ਫਰੀਦਕੋਟ, 4 ਅਕਤੂਬਰ (ਰਜਿੰਦਰ ਅਰੋੜਾ)- ਬੀਤੇ ਦਿਨੀ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਕੋਟਕਪੂਰਾ ਦੀ ਮੀਟਿੰਗ ਪਾਰਕ ਵਿਚ ਹੋਈ ਅਤੇ ਸਰਬ ਸੰਮਤੀ ਨਾਲ ਕੋਟਕਪੂਰਾ ਯੂਨੀਅਨ ਦੇ ਸੈਕਟਰੀ ਦੀ ਚੋਣ ਕੀਤੀ ਗਈ ਜਿਸ ਵਿਚ ਨਿਰਮਲ ਸਿੰਘ ਪਿੰਡ ਚਹਿਲ ਨੂੰ ਸੈਕਟਰੀ ਚੁਣਿਆ ਗਿਆ ਜੋ ਯੂਨੀਅਨ ਦੀ ਕਾਰਵਾਈ ਵਿਚ ਦਰਜ ਹੈ, ਉਕਤ ਚੋਣ ਜਰਨੈਲ ਸਿੰਘ ਕੋਟਕਪੂਰਾ ਦੀ ਪ੍ਰਧਾਨਗੀ ਹੇਠ ਹੋਈ । ਲਾਭਪਾਤਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਪਿਛਲੀਆਂ ਬਕਾਇਆ ਪੇਮੈਂਟਾਂ ਜੋ ਕਾਫੀ ਸਮੇ ਤੋ ਲਟਕ ਰਹੀਆਂ ਸਨ, ਪੰਜਾਬ ਕੰਸਟਰਕਸ਼ਨ ਬੋਰ ਨੂੰ ਬੇਨਤੀ ਕੀਤੀ ਕਿ ਛੇਤੀ ਤੋ ਛੇਤੀ ਲਾਭਪਾਤਰੀਆਂ ਦੇ ਖਾਤੇ ਵਿਚ ਪੇਮੈਂਟ ਪਾਈ ਜਾਵੇ ਤਾ ਜੋ ਯੂਨੀਅਨ ਸੀ ਟੀ ਯੂ 35/2003 ਨੂੰ ਸੰਘਰਸ਼ ਨਾ ਕਰਨਾ ਪਵੇ।