ਬੰਗਾ, 20 ਮਾਰਚ (ਹਰਮਿੰਦਰ ਸਿੰਘ)-ਇਨ੍ਹਾਂ ਲੋਕ ਸਭਾ ਚੋਣਾਂ ’ਚ ਵੱਡੀ ਬਹੁਮਤ ਨਾਲ ਜਿੱਤ ਦਰਜ ਕਰਕੇ ਯੂ.ਪੀ.ਏ ਗਠਜੋੜ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗਾ, ਜਿਸ ਨੇ ਇਸ ਦੇਸ਼ ਦੇ ਵਿਕਾਸ ਲਈ ਬਹੁਤ ਕਦਮ ਚੁੱਕੇ ਹਨ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਅਧੀਨ ਪੈਂਦੇ ਪਿੰਡਾਂ (ਪੁਨੀਆ, ਸੋਤਰਾ, ਚੱਕ ਕਲਾ, ਗੋਸਲ, ਖਾਂ, ਮੁਡੇਰਾ) ਦਾ ਦੌਰਾ ਕਰਦਿਆਂ ਕਿਹਾ ਕਿ ਯੂ.ਪੀ.ਏ ਸਰਕਾਰ ਨੇ ਹਰ ਮੋਰਚੇ ’ਤੇ ਵਿਕਾਸ ਕੀਤਾ ਹੈ। ਇਥੋਂ ਤੱਕ ਕਿ ਪੰਜਾਬ ਵਰਗੇ ਰਾਜਾਂ, ਜਿਥੇ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਹੈ, ਨੂੰ ਵਿਕਾਸ ’ਚ ਬਣਦੇ ਹਿੱਸੇ ਤੋਂ ਵੱਧ ਦਿੱਤਾ ਗਿਆ ਹੈ। ਇਸ ਲੜੀ ਹੇਠ ਯੂ.ਪੀ.ਏ ਸਰਕਾਰ ਦੇ ਫਲੈਗਸ਼ਿਪ
ਪ੍ਰੋਗਰਾਮਾਂ ਜਿਵੇਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐਮ.ਜੀ.ਐਸ.ਵਾਈ), ਐਸਲਰੇਟਿਡ ਇਰੀਗੇਸ਼ਨ ਬੈਨੀਫਿਟ ਪ੍ਰੋਗਰਾਮ (ਏ.ਆਈ.ਬੀ.ਪੀ), ਰਾਜੀਵ ਗਾਂਧੀ ਗ੍ਰਾਮੀਨ ਵਿਦਯੁਤੀਕਰਨ ਯੋਜਨਾ (ਆਰ.ਜੀ.ਜੀ.ਵੀ.ਵਾਈ), ਐਸਲਰੇਟਿਡ ਪਾਵਰ ਡਿਵਪਲਮੇਂਟ ਐਂਡ ਰਿਫਾਰਮਜ ਪ੍ਰੋਗਰਾਮ (ਏ.ਪੀ.ਡੀ.ਆਰ.ਪੀ), ਇੰਦਰਾ ਅਵਾਸ ਯੋਜਨਾ (ਆਈ.ਏ.ਵਾਈ), ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਸਕੀਮ (ਐਨ.ਆਰ.ਈ.ਜੀ.ਐਸ), ਨੈਸ਼ਨਲ ਹੌਟ੍ਰੀਕਲਚਰ ਮਿਸ਼ਨ (ਐਨ.ਐਚ.ਐਮ), ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ), ਸਰਵ ਸਿੱਖਿਆ ਅਭਿਆਨ (ਐਸ.ਐਸ.ਏ), ਮਿਡ ਡੇ ਮੀਲ ਸਕੀਮ (ਐਮ.ਡੀ.ਐਮ), ਇੰਟੀਗ੍ਰੇਟਿਡ ਚਾਈਲਡ ਡਿਵਲਪਮੇਂਟ ਸਕੀਮ (ਆਈ.ਸੀ.ਡੀ.ਐਸ), ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ (ਐਨ.ਐਸ.ਏ.ਪੀ), ਨੈਸ਼ਨਲ ਰੂਰਲ ਹੈਲਥ ਮਿਸ਼ਨ (ਐਨ.ਆਰ.ਐਚ.ਐਮ), ਜਵਾਹਰਲਾਲ ਨਹਿਰੂ ਨੈਸ਼ਨਲ ਅਰਬਨ ਰਿਨੁਅਲ ਮਿਸ਼ਨ (ਜੇ.ਐਨ.ਐਨ.ਯੂ.ਆਰ.ਐਮ.), ਟੋਟਲ ਸੈਨੀਟੇਸ਼ਨ ਕੰਪੇਨ (ਟੀ.ਐਸ.ਸੀ), ਨੈਸ਼ਨਲ ਰੂਰਲ ਵਾਟਰ ਸਪਲਾਈ ਪ੍ਰੋਗਰਾਮ (ਐਨ.ਆਰ.ਡਬਲਯੂ.ਐਸ.ਪੀ) ਨੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਨੇ ਆਮ ਆਦਮੀ ਨੂੰ ਸੂਚਨਾ ਦਾ ਅਧਿਕਾਰ ਦਿੱਤਾ, ਹੁਣ ਉਹ ਕਿਸੇ ਵੀ ਵਿਭਾਗ ਨਾਲ ਸਬੰਧਤ ਜਾਣਕਾਰੀ ਹਾਸਿਲ ਕਰ ਸਕਦਾ ਹੈ, ਦੇਸ਼ ਦੇ ਲੋਕਾਂ ਨੂੰ ਖੁਰਾਕ ਦਾ ਅਧਿਕਾਰ ਦਿੱਤਾ ਗਿਆ ਹੈ, ਜਿਸ ਅਧੀਨ ਉਹ ਚੌਲ ਤੇ ਆਟਾ ਕ੍ਰਮਵਾਰ 3 ਤੇ 2 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਹਾਸਿਲ ਕਰ ਸਕਦੇ ਹਨ, ਜਿਸ ਤੋਂ ਬਾਅਦ ਸਿਹਤ ਤੇ ਸਿੱਖਿਆ ਦਾ ਅਧਿਕਾਰ ਵੀ ਸ਼ਾਮਿਲ ਹੈ।
ਬਿੱਟੂ ਨੇ ਕਿਹਾ ਕਿ ਅਕਾਲੀ ਭਾਜਪਾ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਵੱਡੀ ਹਾਰ ਤੋਂ ਡਰ ਰਹੀ ਹੈ, ਇਹੋ ਕਾਰਨ ਹੈ ਕਿ ਵਿਕਾਸ ਦੇ ਨਾਂ ’ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਅਕਾਲੀ ਭਾਜਪਾ ਸਰਕਾਰ ਹਲਕੇ ਦੇ ਕਾਂਗਰਸੀ ਵਰਕਰਾਂ ’ਤੇ ਪਾਰਟੀ ਛੱਡਣ ਅਤੇ ਅਕਾਲੀ ਭਾਜਪਾ ’ਚ ਸ਼ਾਮਿਲ ਹੋਣ ਲਈ ਦਬਾਅ ਬਣਾ ਰਹੀ ਹੈ, ਨਹੀਂ ਤਾਂ ਉਨ੍ਹਾਂ ਨੂੰ ਝੂਠੇ ਕੇਸਾਂ ’ਚ ਫਸਾਉਣ ਦੀਆ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਪਹਿਲਾਂ ਵੀ ਹੋ ਚੁੱਕਾ ਹੈ।