਿਕਟ  ਕਿਸ ਨੂੰ ਮਿਲਦੀ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਦੀ ਸਿਆਸੀ ਲੜਾਈ ਦਾ ਸਮੀਕਰਨ ਉਸੇ ਤਰ੍ਹਾਂ ਦੀ ਬਦਲ ਜਾਵੇਗਾ। ਅੱਜ ਰਾਤ ਦੇਰ ਤੱਕ ਭਾਜਪਾ ਦੀ ਟਿਕਟ ਐਲਾਨ ਹੋਣ ਦੀ ਸੰਭਾਵਨਾ ਹੈ।

Send this to a friend