ਪਿੰਡ ਹੋਡਲਾ ਕਲਾਂ ’ਚ ਪੂਰੇ ਟੱਬਰ ਦੇ ਸਨ ਨਾਜਾਇਜ਼ ਸਬੰਧ, ਰੋੜਾ ਬਣੇ ਪਰਿਵਾਰ ਮੁਖੀ ਦਾ ਕਤਲ

ਭੀਖੀ ਪੁਲਿਸ ਨੇ 24 ਘੰਟੇ ਵਿੱਚ ਲਗਾਇਆ ਪਤਾ, ਦੋਸ਼ੀ ਪਰਿਵਾਰ ਗ੍ਰਿਫਤਾਰ

ਭੀਖੀ, 4 ਅਕਤੂਬਰ (ਚਹਿਲ)- ਪਿੰਡ ਹੋਡਲਾ ਕਲਾਂ ਦੇ ਹਰਬੰਸ ਸਿੰਘ ਦੇ ਹੋਏ ਕਤਲ ਦੀ ਗੁੱਥੀ ਸਲਝਾਉਣ ਕੇ ਥਾਣਾ ਭੀਖੀ ਦੀ ਪੁਲਿਸ ਨੇ ਕਾਮਯਾਬੀ ਹਾਸਿਲ ਕੀਤੀ ਹੈ। ਇਸ ਕਤਲ ਸੰਬੰਧੀ ਜਾਣਕਾਰੀ ਦਿੰਦੇ ਜਿਲ੍ਹਾ ਪੁਲਿਸ਼ ਮੁੱਖੀ ਮਨਧੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪੁਲਿਸ ਨੂੰ ਮ੍ਰਿਤਕਾ ਦੀ ਹੀ ਪਤਨੀ ਨੇ ਪੁਲਿਸ ਨੂੰ ਦਿੱਤੀ ਰਪਟ ਵਿੱਚ ਕਿਹਾ ਸੀ ਕਿ ਮੇਰੇ ਪਤੀ ਹਰਬੰਸ ਸਿੰਘ ਵਾਸੀ ਹੋਡਲਾ ਕਲਾਂ ਨੂੰ ਨਾਮਾਲੂਮ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ,ਜਿਸ ਦੀ ਲਾਸ਼ ਪਿੰਡ ਕੋਲੋ ਦੀ ਲੰਘਦੇ ਸਰਹਿੰਦ ਚੋਅ ਵਿੱਚ ਤੈਰ ਰਹੀ ਹੈ।ਪੁਲਿਸ ਨੇ ਬਾਰੀਕੀ ਨਾਲ ਪੜਤਾਲ ਕੀਤੀ ਅਤੇ 24 ਘੰਟੇ ਦੇ ਅੰਦਰ ਹੀ ਇਸ ਅੰਨ੍ਹੇ ਕਤਲ ਦਾ ਮਾਮਲਾ ਸਾਹਮਣੇ ਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਦੀ ਘਰਵਾਲੀ ਜਸਵੀਰ ਕੌਰ, ਵੱਡੀ ਪੁੱਤਰੀ ਹਰਪ੍ਰੀਤ ਕੌਰ, ਛੋਟੀ ਪੁੱਤਰੀ ਅਮਨਜੋਤ ਕੌਰ ਅਤੇ ਪੁੱਤਰ ਲਖਵਿੰਦਰ ਸਿੰਘ ਉਰਫ ਤੋਤੀ ਦੇ ਨਜਾਇਜ਼ ਸਬੰਧ ਹਨ। ਮ੍ਰਿਤਕ ਹਰਬੰਸ ਸਿੰਘ ਦੀ ਛੋਟੀ ਪੁੱਤਰੀ ਅਮਨਜੋਤ ਕੌਰ ਦੇ ਗਗਨਦੀਪ ਸਿੰਘ ਵਾਸੀ ਹੋਡਲਾ ਕਲਾਂ ਦੇ ਆਪਸ ਵਿੱਚ ਨਜਾਇਜ਼ ਸੰਬੰਧ ਹਨ ਅਤੇ ਇਹ ਦੋਵੇਂ ਚੰਡੀਗੜ ਵਿਖੇ ਇਕੱਠੇ ਰਹਿੰਦੇ ਸਨ। ਮ੍ਰਿਤਕਾ ਦਾ ਲੜਕਾ ਲਖਵਿੰਦਰ ਸਿੰਘ ਉਰਫ ਤੋਤੀ ਦੇ ਭੁਪਿੰਦਰ ਕੌਰ ਵਾਸੀ ਖਨਾਲ ਜੋ ਕਿ ਪਹਿਲਾ ਤੋਂ ਹੀ ਗੁਰਸੇਵਕ ਸਿੰਘ ਵਾਸੀ ਨਾਗਰਾ ਨਾਲ ਸ਼ਾਦੀਸੁਦਾ ਹੈ, ਨਾਲ ਨਜਾਇਜ਼ ਸੰਬੰਧ ਹਨ ਅਤੇ ਇਹ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ ਪ੍ਰੰਤੂ ਮ੍ਰਿਤਕ ਹਰਬੰਸ ਸਿੰਘ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ,ਇਸੇ ਕਰਕੇ ਇਹ ਸਾਰੇ ਜਣੇ ਹਰਬੰਸ ਸਿੰਘ ਨੂੰ ਆਪਣੇ ਰਾਹ ਦਾ ਰੋੜ੍ਹਾ ਸਮਝਦੇ ਸਨ। ਮ੍ਰਿਤਕਾਂ ਦੀ ਘਰਵਾਲੀ ਜਸਵੀਰ ਕੌਰ ਅਤੇ ਅਮਨਜੋਤ ਕੌਰ (ਪੁੱਤਰੀ) ਤੇ ਉਸ ਦਾ ਪ੍ਰੇਮੀ ਗਗਨਦੀਪ ਸਿੰਘ ਵਾਸੀ ਹੋਡਲਾ ਕਲਾ-,ਹਰਪ੍ਰੀਤ ਕੌਰ (ਪੁੱਤਰੀ) ਅਤੇ ਪੁੱਤਰ ਲਖਵਿੰਦਰ ਸਿੰਘ ਤੋਤੀ ਅਤੇ ਉਸ ਦੀ ਪ੍ਰੇਮਿਕਾ ਭੁਪਿੰਦਰ ਕੌਰ ਵਾਸੀ ਖਨਾਲ ਨੇ ਮਿਲ ਕੇ ਹਰਬੰਸ ਸਿੰਘ ਨੂੰ ਮਾਰਨ ਦੀ ਸ਼ਾਜਿਸ ਤਿਆਰ ਕੀਤੀ ਅਤੇ ਗਗਨਦੀਪ ਸਿੰਘ ਦੇ ਦੋਸਤ ਗੋਪਾਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਹਮੀਰਗੜ੍ਹ ਢੈਪਈ,ਜਗਸੀਰ ਸਿੰਘ ਜਮੋਲਾ ਪੁੱਤਰ ਗੁਰਤੇਜ ਸਿੰਘ ਵਾਸੀ ਹੋਡਲਾ ਕਲਾਂ ਨੇ ਵੀ ਰੁਪਇਆਂ ਦੇ ਲਾਲਚ ਵਿੱਚ ਆ ਕੇ ਇਸ ਕਤਲ ਨੂੰ ਅੰਜਾਮ ਦੇਣ ਵਿੱਚ ਸਾਥ ਦਿੱਤਾ। ਇਨ੍ਹਾਂ ਸਾਰਿਆਂ ਨੇ ਮਿਲਕੇ ਬਣਾਈ ਸਾਜਿਸ਼ ਤਹਿਤ ਕਤਲ ਵਾਲੀ ਰਾਤ ਹਰਬੰਸ ਸਿੰਘ ਦੇ ਰਾਤ ਦੇ ਖਾਣੇ ਵਿੱਚ ਨੀਦ ਦੀਆ ਗੋਲੀਆ ਮਿਲਾ ਦਿੱਤੀਆਂ ਤੇ ਜਦੋ ਹਰਬੰਸ ਸਿੰਘ ਨੀਂਦ ਦੀਆ ਗੋਲੀਆਂ ਖਾਣ ਕਰਕੇ ਬੇਹੋਸ਼ ਹੋ ਗਿਆ ਤਾਂ ਜਸਵੀਰ ਕੌਰ ਅਤੇ ਅਮਨਜੋਤ ਕੌਰ ਨੇ ਗਗਨਦੀਪ ਸਿੰਘ ਜੋ ਉਸ ਦਿਨ ਚੰਡੀਗੜ੍ਹ ਤੋਂ ਆਇਆ ਹੋਇਆ ਸੀ, ਨੂੰ ਬੁਲਾ ਲਿਆ ਜਿਸ ਵਿੱਚ ਉਸ ਦਾ ਦੋਸਤ ਜਗਸੀਰ ਸਿੰਘ ਜਮੋਲਾ ਨੂੰ ਵੀ ਨਾਲ ਲੈ ਆਇਆ ਅਤੇ ਸਾਰੇ ਜਾਣੇ ਬੇਹੋਸ਼ ਹਰਬੰਸ ਸਿੰਘ ਦਾ ਮੰਜਾ ਘਰਂੋ ਚੁੱਕ ਕੇ ਬਾਹਰ ਲੈ ਗਏ, ਜਿੱਥੇ ਇਨ੍ਹਾਂ ਦੇ ਬੁਲਾਉਣ ਤੇ ਗੋਪਾਲ ਸਿੰਘ ਢੈਪਈ ਵੀ ਮੋਟਰਸਾਇਕਲ ਲੈ ਕੇ ਆ ਗਿਆ ਅਤੇ ਥੋੜੀ ਦੂਰ ਲਿਜਾ ਕੇ ਉਕਤ ਨੇ ਹਰਬੰਸ ਸਿੰਘ ਦੇ ਸਿਰ ਵਿੱਚ ਬੜੀ ਬੇਰਹਿਮੀ ਨਾਲ ਇੱਟਾ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਪਿੰਡ ਦੇ ਨੇੜੇ ਲੰਘਦੇ ਸਰਹਿੰਦ ਚੋਅ ਵਿੱਚ ਸੁੱਟ ਦਿੱਤਾ। ਪੁਲਿਸ ਨੇ ਕਤਲ ਵਿੱਚ ਸ਼ਾਮਿਲ ਜਸਵੀਰ ਕੌਰ, ਹਰਪ੍ਰੀਤ ਕੌਰ, ਅਮਨਜੋਤ ਕੌਰ, ਲਖਵਿੰਦਰ ਸਿੰਘ, ਜਗਸੀਰ ਸਿੰਘ ਜਮੋਲਾ, ਗੋਪਾਲ ਸਿੰਘ, ਭੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਗਗਨਦੀਪ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Send this to a friend