ਸਰਦੂਲਗੜ੍ਹ, 3 ਅਕਤੂਬਰ (ਬਲਜੀਤ ਪਾਲ)- ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਪੁਤਰ ਸਵ. ਬਲਰਾਜ ਸਿੰਘ ਭੂੰਦੜ ਦੀ 10ਵੀਂ ਬਰਸੀ ਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਮਾਨਸਾ ਤੋਂ ਬਲਡ ਬੈਂਕ ਦੀ ਟੀਮ ਅਮਰਨਾਥ ਦੀ ਅਗਵਾਈ ਵਿਚ ਬਲਡ ਯੂਨਿਟ ਇਕਤਰ ਕਰਨ ਲਈ ਪਹੁੰਚੀ। ਕੈਂਪ ਦੌਰਾਨ 20 ਖੂਨਦਾਨੀਆਂ ਵਲੋਂ ਸਵੈ-ਇਛਾ ਨਾਲ ਖ਼ੂਨਦਾਨ ਕੀਤਾ ਗਿਆ। ਕੈਂਪ ਮੌਕੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚਕੇ ਖੂਨਦਾਨ ਕੀਤਾ । ਕੈਪ ਦਾ ਉਦਘਾਟਨ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਕਿਹਾ ਕਿ ਖੂਨਦਾਨ ਇਕ ਭਲਾਈ ਦਾ ਕਾਰਜ ਹੈ। ਖੂਨਦਾਨ ਵਰਗੇ ਨੇਕ ਕਾਰਜ ਨਾਲ ਜੁੜੀਆਂ ਸੰਸਥਾਵਾਂ ਅਤੇ ਵਲੰਟੀਅਰ ਵਧਾਈ ਦੇ ਪਾਤਰ ਹਨ । ਉਨ੍ਹਾਂ ਖੂਨਦਾਨੀਆਂ ਨੂੰ ਪ੍ਰਸੰਸਾ ਪਤਰ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਜੈਨ ਬੌਬੀ, ਸਾਬਕਾ ਪ੍ਰਧਾਨ ਤਰਸੇਮ ਚੰਦ ਭੋਲੀ, ਬਲਡ ਹੈਲਪ ਲਾਈਨ ਦੇ ਸੰਚਾਲਕ ਮੁਨੀਸ਼ ਗਰਗ, ਰਜਿੰਦਰ ਸ਼ਰਮਾ, ਰਾਜੂ ਜੈਨ, ਹੇਮੰਤ ਹਨੀ, ਬੰਸੀ ਲਾਲ ਕਾਹਨੇਵਾਲਾ, ਸੰਜੀਵ ਸਿੰਗਲਾ, ਅੰਗਰੇਜ ਸਿੰਘ ਮਦੀ, ਬਲਜਿੰਦਰ ਸੰਧੂ, ਰਮਨਦੀਪ ਆਦਿ ਹਾਜ਼ਰ ਸਨ।