ਭੀਖੀ , 3 ਅਕਤੂਬਰ (ਚਹਿਲ)- ਨਜ਼ਦੀਕੀ ਪਿੰਡ ਸਮਾਉਂ ਦੇ ਇਕ ਕਿਸਾਨ ਦੀ ਕਰੰਟ ਲਗ ਜਾਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ।ਇਕਤਰ ਕੀਤੀ ਗਈ ਜਾਣਕਾਰੀ ਅਨੁਸਾਰ ਨਾਇਬ ਸਿੰਘ ਉਮਰ ਤਕਰੀਬਨ 40 ਸਾਲ ਜੋ ਕਿ ਖੇਤ ਵਿਚ ਟਿਊਬਵੈਲ ਨੂੰ ਚਲਾਉਣ ਲਈ ਸਟਾਰਟਰ ਦਾ ਬਟਨ ਦਬ ਰਿਹਾ ਸੀ, ਵਿਚ ਅਚਾਨਕ ਕਰੰਟ ਆ ਜਾਣ ਕਾਰਨ ਉਸ ਦੀ ਕਰੰਟ ਲਗਣ ਕਾਰਨ ਮੌਤ ਹੋ ਗਈ।ਥਾਣਾ ਭੀਖੀ ਦੀ ਪੁਲਿਸ ਨੇ ਕਾਰਵਾਈ ਅਮਲ ਵਿਚ ਲਿਆਉਂਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।ਕਿਸਾਨ ਦੀ ਇਸ ਦੁਖਦਾਈ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।